
ਪੱਟੀ, 12 ਦਸੰਬਰ (ਅਵਤਾਰ ਢਿਲੋਂ) – ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਪੱਟੀ ਵਿਖੇ 13 ਜਰੂਰਤ ਮੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵਲੋ ਰਾਸ਼ਨ ਵੰਡਿਆ ਗਿਆ।ਇਸ ਮੌਕੇ ਬਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਵਲੋਂ ਅੰਮਿ੍ਰਤ ਵਾਣੀ ਸਤਸੰਗ ਕੀਤਾ ਗਿਆ। ਉਨਾਂ ਕਿਹਾ ਕਿ ਹਰ ਮਹੀਨੇ ਪਹਿਲੇ ਹਫਤੇ ਰਾਸ਼ਨ ਵਡਿੰਆ ਜਾਦਾ ਹੈ ਅਤੇ ਲਗਾਤਾਰ 72 ਮਹੀਨੇ ਹੋ ਗਏ ਹਨ। ਉਨਾਂ ਕਿਹਾ ਕਿ ਇਹ ਰਾਸ਼ਨ ਜਰੂਰਤਮੰਦ ਪਰਿਵਾਰਾ ਨੂੰ ਹੀ ਦਿੱਤਾ ਜਾਦਾ ਹੈ। ਉਨਾਂ ਕਿਹਾ ਕਿ ਉਕਤ ਰਾਸ਼ਨ ਵੰਡਣ ਦਾ ਕੰਮ ਲਗਾਤਾਰ 6 ਸਾਲ ਪੂਰੇ ਕਰ ਚੁੱਕਾ ਹੈ ਅਤੇ ਸਫਲਤਾਪੂਰਵਕ ਚੱਲ ਰਿਹਾ ਹੈ । ਇਸ ਮੌਕੇ ਸੁਰਿੰਦਰ ਕੁਮਾਰ ਸਬਜੀ ਵਾਲੇ, ਬਰਿਜ਼ ਭੂਸ਼ਨ ਸਾਹਨੀ , ਸੁਦੇਸ਼ ਸ਼ਾਸਤਰੀ, ਭੁਪਿੰਦਰ ਬੇਦੀ, ਵਿਜੈ ਕੁਮਾਰ, ਪੰਡਿਤ ਸਤ ਨਰਾਇਣ, ਰਜਿੰਦਰ ਕੁਮਾਰ ਪੱਪੂ, ਰਾਮ ਬਲਾਸ, ਕਾਲਾ ਬੇਦੀ, ਰਮੇਸ਼ ਰਾਣੀ ਭਾਰਦਵਾਜ਼, ਤਿਲਕ ਰਾਜ, ਕੇਵਲ ਕਿ੍ਰਸ਼ਨ, ਸਤਪਾਲ ਤੇ ਸਮੂਹ ਮੈਬਰ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media