ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਸਕ ਖਿਡਾਰੀ ਅਵਤਾਰ ਸਿੰਘ ਪੀ.ਪੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਮਾ ਗੁਰਦੀਪ ਸਿੰਘ ਸੱਗੂ ਕਲੇਰ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਸਵ. ਗੁਰਦੀਪ ਸਿੰਘ ਰਾਸ਼ਟਰੀ ਐਥਲੈਟਿਕਸ ਖਿਡਾਰੀ ਜੋਬਨਪ੍ਰੀਤ ਸਿੰਘ ਸੱਗੂ ਦੇ ਪਿਤਾ ਤੇ ਉੱਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ ਅਤੇ ਕੁਲਵੰਤ ਸਿੰਘ ਸੱਗੂ ਦੇ ਭਰਾਤਾ ਸਨ।ਇਸ ਮੌਕੇ ਪੀੜਿਤ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਦੇ ਵਿੱਚ ਇੰਸਪੈਕਟਰ ਅਵਤਾਰ ਸਿੰਘ, ਗੁਰਿੰਦਰ ਪਾਲ ਸਿੰਘ ਭੱਟੀ, ਮਹਾਵੀਰ ਸਿੰਘ ਰੇਲਵੇ, ਪ੍ਰਕਾਸ਼ ਸਿੰਘ ਬਿਜਲੀ ਬੋਰਡ, ਹਰਜੀਤ ਸਿੰਘ ਵਾਕਰ, ਕੋਚ ਕੁਲਵਿੰਦਰ ਪਾਲ ਸਿੰਘ, ਅਵਤਾਰ ਸਿੰਘ ਜੀਐਨਡੀਯੂ, ਭਗਵਾਨ ਦਾਸ ਪੰਜਾਬ ਪੁਲਿਸ, ਏ.ਐਸ.ਆਈ. ਦਵਿੰਦਰ ਪਾਲ ਸਿੰਘ ਵੇਰਕਾ, ਜਤਿੰਦਰ ਪਾਲ ਸਿੰਘ ਇੱਬਨ, ਮਨਜਿੰਦਰ ਸਿੰਘ ਘਰਿੰਡਾ, ਉਪਕਾਰ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਕੋਚ ਬਲਕਾਰ ਸਿੰਘ, ਕੋਚ ਬਲਦੇਵ ਰਾਜ, ਪ੍ਰਿੰਸੀਪਲ ਅਜੀਤ ਸਿੰਘ ਰੰਧਾਵਾ, ਦੇਵਨਾਥ, ਪ੍ਰਦੀਪ ਸਿੰਘ, ਐਡਵੋਕੇਟ ਸੁਧੀਰ ਕੁਮਾਰ ਸਿਆਲਕੋਟੀ, ਦਲਬੀਰ ਸਿੰਘ ਪੱਧਰ, ਸ਼ੈਫ਼ੀ ਸੰਧੂ, ਏ.ਐਸ.ਆਈ ਹਰਜੀਤ ਸਿੰਘ, ਏ.ਐਸ.ਆਈ ਸੁਰਿੰਦਰ ਪਾਲ ਸਿੰਘ ਅਤੇ ਪ੍ਰੇਮ ਸਿੰਘ ਆਦਿ ਤੋਂ ਇਲਾਵਾ ਕਈ ਰਾਜਨੀਤਿਕ, ਧਾਰਮਿਕ, ਖੇਡ ਖੇਤਰ ਤੇ ਸਮਾਜ ਸੇਵੀ ਸੰਗਠਨਾਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਂ ਸ਼ਾਮਿਲ ਹਨ। ਸਵ. ਗੁਰਦੀਪ ਸਿੰਘ ਸੱਗੂ ਕਲੇਰ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 17 ਦਸੰਬਰ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਨਜਦੀਕ ਭਰਤੀ ਦਫਤਰ ਚੌਂਕ ਰਾਮਤੀਰਥ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਰਣਜੀਤਪੁਰਾ ਗੁਰੂ ਨਾਨਕ ਵਾੜਾ ਜੀ.ਟੀ. ਰੋਡ, ਪੁਤਲੀਘਰ ਵਿਖੇ ਦੁਪਹਿਰ 12.00 ਤੋਂ 1.00 ਵਜੇ ਤੱਕ ਆਯੋਜਿਤ ਹੋਵੇਗਾ।ਜਿਥੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਅਹਿਮ ਸ਼ਖਸ਼ੀਅਤਾਂ ਤੇ ਮੁਹੱਤਬਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media