
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੀ ਨਕਲੀ ਟੀਮ ਪੁਲਸ ਦੇ ਅਡੀਕੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਤੋਂ ਜਾਗਰਨ ਟੀਮ ਨੂੰ ਪੱਤਾ ਲੱਗਿਆ ਕਿ ਫਾਜ਼ਿਲਕਾ ਦਫ਼ਤਰ ਵਿਖੇ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਦੇ ਨੁਮਾਇੰਦਿਆਂ ਦੇ ਤੌਰ ਤੇ ਚਾਰ ਵਿਅਕਤੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਗੋਲ ਕੋਠੀ ਵਿਚ ਫੋਰਚੂਨਰ ਗੱਡੀ ਤੇ ਆਏ ਅਤੇ ਦਫ਼ਤਰੀ ਅਮਲੇ ਨੂੰ ਅਧਿਆਪਕਾਂ ਦੇ ਨਵੇਂ ਆਡਰਾਂ ਦੀ ਜੁਆਈਨਿੰਗ ਸਬੰਧੀ ਵੈਰੀਫਿਕੇਸ਼ਨ ਤੇ ਜਾਂਚ ਪੜ੍ਹਤਾਲ ਕਰਨ ਬਾਰੇ ਸੁਆਲ ਜਵਾਬ ਕਰਨ ਲੱਗੇ। ਉਨ੍ਹਾਂ ਦੀ ਰਵਈਏ ਅਤੇ ਹਾਵਭਾਵ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਦੇ ਅਮਲੇ ਨੂੰ ਸ਼ੱਕ ਸ਼ੁਭਾ ਹੋਇਆ ਤਾਂ ਉਨ੍ਹਾਂ ਨੇ ਮੁੱਖ ਗੇਟ ਬੰਦ ਕਰਵਾ ਕੇ ਤੁਰੰਤ ਥਾਣਾ ਸਿਟੀ ਨੂੰ ਇਤਲਾਹ ਕਰ ਦਿੱਤੀ ਅਤੇ ਮੌਕੇ ਤੇ ਹੀ ਚਾਰੇ ਬੰਦਿਆਂ ਨੂੰ ਪੁਲਸ ਨੇ ਮੌਕੇ ਤੇ ਹੀ ਫੜ੍ਹ ਲਿਆ ਅਤੇ ਅਤੇ ਪੁੱਛਗਿੱਛ ਲਈ ਥਾਣੇ ਲੈ ਗਈ। ਪ੍ਰਤੱਖ ਦਰਸ਼ੀਆਂ ਮੁਤਾਬਕ ਉਕਤ ਵਿਅਕਤੀਆਂ ਵੱਲੋਂ ਲਿਆਂਦੀ ਗਈ ਫੋਰਚੂਨਰ ਗੱਡੀ ਤੇ ਮੁਹਾਲੀ ਦਾ ਨਕਲੀ ਨੰਬਰ ਪੀਬੀ-65ਯੂ-0007 ਦੀ ਨੰਬਰ ਪਲੇਟ ਲੱਗੀ ਹੋਈ ਸੀ ਅਤੇ ਗੱਡੀ ਵਿਚ ਇੱਕ ਹੋਰ ਬੱਤੀ ਅਤੇ ਅਸਲੀ ਨੰਬਰ ਪਲੇਟ ਪੀਬੀ- 22ਕੇ-6999 ਵੀ ਵੇਖੀ ਗਈ ਹੈ। ਮੌਕੇ ਦੇ ਪ੍ਰਤੱਖ ਦਰਸ਼ੀਆਂ ਮੁਤਾਬਕ ਉਕਤ ਵਿਅਕਤਕੀਆਂ ਕੋਲ ਹਥਿਆਰ ਵੀ ਸਨ।ਇਹ ਖ਼ਬਰ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਹਫ਼ਤਰੀ ਅਮਲੇ ਵਿਚ ਹੜ੍ਹਕੰਪ ਮੱਚ ਗਿਆ। ਥਾਣਾ ਸਿਟੀ ਪੁਲਸ ਨੇ ਇਸ ਸਬੰਧ ਵਿਚ ਸੁਖਵੀਰ ਸਿੰਘ ਵਾਸੀ ਸਰਾਵਾਂ ਬੋਦਲਾ ਮੁਕਤਸਰ, ਲਵੀਰ ਸਿੰਘ ਵਾਸੀ ਮੁਕਤਸਰ, ਵੰਸ਼ਦੀਪ ਵਾਸੀ ਫਾਜ਼ਿਲਕਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਸ਼ਮਸ਼ਬਾਦ ਜ਼ਿਲਕਾ ਉਪਮੰਡਲ ਦੇ ਖਿਲਾਫ਼ ਧਾਰਾ 420/170/171 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media