Sunday, March 22, 2026

ਦਲਿਤ, ਸ਼ੋਸ਼ਿਤ ਤੇ ਗਰੀਬ ਵਰਗ ਦੇ ਹਿਤੈਸ਼ੀ ਹਨ ਨਰੇਂਦਰ ਮੋਦੀ – ਹੰਸ

ppn1412201620

ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ) – ਹਲਕਾ ਕੇਂਦਰੀ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਦਕਰ ਦੇੇ ਪ੍ਰੀ-ਨਿਰਵਾਣ ਦਿਨ ‘ਤੇ ਐਸ.ਸੀ ਮੋਰਚਾ ਦਾ ਮਹਾਂ ਸੰਮੇਲਨ ਸਥਾਨਕ ਲਹੌਰੀ ਗੇਟ ਵਿਖੇ ਭਾਜਪਾ ਰਾਸ਼ਟਰੀ ਸਕੱਤਰ ਤਰੂਣ ਚੁਘ ਦੀ ਪ੍ਰਧਾਨਗੀ ‘ਚ ਕਰਵਾਇਆ ਗਿਆ।ਸਮਾਗਮ ਵਿੱਚ ਪ੍ਰਸਿੱਧ ਸੂਫੀ ਗਾਇਕ ਤੇ ਬਾਲੀਵੁਡ ਸਟਾਰ ਸ਼੍ਰੀ ਹੰਸ ਰਾਜ ਹੰਸ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸ਼੍ਰੀ ਹੰਸ ਰਾਜ ਹੰਸ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੰਜਾਬ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਚੱਲ ਰਹੀ ਅਕਾਲੀ-ਭਾਜਪਾ ਸਰਕਾਰ ਸਹੀ ਮਾਅਨਿਆ ਵਿੱਚ ਦਲਿਤਾਂ, ਪਛੜਿਆਂ, ਸ਼ੋਸ਼ਿਤ ਸਮਾਜ ਅਤੇ ਗਰੀਬ ਵਰਗ ਦੀ ਹਿਤੈਸ਼ੀ ਸਰਕਾਰ ਹੈ, ਜੋ ਉਕਤ ਵਰਗਾਂ ਨੂੰ ਉਨਾਂ ਦੇ ਘਰਾਂ ਤੱਕ ਸੁੱਖ ਸਹੂਲਤਾਂ ਪਹੁੰਚਾ ਰਹੀ ਹੈ।
ਸ਼੍ਰੀ ਹੰਸ ਨੇ ਸੁਫੀਆਨਾ ਅੰਦਾਜ਼ ਵਿੱਚ ਕਿਹਾ ਕਿ ਪੰਜਾਬ ਕੀ ਭਾਜਪਾ-ਅਕਾਲੀ ਸਰਕਾਰ ਨੇ 200 ਕਰੋੜ ਤੋਂ ਜ਼ਿਆਦਾ ਰਕਮ ਨਾਲ ਭਗਵਾਨ ਵਾਲਮੀਕ ਜੀ ਦੀ ਸ਼ਾਨਦਾਰ ਸੋਨੇ ਦੀ ਮੂਰਤੀ ਅਤੇ ਸ਼੍ਰੀ ਰਾਮ ਤੀਰਥ ਦ ਸੁੰਦੀਕਰਣ ਉਪਰ ਖਰਚ ਕਰਕੇ ਸਮੂਹ ਦਲਿਤ ਸਮਾਜ ਅਤੇ ਭਗਵਾਨ ਵਾਲਮੀਕ ਜੀ ਕੇ ਸ਼ਰਧਾਲੂਆਂ ਦਾ ਮਨ ਜਿੱਤ ਕੇ ਉਨ੍ਹਾ ਦਾ ਮਾਣ ਵਧਾਇਆ ਹੈ।ਸ਼੍ਰੀ ਹੰਸ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨ ਲਾਉਂਦਿਆਂ ਕਿਹਾ ਕਿ ਕਾਂਗਰੇਸ ਕਾ ਦਲਿਤ ਵਿਰੋਧੀ ਚਿਹਰਾ ਉਸ ਸਮੇਂ ਬੇਨਕਾਬ ਹੋ ਗਿਆ ਕਿ ਜਦੋਂ ਉਨਾਂ ਫਕੀਰ ਨੂੰ ਬਿਨਾਂ ਮੰਗੇ ਰਾਜ ਸਭਾ ਦੀ ਮੈਂਬਰੀ ਦੇਣ ਸਦਾ ਐਲਾਨ ਕਰ ਕੇ ਕਰਕੇ ਉਸ ਸਮੇਂ ਵਾਪਸ ਲਿਆ ਜਦੋਂ ਉਹ ਕਾਂਗਰਸ ਦੇ ਵਿਧਾਇਕਾਂ ਨਾਲ ਨਾਮਜ਼ਦਗੀ ਕਾਗਜ਼ਾਤ ਪੱਤਰ ਭਰਨ ਲਈ ਵਿਧਾਨ ਸਭਾ ਸਕੱਤਰੇਤ ਤੋਂ ਕੁੱਝ ਕਦਮਾਂ ਦੀ ਦੂਰੀ ਉੱਤੇ ਪਹੁੰਚੇ, ਪ੍ਰੰਤੂ ਉਨਾਂ ਨੂੰ ਨਾਮਜ਼ਦਗੀ ਕਾਗਜ਼ ਭਰਨ ਤੋਂ ਰੋਕ ਦਿੱਤਾ ਗਿਆ।ਇਸ ਤੋਂ ਪਹਿਲਾਂ ਉਨਾਂ ਕਿਹਾ ਕਿ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਕਦੀ ਦੇਖਣ ਨੂੰ ਨਹੀ ਮਿਲਿਆ।
ਨੋਟਬੰਦੀ ਦਾ ਵਿਰੋਧ ਕਰਨ ‘ਤੇ ਹੰਸ ਰਾਜ ਹੰਸ ਨੇ ਕਾਂਗਰਸ ਨੂੰ ਆੜੇ ਹਾਥੀਂ ਲੈਂਦੇ ਹੋਏ ਕਿਹਾ ਕਿ ਜਿਸ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ, ਉਸ ਸਮੇਂ ਕਾਂਗਰੇਸ ਦਾ ਇਕ ਵਿਧਾਇਕ ਜੋ ਉਨਾਂ ਕੋਲ ਬੈਠਾ ਸੀ ਨੋਟਬੰਦੀ ਦਾ ਸਦਮੇ ਨੂੰ ਨਾ ਸਹਾਰਦਾ ਹੋਇਆ ਬੇਹੋਸ਼ ਹੋ ਗਿਆ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਵਲੋਂ ਨੋਟਬੰਦੀ ਕਾ ਕਿਵੇਂ ਵਿਰੋਧ ਕੀਤਾ ਜਾ ਰਿਹਾ ਹੈ? ਤਰੂਣ ਚੁਘ ਨੇ ਕਿਹਾ ਕਿ ਹੰਸ ਰਾਜ ਹੰਸ ਦੀ ਅਗਵਾਈ ਵਿੱਚ ਪੰਜਾਬ ਦਾ ਦਲਿਤ, ਪਛੜਿਆ, ਸ਼ੋਸ਼ਿਤ ਸਮਾਜ ਇਕਜੁੱਟ ਹੋ ਕੇ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਨਕਾਰ ਕੇ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਪੰਜਾਬ ਵਿੱਚ ਭਾਜਪਾ ਅਕਾਲੀ ਗੱਠਜੋੜ ਕੀ ਸਰਕਾਰ ਕੀ ਹੈਟਰਿਕ ਬਣਾਉਣ ਵਿੱਚ ਅਹਿਮ ਯੌਗਦਾਨ ਪਾਵੇਗਾ।ਹੰਸ ਰਾਜ ਹੰਸ ਨੂੰ ਭਾਜਪਾ ਆਗੂਆਂ ਵਲੋਂ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ, ਜਦ ਕਿ ਇਸ ਤੋਂ ਪਹਿਲਾਂ ਹੰਸ ਰਾਜ ਹੰਸ ਨੇ ਡਾ. ਭੀਮ ਰਾਵ ਅਮਬੇਦਕਰ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply