
ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰ ਪਾਲ ਸਿੰਘ)- ਨੋਟਬੰਦੀ ਨੇ ਜਿੱਥੇ ਇੱਕ ਪਾਸੇ ਵਿਓਪਾਰੀਆਂ ਤੇ ਨਕਰਾਤਮਕ ਅਸਰ ਪਾਇਆ ਹੈ।ਉੱਥੇ ਹੀ ਇਸ ਵਾਰ ਪਿੱਛਲੇ ਸਾਲ ਦੇ ਮੁਕਾਬਲੇ ਮਟਰ ਦੀ ਫਸਲ ਦਾ ਮੁੱਲ ਨੀਵੇਂ ਪੱਧਰ ਤੇ ਡਿੱਗਣ ਨਾਲ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ।ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਧਾਰੜ ਦਾ ਪੱਤਰਕਾਰ ਵੱਲੋਂ ਦੌਰਾ ਕੀਤਾ ਗਿਆ।ਇਹ ਪਿੰਡ ਸਬਜ਼ੀ ਦਾ ਘਰ ਮੰਨਿਆ ਜਾਂਦਾ ਹੈ।ਇਸ ਪਿੰਡ ਤੋਂ ਸਬਜ਼ੀਆਂ ਦੀ ਸਪਲਾਈ ਲੋਕਲ ਮਾਰਕੀਟ ਨੂੰ ਹੀ ਨਹੀਂ ਬਲਕਿ ਪੰਜਾਬ ਦੇ ਆਸਪਾਸ ਰਾਜਾਂ ਜਿਵੇਂ ਦਿੱਲੀ ,ਹਰਿਆਣਾ ,ਰਾਜਸਥਾਨ ,ਅਤੇ ਉੱਤਰ ਪ੍ਰਦੇਸ਼ ਨੂੰ ਕੀਤੀ ਜਾਂਦੀ ਹੈ।ਇਥੋਂ ਦੇ ਵਸਨੀਕ ਕਿਸਾਨ ਬਲਦੇਵ ਸਿੰਘ ਜਿਨ੍ਹਾਂ ਨੇ ਕਰੀਬ 4 ਏਕੜ ਤੇ ਮਟਰ ਦੀ ਫ਼ਸਲ ਬੀਜੀ ਹੋਈ ਹੈ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪ੍ਰਤੀ ਏਕੜ ਮਟਰ ਦੀ ਫਸਲ ਬੀਜਣ ਵਾਸਤੇ ਕਰੀਬ 18 ਹਜ਼ਾਰ ਰੁਪਏ ਆਉਂਦਾ ਹੈ ਜਿਸ ਵਿਚ ਮਟਰ ਦਾ ਬੀਜ, ਖਾਦਾਂ , ਦਵਾਈ ਸ਼ਾਮਿਲ ਹਨ ।ਜਦੋਂ ਮਟਰ ਦੀ ਫਸਲ ਤਿਆਰ ਹੋ ਜਾਂਦਾ ਹੈ ਤਾ ਪ੍ਰਤੀ ਕਿਲੋ 2 ਰੁਪਏ ਤੁੜਾਈ ਕਰੀਬ ਲੇਬਰ ਅਤੇ ਬਾਰਦਾਨੇ ਦਾ ਅਲਗ ਖਰਚ ਆਉਂਦਾ ਹੈ।ਇਸ ਸਮੇਂ ਮਾਰਕੀਟ ਵਿੱਚ ਮਟਰ ਪ੍ਰਤੀ ਕਿੱਲੋ 6-7 ਰੁਪਏ ਦੇ ਹਿਸਾਬ ਨਾਲ ਵਿੱਕ ਰਹੇ ਹਨ।ਜਦਕਿ ਪਿੱਛਲੇ ਸਾਲ ਇਹ ਭਾਅ 20 ਤੋਂ 21 ਰੁਪਏ ਕਿੱਲੋ ਸੀ।ਉਨ੍ਹਾਂ ਕਿਹਾ ਕਿ ਇਸਦਾ ਮੁੱਖ ਕਾਰਨ ਨੋਟਬੰਦੀ ਹੈ ।ਜਿਸ ਕਰਕੇ ਮਟਰ ਦਾ ਭਾਅ ਦਿਨ ਬ ਦਿਨ ਡਿਗਦਾ ਜਾ ਰਿਹਾ ਹੈ।
ਅਜਿਹੇ ਹਾਲਾਤਾਂ ਨਾਲ ਕਿਸਾਨਾਂ ਦਾ ਕਰਜ਼ਾਈ ਹੋਣਾ ਤੈਅ ਹੈ ਕਿਓਂਕਿ ਮਟਰ ਦੀ ਫਸਲ ਨਾਲ ਉਸਨੂੰ ਹਰ ਰੋਜ਼ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media