
ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਸ਼ਹਿਰ ਵਿਚ ਵਿਕਾਸ ਦੇ ਵੱਡੇ ਪ੍ਰੋਜੈਕਟਾਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਅਤੇ ਇਨ੍ਹਾਂ ਪੋ੍ਰਜੈਕਟਾਂ ਦਾ ਜਲਦੀ ਹੀ ਉਦਘਾਟਨ ਕੀਤਾ ਜਾਵੇਗਾ।ਇਹ ਵਿਚਾਰ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਕੰਮਾਂ ਦੀ ਸ਼ੁਰੂਆਤ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਨਗਰ ਕੌਂਸਲ ਫਾਜ਼ਿਕਲਾ ਦੇ ਪ੍ਰਧਾਨ ਰਕੇਸ਼ ਧੂੜੀਆ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਫਾਜ਼ਿਲਕਾ ਵਿਧਾਨਸਭਾ ਹਲਕਾ ਚੋਣ ਇੰਚਾਰਜ਼ ਅਸ਼ੋਕ ਜੈਰਥ, ਮੰਡਲ ਭਾਜਪਾ ਪ੍ਰਧਾਨ ਜਗਦੀਸ਼ ਸੇਤੀਆ, ਮਹਾਮੰਤਰੀ ਸੁਸ਼ੀਲ ਜੈਰਥ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਕੌਂਸਲਰ ਨਰਿੰਦਰ ਪ੍ਰਣਾਮੀ, ਸੰਦੀਪ ਚਲਾਨਾ, ਜਗਦੀਸ ਬਸਵਾਲ, ਅਰੁਣ ਵਧਵਾ, ਬਲਬੀਰ ਸਿੰਘ, ਸਾਬਕਾ ਕੌਂਸਲਰ ਰਵਿੰਦਰ ਭਠੇਜਾ, ਤਾਰਾ ਚੰਦ ਸੋਲੰਕੀ, ਸ਼ਿਵ ਜਾਜੋਰੀਆ, ਓਮ ਪ੍ਰਕਾਸ਼, ਰਕੇਸ਼ ਗੁਪਤਾ, ਕਮਲ ਪ੍ਰਜਾਪਤੀ, ਅਸ਼ੋਕ ਮੋਂਗਾ, ਜਿਆਣੀ ਦੇ ਪੀਏ ਬਲਜੀਤ ਸਹੋਤਾ ਅਤੇ ਹੋਰ ਭਾਜਪਾ ਵਰਕਰ ਅਤੇ ਮੁਹੱਲਿਆਂ ਦੇ ਲੋਕ ਹਾਜ਼ਰ ਸਨ।ਜਿਆਣੀ ਨੇ ਕਿਹਾ ਕਿ ਮਾਲਵੇ ਦਾ ਪਹਿਲਾ ਕੈਂਸਰ ਹਸਪਤਾਲ ਫਾਜ਼ਿਲਕਾ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ, 100 ਬੈਡ ਹਸਪਤਾਲ, ਜ਼ਿਲ੍ਹਾ ਪੁਲਸ ਲਾਇਨ, ਟਰਾਮਾ ਸੈਂਟਰ ਅਤੇ ਆਧੁਨਿਕ ਖੇਡ ਸਟੇਡੀਅਮ ਦਾ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਅਤੇ ਇਨ੍ਹਾਂ ਦਾ ਜਲਦੀ ਹੀ ਉਦਘਾਟਨ ਕਰਕੇ ਇਨ੍ਹਾਂ ਨੂੰ ਜਨਤਾ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਉਸਾਰੀ ਦੇ ਕੰਮ ਮੁਕੰਮਲ ਹੋਣ ਨਾਲ ਜਨਤਾ ਨੂੰ ਕਾਫ਼ੀ ਫਾਇਦਾ ਮਿਲੇਗਾ।ਜਿਆਣੀ ਨੇ ਕਿਹਾ ਕਿ ਕੈਂਸਰ ਹਸਪਤਾਲ ਤੇ ਲਗਭਗ 45 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਨ੍ਹਾਂ ਵਿਚ ਆਧੁਨਿਕ ਸੁਵਿਧਾਵਾਂ ਤੋਂ ਇਲਾਵਾ ਇਸਦੀ ਤਿੰਨ ਮੰਜ਼ਿਲਾ ਇਮਾਰਤ ਬਣਾਈ ਜਾ ਰਹੀ ਹੈ। ਇਸ ਦਾ ਉਸਾਰੀ ਦਾ ਕੰਮ ਮੁਕੰਮਲ ਹੋਣ ਨਾਲ ਕੈਂਸਰ ਦੇ ਮਰੀਜ਼ਾਂ ਦਾ ਇੱਥੇ ਹੀ ਇਲਾਜ ਕੀਤਾ ਜਾਵੇਗਾ ਅਤੇ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਵੱਲ ਨਹੀਂ ਭੱਜਣਾ ਪਵੇਗਾ। ਜਦਕਿ 100 ਬੈਡ ਦੇ ਹਸਪਤਾਲ ਤੇ ਲਗਭ 20 ਕਰੋੜ ਰੁਪਏ ਖਰਚ ਹੋ ਰਹੇ ਹਨ।ਜਿਆਣੀ ਨੇ ਵਾਰਡ ਨੰਬਰ 21 ਅਤੇ 22 ਵਿਚ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਫਾਜ਼ਿਲਕਾ ਵਿਧਾਨਸਭਾ ਵਿਚ ਚੱਲ ਰਹੇ ਸਾਰਿਆਂ ਵਿਕਾਸ ਕੰਮਾਂ ਨੂੰ ਜਲਦੀ ਮੁੰਕਮਲ ਕਰਨ ਦੇ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media