Sunday, March 22, 2026

ਕੇਂਦਰ ਸਰਕਾਰ ਦੀ ਸਕੀਮ ਤਹਿਤ ਲੋਕਾਂ ਨੂੰ ਮੁਫਤ ਵੰਡੇ ਗੈਸ ਕੁਨੈਕਸ਼ਨ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 14 ਦਸੰਬਰ (ਭਾਟੀਆ, ਕੁਲਵਿੰਦਰ ਕੰਬੋਕੇ, ਬਖਤਾਵਰ) – ਗਰੀਬ ਲੋਕਾਂ ਦੇ ਘਰਾਂ ਤੱਕ ਗੈਸ ਕੁਨਕੈਸ਼ਨ ਪਹੁੰਚਾਉਣ ਲਈ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਹੂਲਤ ਹੇਠ ਭਿੱਖੀਵਿੰਡ ਮਾਰਕੀਟ ਦਫਤਰ ਵਿਖੇ ਭਾਰਤ ਪੈਟਰੋਲੀਅਮ ਕੰਪਨੀ ਦੇ ਬੀ.ਸੀ.ਪੀ. ਸੋਰਭ ਬਿਸ਼ਨੋਈ, ਇੰਡੀਅਨ ਕੰਪਨੀ ਦੇ ਵਿਕਰਮ ਠਾਕੁਰ, ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਕੰਪਨੀ ਅਧਿਕਾਰੀਆਂ ਵੱਲੋਂ ਗਰੀਬ ਲੋਕਾਂ ਨੂੰ ਗੈਸ ਕੁਨਕੈਸ਼ਨ ਵੰਡੇ ਗਏ। ਇਸ ਮੌਕੇ ਵਿਕਰਮ ਠਾਕੁਰ ਨੇ ਸੰਬੋਧਨ ਕਰਦਿਆਂ ਕਿਹਾ 5000 ਲੋਕਾਂ ਨੇ ਗੈਸ ਕੁਨੈਕਸ਼ਨ ਪ੍ਰਾਪਤ ਕਰਨ ਲਈ ਅਪਲਾਈ ਕੀਤਾ ਸੀ, ਜਿਸ ਵਿਚ 3400 ਲੋਕਾਂ ਦੇ ਕੁਨੈਕਸ਼ਨ ਪਾਸ ਕੀਤੇ ਗਏ ਹਨ, ਜਿਸ ਤਹਿਤ ਲੋਕਾਂ ਨੂੰ ਗੈਸ ਕੁਨੈਕਸ਼ਨ, ਚੁੱਲੇ ਆਦਿ ਸਮਾਨ ਮੁਫਤ ਦਿੱਤੇ ਜਾਣਗੇ।
ਇਸ ਮੌਕੇ ਵਿਨੀਤ ਕਪੂਰ, ਕਸ਼ਮੀਰ ਸਿੰਘ ਗਿੱਲ, ਸੰਜੀਵ ਮਹਿਰਾ ਨੇ ਗਰੀਬ ਲੋਕਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਕੋਲ ਗੈਸ ਕੁਨੈਕਸ਼ਨ ਨਹੀ ਹਨ, ਉਹ ਫਾਰਮ ਭਰ ਕੇ ਗੈਸ ਏਜੰਸੀਆਂ ਨੂੰ ਦੇਣ ਤੇ ਕੇਂਦਰ ਸਰਕਾਰ ਦੀ ਸਹੂਲਤ ਦਾ ਲਾਭ ਲੈਣ। ਇਸ ਮੌਕੇ ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਪ੍ਰਧਾਨ ਅਮਰਜੀਤ ਸਿੰਘ ਢਿਲੋਂ, ਐਮ.ਸੀ ਰਿੰਕੂ ਧਵਨ, ਗੁਰਿੰਦਰ ਸਿੰਘ ਲਾਡਾ, ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਐਸ.ਡੀ.ਐਮ ਪੱਟੀ ਰਜਤ ਉਬਰਾਏ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ, ਡੀ.ਐਫ.ਐਸ.? ਰੂਪਪ੍ਰੀਤ ਕੌਰ, ਸੈਕਟਰੀ ਅਮਨਦੀਪ ਸਿੰਘ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਸਾਲ ਸਿੰਘ ਕਾਲੇ, ਪੀ.ਏ ਸੰਦੀਪ ਸੁੱਗਾ, ਪੀ.ਏ ਸੁਰਜੀਤ ਸਿੰਘ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਗੁਰਬੀਰ ਸਿੰਘ ਅਲਗੋਂ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਅਮਰ ਸਿੰਘ ਸਾਂਧਰਾ, ਸਰਪੰਚ ਰਣਜੀਤ ਸਿੰਘ ਨਾਰਲੀ, ਸਰਪੰਚ ਹਰਜਿੰਦਰ ਸਿੰਘ, ਐਮ.ਸੀ ਸਤਵਿੰਦਰ ਸਿੰਘ ਪਾਸੀ, ਐਮ.ਸੀ ਮਨਜੀਤ ਸਿੰਘ, ਐਮ.ਸੀ ਪ੍ਰਦੀਪ ਖੰਨਾ, ਕਲੱਬ ਪ੍ਰਧਾਨ ਅਵਤਾਰ ਸਿੰਘ ਨਾਰਲਾ ਆਦਿ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply