
ਫਾਜ਼ਿਲਕਾ, 17 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਫਾਜ਼ਿਲਕਾ ਡਾ. ਵਿਪਨ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਵਿਚ ਗਣਿਤ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸੰਦੀਪ ਸਚਦੇਵਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਇੰਚਾਰਜ਼ ਮੈਥ ਮਾਸਟਰ ਪੰਕਜ ਕੁਮਾਰ ਦੀ ਅਗਵਾਈ ਵਿਚ ਵਿਭਾਗ ਦੇ ਹੁਕਮਾਂ ਮੁਤਾਬਕ ਗਤੀਵਿਧੀਆਂ ਕਰਵਾਈਆਂ ਗਈਆਂ। ਸਵੇਰ ਦੀ ਸਭਾ ਵਿਚ ਮੈਥ ਮਾਸਟਰ ਪੰਕਜ਼ ਕੁਮਾਰ ਨੇ ਗਣਿਤ ਅਤੇ ਸਾਡਾ ਜੀਵਨ ਅਤੇ ਗਣਿਤ ਦੇ ਰੋਜ਼ਾਨਾ ਜੀਵਨ ਵਿਚ ਮਹੱਤਵ ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਅੱਜ ਦੇ ਤਕਨੀਕ ਭਰੇ ਜੀਵਨ ਵਿਚ ਹਰ ਕਦਮ ਤੇ ਗਣਿਤ ਦੀ ਜਰੂਰਤ ਪੈਂਦੀ ਹੈ। ਅਗਲੇ ਦਿਨ ਗਣਿਤ ਵਿਸ਼ੇ ਤੇ ਆਧਾਰਤ ਚਾਰਟ ਅਤੇ ਹੋਰ ਵੱਖ ਵੱਖ ਮੁਕਾਬਲੇ ਕਰਵਾਏ ਗਏ। ਚਾਰਟ ਮੁਕਾਬਲੇ ਵਿਚ ਸੋਨੀਆ ਨੇ ਪਹਿਲਾ, ਸੰਤੋਸ਼ ਨੇ ਦੂਸਰਾ ਅਤੇ ਸਤਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਹਾੜੇ ਵਰਗ ਅਤੇ ਘਨ ਦੇ ਮੁਕਾਬਲੇ ਵਿਚ ਕੁਲਦੀਪ ਨੇ ਪਹਿਲਾ, ਜਸਵਿੰਦਰ ਨੇ ਦੂਸਰਾ ਅਤੇ ਪ੍ਰਿਯੰਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਨ ਮੁਕਾਬਲੇ ਵਿਚ ਸੁਨੀਲ ਨੇ ਪਹਿਲਾ, ਸੁਨੀਤਾ ਨੇ ਦੂਸਰਾ ਅਤੇ ਮਨੀਸ਼ਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਨ ਮੁਕਾਬਲੇ ਵਿਚ ਬੱਚਿਆਂ ਨੇ ਅੰਕਾਂ ਦੇ ਜਾਦੂਗਰ ਸ਼੍ਰੀਨਿਵਾਸਾ ਰਾਮਾਨੁਜਮ ਦੇ ਜੀਵਨ ਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਤੇ ਚਾਨਣਾ ਪਾਇਆ। ਇਨ੍ਹਾਂ ਜੇਤੂ ਬੱਚਿਆਂ ਨੂੰ 22 ਦਸੰਬਰ ਨੂੰ ਸ਼੍ਰੀਨਿਵਾਸਾ ਰਾਮਾਨੁਜ਼ਮ ਦੇ ਜਨਮ ਦਿਨ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਦਿਨ ਬੱਚਿਆਂ ਦੇ ਗਣਿਤ ਵਿਸ਼ੇ ਤੇ ਆਧਾਰਤ ਕਵਿਜ਼ ਮੁਕਾਬਲੇ ਵੀ ਕਰਵਾਏ ਜਾਣਗੇ।
03
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media