Wednesday, March 18, 2026

 ਕੈਪਟਨ ਸਮਾਰਟ ਕਨੈਕਟ ਨਾਲ ਫਾਜ਼ਿਲਕਾ ਵਿਚ ਜੁੜੇ ਲੱਖਾਂ ਨੋਜਵਾਨ

ppn1412201614

ਫਾਜ਼ਿਲਕਾ, 14 ਦਸੰਬਰ (ਵਿਨੀਤ ਅਰੋੜਾ) – ਕੈਪਟਨ ਅਮਰਿੰਦਰ ਸਿਘ ਦੇ ਕੈਪਟਨ ਸਮਾਰਟ ਕਨੈਕਟ ਸਕੀਮ ਦੀ ਸਮਾਪਤੀ ਤੇ ਮਿਲੀ ਰਿਪੋਰਟ ਮੁਤਾਬਕ ਨੋਜ਼ਵਾਨਾਂ ਵਿਚ ਕਾਫ਼ੀ ਦਿਲਚਸਪੀ ਵਿਖਾਈ ਹੈ। ਜਾਣਕਾਰੀ ਮੁਤਾਬਕ ਲਗਭਗ 1 ਲੱਖ 26 ਹਜ਼ਾਰ ਨੋਜ਼ਵਾਨਾਂ ਨੂੰ ਇਯ ਸਕੀਮ ਦੇ ਤਹਿਤ ਰਜਿਸਟਰ ਕੀਤਾ ਗਿਆ ਹੈ। ਇਸ ਦੇ ਲਈ 54 ਫੀਸਦੀ ਆਦਮੀਆਂ ਅਤੇ 46 ਫੀਸਦੀ ਮਹਿਲਾ ਵਰਗ ਨੂੰ ਜੋੜਿਆ ਗਿਆ ਹੈ। ਮਹਿਲਾ ਕਾਲਜਾਂ ਵਿਚ ਰਜਿਸਟ੍ਰੇਸ਼ਨ ਦੇ ਲਈ ਮਹਿਲਾ ਵਲੰਟੀਅਰ ਨੂੰ ਜਾਗਰੂਕ ਕੀਤਾ ਗਿਆ। ਕਾਂਗਰਸ ਵਰਕਰਾਂ ਅਤੇ ਆਈ ਪੈਕ ਟੀ ਦੇ ਸਾਂਝੇ ਸਹਿਯੋਗ ਨਾਲ ਸ਼ਹਿਰਾਂ ਵਿਚ ਰਜਿਸ਼ਟ੍ਰੇਸ਼ਨ ਪ੍ਰਕਿਰਿਆ ਅਤੇ ਪੰਜਾਬ ਕਾਂਗਰਸ ਐਕਸਪ੍ਰੈਸ ਵੈਨ ਰਾਹੀਂ ਦੂਰ ਦੁਰਾਡੇ ਦੇ ਖੇਤਰਾਂ ਵਿਚ ਇਸ ਕੰਮ ਨੂੰ ਅੰਜ਼ਾਮ ਦਿੱਤਾ ਗਿਆ।ਪ੍ਰਸ਼ਾਂਤ ਕਿਸ਼ੋਰ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਯੋਜਨਾ ਦਾ ਮੰਤਵ ਨੋਜ਼ਵਾਨਾਂ ਨੂੰ ਖੁਦ ਦੇ ਲਈ ਨਵੇਂ ਮੋਕੇ ਭਾਲਣ ਅਤੇ ਡਿਜੀਟਲ ਦੁਨੀਆਂ ਦੇ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ 26-35 ਸਾਲ ਉਮਰ ਵਰਗ ਦੇ ਜਿਆਦਾਤਰ ਨੋਜਵਾਨ ਇਯ ਦੇ ਤਹਿਤ ਰਜਿਸਟਰ ਕੀਤੇ ਗਏ। ਨੋਜ਼ਵਾਨਾਂ ਤੋਂ ਇਹ ਸਹੁੰ ਲਈ ਗਈ ਕਿ ਇਸ ਦੇ ਬਲਦੇ ਉਹ ਨਸ਼ਿਆਂ ਤੋਂ ਦੂਰ ਰਹਿਣ ਲਈ ਖੁਦ ਅਤੇ ਦੂਸਰਿਆਂ ਨੂੰ ਪ੍ਰੇਰਿਤ ਕਰਨਗੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply