
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਮਿਊਂਸਪਲ ਕਰਮਚਾਰੀ ਐਕਸ਼ਨ ਕਮੇਟੀ ਪੰਜਾਬ ਦੇ ਫੈਸਲੇ ਮੁਤਾਬਕ ਅੱਜ ਸਫ਼ਾਈ ਸੇਵਕ ਯੂਨੀਅਨ ਫਾਜ਼ਿਲਕਾ ਵੱਲੋਂ ਦੋ ਦਿਨਾਂ ਹੜ੍ਹਤਾਲ ਸ਼ੁਰੂ ਕਰਕੇ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਚੰਦਰ, ਵਿੱਤ ਸਕੱਤਰ ਓਮ ਪ੍ਰਕਾਸ਼, ਮੁਖ ਸਲਾਹਕਾਰ ਰੂਪ ਚੰਦ, ਜਨਰਲ ਸਕੱਤਰ ਕੁਲਦੀਪ ਕੁਮਾਰ ਨੇ ਕਿਹਾ ਕਿ ਯੂਨੀਅਨ ਦੀਆਂ ਬੀਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਸਰਕਾਰ ਵੱਲੌਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਯੂਨੀਅਨ ਮੈਂਬਰਾਂ ਵਿਚ ਰੋਸ ਦੀ ਲਹਿਰ ਹੈ।
ਉਨ੍ਹਾਂ ਦੱਸਿਆ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਵਿਚ ਠੇਕਾ ਪ੍ਰਣਾਲੀ ਖ਼ਤਮ ਕਰਕੇ ਸਫ਼ਾਈ ਮਜ਼ਦੂਰਾਂ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਅਪ੍ਰੇਟਰ, ਕੰਪਿਊਟਰ ਅਪ੍ਰੇਟਰ, ਕਲਰਕ ਆਦਿ ਨੂੰ ਰੈਗੂਲਰ ਕੀਤਾ ਜਾਵੇ, ਸ਼ਹਿਰ ਦੀਆਂ ਬੀਟਾਂ ਦੇ ਮੁਤਾਬਕ ਭਰਤੀ ਕੀਤੀ ਜਾੇਵ, ਤਨਖਾਹ ਸਮੇਂ ਤੇ ਦੇਣ ਲਈ ਵੈਟ ਦੀ ਰਕਮ ਦੁਗਣੀ ਕੀਤੀ ਜਾਵੇ, ਮੁਹੱਲਾ ਸੈਨੀਟੇਸ਼ਨ ਕਮੇਟੀ, ਪਾਰਟ ਟਾਇਮ, ਦਿਹਾੜੀਦਾਰ, ਸਫ਼ਾਈ ਕਰਮਚਾਰੀ, ਮਾਲੀ ਜੋ ਪੱਕੇ ਹੋਣ ਤੋਂ ਰਹਿ ਗੲੈ ਹਨ ਨੂੰ 1 ਅਪ੍ਰੈਲ 2008 ਦੀ ਸ਼ਰਤ ਨੂੰ ਹਟਾਕੇ ਰੈਗੂਲਰ ਕੀਤਾ ਜਾਵੇ, ਸੋਲਿਡ ਵੈਸਟ ਮੈਨੇਜ਼ਮੈਂਟ ਦਾ ਸਰਕਾਰੀਕਰਨ ਕੀਤਾ ਜਾਵੇ, ਜੋ ਕਰਮਚਾਰੀ 31 ਦਸੰਬਰ 2011 ਤੱਕ ਪੈਨਸ਼ਨ ਸਬੰਧੀ ਆਪਸ਼ਨ ਦੇ ਲਈ ਪ੍ਰੋਸੈਸ ਪੂਰਾ ਕੀਤਾ ਜਾਵੇ, 1 ਜਨਵਰੀ 2004 ਦੀ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ, ਕਲੈਰੀਕਲ ਸਟਾਫ਼ ਦੀ ਪੰਜਾਬ ਪੱਧਰੀ ਸਨਿਓਰਟੀ ਲਿਸਟ ਜਾਰੀ ਕੀਤੀ ਜਾਵੇ ਅਤੇ ਬਣਦੀ ਤਰੱਕੀ ਦਿੱਤੀ ਜਾਵੇ, ਸਫ਼ਾਈ ਕਰਮਚਾਰੀਆਂ ਲਈ ਸਪੈਸ਼ਲ ਭੱਤਾ 1000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਜਿਨ੍ਹਾਂ ਸਥਾਨਕ ਸਰਕਾਰਾਂ ਨੇ ਪੀਐਫ ਕਰਮਚਾਰੀਆਂ ਦੇ ਖਾਤੇ ਵਿਚ ਜਮਾ ਨਹੀਂ ਕਰਵਾਇਆ ਉਹ ਵਿਆਜ ਸਮੇਤ ਜਮਾ ਕਰਵਾਇਆ ਜਾਵੇ, ਕਰਮਚਾਰੀਆਂ ਨੂੰ ਸਫ਼ਾਈ ਦੌਰਾਨ ਦਸਤਾਨੇ, ਆਈਕਵਰ, ਗਮ ਬੂਟ ਦੇਣਾ ਯਕੀਨੀ ਬਣਾਇਆ ਜਾਵੇ, ਯੋਗਤਾ ਰੱਖਣ ਵਾਲੇ ਸਫ਼ਾਈ ਕਰਮਚਾਰੀ, ਚੋਥਾ ਦਰਜ਼ਾ, ਸੀਵਰਮੈਨ, ਮਾਲੀ ਆਦਿ ਨੂੰ ਤਰੱਕੀ ਦੇ ਮੌਕੇ ਦਿੱਤੇ ਜਾਣ, ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਿਚ ਭੇਜਿਆ ਦਫ਼ਤਰੀ ਅਮਲਾ ਵਾਪਸ ਨਗਰ ਕੌਂਸਲ ਆਦਿ ਵਿਚ ਲਿਆਂਦਾ ਜਾਵੇ, ਤਰਸ ਦੇ ਆਧਾਰ ਤੇ ਨੌਕਰੀ ਬਿਨ੍ਹਾਂ ਸ਼ਰਤ ਦਿੱਤੀ ਜਾਵੇ, ਪੈਨਸ਼ਨ ਕਮਿਊਨਿਟੀ ਦਾ ਲਾਭ ਦਿੱਤਾ ਸਮੇਤ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ। ਰੋਸ ਪ੍ਰਦਰਸ਼ਨ ਵਿਚ ਰਾਜ ਕੁਮਾਰ, ਮੋਹਨ ਲਾਲ, ਲਵਲੀ ਵਾਲਮੀਕਿ, ਨਟਵਰ ਲਾਲ, ਰਵੀ ਅਗਰਵਾਲ, ਬਲਦੇਵ ਸਿੰਘ, ਸੁਰੇਸ਼ ਕੁਮਾਰ ਅਤੇ ਵੱਡੀ ਗਿਦਤੀ ਵਿਚ ਸਫ਼ਾਈ ਸਵੇਕ ਹਾਜ਼ਰ ਸਨ।
Punjab Post Daily Online Newspaper & Print Media