
ਫਾਜ਼ਿਲਕਾ, 17 ਦਸੰਬਰ (ਵਿਨੀਤ ਅਰੋੜਾ) ਸੀ.ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਬਾਦ ਵਿਚ ਚੱਲ ਰਿਹਾ ਪੱਕਾ ਮੋਰਚਾ ਅੱਜ 17ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਸੀ.ਪੀ.ਐਫ ਕਰਮਚਾਰੀ ਯੂਨੀਅਨ, ਪੰਜਾਬ ਪਿਛਲੇ ਲੰਮੇ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਪੰਜਾਬ ਵਿੱਚ ਮੁਲਾਜ਼ਮਾਂ ਦੀਆਂ 20 ਤੋਂ ਵੱਧ ਅਧਿਕਾਰੀਆਂ/ਕਰਮਚਾਰੀਆਂ ਦੀਆਂ ਜੱਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਇਸ ਮੌਕੇ ਈਟੀਟੀ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਵੱਲੋਂ ਆਪਣੇ ਸਾਥੀਆਂ ਸਮੇਤ ਚੱਲ ਰਹੇ ਪੱਕੇ ਮੋਰਚੇ ਵਿਚ ਸਮੂਲਿਅਤ ਕੀਤੀ ਗਈ ਅਤੇ ਯੂਨੀਅਨ ਆਗੂਆਂ ਵਿਚ ਜੋਸ਼ ਭਰਿਆ।ਉਨ੍ਹਾਂ ਦੱਸਿਆ ਕਿ ਸੀਪੀਐਫ ਕਰਚਮਾਰੀ ਯੂਨੀਅਨ ਦੇ ਜਲਾਲਾਬਾਦ ਵਿਚ ਕੀਤੇ ਪੱਕੇ ਮੋਰਚੇ ਅੇਤ ਵੱਖ ਵੱਖ ਐਕਸ਼ਨਾਂ ਦੇ ਦਬਾਅ ਵਿਚ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਪਿਛਲੇ ਹਫ਼ਤੇ ਜਲਾਲਾਬਾਦ ਵਿਚ ਫੇਰੀ ਦੌਰਾਨ ਸੀਪੀਐਫ ਯੂਨੀਅਨ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਯੂਨੀਅਨ ਨੇ ਸਵਾ ਲੱਖ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਇੱਕੋ ਇੱਕ ਜਾਇਜ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਲਈ ਕਮੇਟੀ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਸੀ, ਉਪਮੁੱਖ ਮੰਤਰੀ ਪੰਜਾਬ ਨੇ ਫੋਰੀ ਤੌਰ ਤੇ ਸੂਬਾਈ ਆਗੂਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਸਬੰਧੀ ਕਮੇਟੀ ਬਣਾਉਣ ਅਤੇ ਯੂਨੀਅਨ ਤੋਂ 2-3 ਦਿਨਾਂ ਦੀ ਮੋਹਲਤ ਵੀ ਮੰਗੀ ਅਤੇ ਕਿਹਾ ਿਕ ਪੰਜਾਬ ਸਰਕਾਰ ਕੰਮ ਵਾਲੇ ਦੋ ਦਿਨਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਸਬੰਧੀ ਠੋਸ ਕਾਰਵਾਈ ਕਰਾਂਗੇ, ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਅਫਸ਼ਰਸਾਹੀ ਨੇ ਉਪਮੁੱਖ ਮੰਤਰੀ ਪੰਜਾਬ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਹ ਜਾਪਦਾ ਹੈ ਕਿ ਅਫ਼ਸਰਸ਼ਾਹੀ ਹੀ ਨਹੀਂ ਚਾਹੁੰਦੀ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ 2017 ਵਿਚ ਤੀਜੀ ਵਾਰੀ ਸੱਤਾ ਵਿਚ ਆਵੇ। ਵਰਣਨਯੋਗ ਹੈ ਕਿ 2012 ਵਿੱਚ ਅਕਾਲੀ-ਭਾਜਪਾ ਸਰਕਾਰ ਮੁੜ ਬਣਨ ਦਾ ਕਾਰਨ ਲੱਖਾਂ ਸਰਕਾਰੀ ਮੁਲਾਜਮ ਹੀ ਸਨ।ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਮਨਜੂਰ ਨਾ ਕੀਤੀ ਤਾਂ ਯੂਨੀਅਨ ਜਲਾਲਾਬਾਦ ਵਿਚ ਤਿੱਖਾ ਅਤੇ ਗੁਪਤ ਐਕਸ਼ਨ ਕਰਨ ਲਈ ਮਜ਼ਬੂਰ ਹੋ ਜਾਵੇਗੀ।
ਇਸ ਮੌਕੇ ਅਮਿਤ ਕਟੋਚ ਮੋਹਾਲੀ, ਜਗਤਾਰ ਸਿੰਘ ਰਾਜੋਆਣਾ ਲੁਧਿਆਣਾ, ਰਾਧੇ ਸ਼ਾਮ ਬਲਾਕ ਪ੍ਰਧਾਨ ਜਲਾਲਾਬਾਦ, ਮੁਖਤਿਆਰ ਸਿੰਘ, ਜਤਿੰਦਰ ਧੀਰਾ, ਵਿਨੈ ਮੱਕੜ, ਪ੍ਰਦੀਪ ਕਾਲੜਾ, ਕੁਲਦੀਪ ਸਿੰਘ ਸਭਰਵਾਲ, ਅਮਨਦੀਪ ਸਿੰਘ ਸੋਢੀ, ਜਗਨੰਦਨ ਸਿੰਘ, ਅਸ਼ੋਕ ਸਰਾਰੀ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਸ਼ਾਮ ਚੰਦਰ, ਸਤੀਸ਼ ਕੁਮਾਰ, ਹਰਕੰਵਲ ਲੁਧਿਆਣਾਂ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਪਟਵਾਰੀ ਆਨੰਦਪੁਰ ਸਾਹਿਬ, ਓਮ ਪ੍ਰਕਾਸ਼, ਗੁਰਮੀਤ ਸਿੰਘ, ਸ਼ਗਨ, ਅਮਨਦੀਪ ਬਰਾੜ, ਸਵੀਕਾਰ ਗਾਂਧੀ, ਸਤਿੰਦਰ ਸਚਦੇਵਾ, ਧਰਮਿੰਦਰ ਗੁਪਤਾ, ਵਰਿੰਦਰ ਸਿੰਘ ਨੇ ਪੱਕੇ ਮੋਰਚੇ ਨੂੰ ਸੰਬੋਧਨ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media