Tuesday, September 15, 2026

ਬਕਾਇਆ ਪ੍ਰਮੋਸ਼ਨਾਂ ਤੁਰੰਤ ਕਰੇ ਸਿੱਖਿਆ ਵਿਭਾਗ ਪੰਜਾਬ – ਲਾਹੌਰੀਆ

ppn1412201625ਜੰਡਿਆਲਾ ਗੁਰੂ, 14 ਦਸੰਬਰ (ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਹੈਂਡ ਟੀਚਰ ਦੀਆਂ ਪ੍ਰਮੋਸ਼ਨਾਂ ਸਿੱਖਿਆ ਵਿਭਾਗ ਵਲੋ ਕਈ ਜਿਲ੍ਹਿਆਂ ਵਿੱਚ ਮੁਕੰਮਲ ਕਰ ਲਈਆਂ ਗਈਆਂ ਹਨ, ਪ੍ਰੰਤੂ ਕਈ ਜਿਲ੍ਹਿਆਂ ਵਿੱਚ ਅਧਿਆਪਕਾਂ ਦੀ ਨਿਆਰਟੀ ਸਬੰਧੀ ਹੋਈ ਰਿੱਟ ਕਾਰਨ ਹਾਈਕੋਟ ਨੇ ਇਹਨਾ ਪ੍ਰਮੋਸ਼ਨਾਂ ਤੇ ਰੋਕ ਲਗਾ ਦਿੱਤੀ ਸੀ।ਲਾਹੌਰੀਆ ਨੇ ਦੱਸਿਆ ਕਿ ਨਿਆਰਟੀ ਸਬੰਧੀ ਚੱਲ ਰਹੇ ਕੇਸ ਦੀ ਸੁਣਵਾਈ 20 ਦਸੰਬਰ ਨੂੰ ਹੋ ਰਹੀ ਹੈ।ਜਿਸ ਤਹਿਤ ਹਾਈਕੋਰਟ ਨੇ ਸਿੱਖਿਆ ਵਿਭਾਗ ਪੰਜਾਬ ਨੂੰ ਸਨਿਆਰਟੀ ਲਿਸਟਾਂ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।ਲਾਹੌਰੀਆ ਨੇ ਸਿੱਖਿਆ ਵਿਭਾਗ `ਤੇ ਜੋਰ ਦਿੱਤਾ ਕਿ ਸਨਿਆਰਟੀ ਸਬੰਧੀ ਸੁਣਵਾਈ ਤੋਂ ਬਾਅਦ ਤੁਰੰਤ ਹੈਂਡ ਟੀਚਰ ਦੀਆਂ ਪ੍ਰਮੋਸ਼ਨਾ ਕੀਤੀਆ ਜਾਣ।ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਚਾਹਲ, ਨਵਦੀਪ ਸਿੰਘ ਵਿਰਕ, ਰਜਿੰਦਰ ਸ਼ਰਮਾ, ਭੁਪਿੰਦਰ ਸਿੰਘ, ਗੁਰਪ੍ਰਤਾਪ ਸਿੰਘ ਕਾਹਲੋ, ਸਰਬਜੀਤ ਸਿੰਘ, ਗੁਰਭੇਜ ਸਿੰਘ, ਹਰਭਜਨ ਸਿੰਘ ਆਦਿ ਆਗੂ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply