
ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਸ੍ਰੀ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਹੇਠ ਦਾਣਾ ਮੰਡੀ ਮਜੀਠਾ ਵਿਖੇ ਭਲਕੇ 14 ਦਸੰਬਰ ਨੂੰ ਕਰਵਾਈ ਜਾਣ ਵਾਲੀ ਮਾਝਾ ਫਤਿਹ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ‘ਆਪ’ ਆਗੂਆਂ ਦਾ ਦਾਅਵਾ ਹੈ ਕਿ ਇਸ ਰੈਲੀ ਵਿਚ ਸਮੁੱਚੇ ਮਾਝੇ ਵਿਚੋਂ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋ ਕੇ ਨਵਾਂ ਇਤਿਹਾਸ ਸਿਰਜਣਗੇ। ਅੱਜ ਦਾਣਾ ਮੰਡੀ ਮਜੀਠਾ ਵਿਖੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ‘ਆਪ’ ਆਗੂਆਂ ਸ੍ਰੀ ਦੁਰਗੇਸ਼ ਪਾਠਕ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਧੂਰੀ ਤੋਂ ਉਮੀਦਵਾਰ ਜੱਸੀ ਸ਼ੇਖੋਂ ਅਤੇ ਗੁਰਪ੍ਰੀਤ ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ੋਿੲਹ ਮਾਝਾ ਫਤਿਹ ਰੈਲੀ ਹਲਕਾ ਮਜੀਠਾ ਵਿਚੋਂ ਦਹਿਸ਼ਤੀ ਅਤੇ ਗੁੰਡਾ ਰਾਜ਼ ਦੇ ਅੰਤ ਦੀ ਸ਼ੁਰੂਆਤ ਕਰੇਗੀ।ਉਨਾਂ ਕਿਹਾ ਕਿ ਰੈਲੀ ਵਿੱਚ ਮਾਝੇ ਅਤੇ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਚੋ ਵੱਡੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਅਕਾਲੀ-ਭਾਜਪਾ-ਕਾਂਗਰਸ ਦੇ ਅਪਰਾਧਿਕ ਗੁੰਡਾ ਗਠਜੋੜ ਦੇ ਖਿਲਾਫ ਲੋਕ ਫਤਵਾ ਸਾਬਤ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਰ ਚੁਣੌਤੀ ਨੂੰ ਪ੍ਰਵਾਂਨ ਕਰਦਿਆਂ ਉਸ ਨੂੰ ਅਦਾਲਤਾਂ ਅਤੇ ਪੰਜਾਬ ਦੇ ਕੋਨੇ ਕੋਨੇ ਚ ਵੰਗਾਰਨ ਤੋਂ ਬਾਅਦ ਸ੍ਰੀ ਕੇਜ਼ਰੀਵਾਲ ਮਜੀਠੀਆ ਨੂੰ ਉਸ ਦੇ ਘਰ ਮਜੀਠਾ ਵਿਖੇ ਆ ਕੇ ਲਲਕਾਰਨਗੇ।ਉਨਾ ਇਹ ਵੀ ਦੱਸਿਆ ਕਿ ਮਜੀਠੀਆ ਬੁਖਲਾਹਟ ਵਿਚ ਆ ਗਿਆ ਹੈ ਅਤੇ ਉਸ ਦੇ ਕਰਿੰਦੇ ਰੈਲੀ ਰੋਕਣ ਲਈ ਤਰਲੋਮੱਛੀ ਹੋਏ ਪਏ ਹਨ ਅਤੇ ਰੈਲੀ ਦੇ ਪ੍ਰਚਾਰ ਸਬੰਧੀ ਪੋਸਟਰ ਅਤੇ ਬੋਰਡ ਪਾੜਨ ਵਰਗੀਆਂ ਹੋਛੀਆਂ ਹਰਕਤਾਂ ਕਰ ਰਹੇ ਹਨ, ਜਿੰਨਾਂ ਦੇ ਬਾਵਜੂਦ ਵੀ ਇਹ ਵਿਸ਼ਾਲ ਰੈਲੀ ਨਵਾਂ ਇਤਿਹਾਸ ਸਿਰਜੇਗੀ। ਇਸ ਮੌਕੇ ਉਨਾਂ ਦੇ ਨਾਲ ਰਾਹੁਲ ਸ਼ੁਕਲਾ, ਸਰਬਜੋਤ ਸਿੰਘ, ਜਸਕਰਨ ਬੰਦੇਸ਼ਾ, ਸੁਖਦੀਪ ਸਿੱਧੂ, ਪ੍ਰਗਟ ਸਿੰਘ ਚੋਗਾਂਵਾਂ, ਹਰਿੰਦਰ ਸਿੰਘ ਸੇਖੋਂ, ਸੁਨੀਲ ਵਰਮਾਂ, ਪ੍ਰਭਬੀਰ ਬਰਾੜ, ਸੁਖਰਾਜ਼ ਬੱਲ, ਜਸਬੀਰ ਹਮਜਾ, ਲਖਵਿੰਦਰ ਸਿੰਘ ਬੇਗੇਵਾਲ, ਗੁਰਭੇਜ ਸਿੱਧੂ, ਸੁਖਵਿੰਦਰ ਸਿੰਘ ਬੇਗੇਵਾਲ, ਗੁਰਮਿੰਦਰ ਕਲੇਰ, ਰਮਨਦੀਪ ਸਿੰਘ, ਸੁਰਿੰਦਰ ਕੰਵਲ ਆਦਿ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media