Tuesday, July 7, 2026

ਹਲਕਾ ਕੇਂਦਰੀ ਤੋਂਂ ਭਾਜਪਾ ਉਪ ਪ੍ਰਧਾਨ ਸੰਜੇ ਸ਼ਰਮਾ ਨੇ ਦਾਅਵੇਦਾਰੀ ਠੋਕੀ

sanajay-sharma-bjp
ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ)- ਭਾਜਪਾ ਜਿਲਾ ਉਪ ਪ੍ਰਧਾਨ ਸੰਜੇ ਸ਼ਰਮਾ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਕੇਂਦਰੀ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ।ਆਪਣੇ ਨਿਵਾਸ ਸਥਾਨ ਗਲੀ ਤਿਵਾੜੀਆਂ ਵਿਖੇ ਹਲਕਾ ਕੇਂਦਰੀ ਦੇ ਟਕਸਾਲੀ ਤੇ ਉਘੇ ਭਾਜਪਾ ਵਰਕਰਾਂ ਦੇ ਨਾਲ ਬੈਠਕ ਕੀਤੀ, ਜਿਸ ਦੌਰਾਨ ਹਾਜਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਉਨਾਂ ਨੂੰ ਭਾਜਪਾ ਟਿਕਟ ਲਈ ਸਹੀ ਤੇ ਮਜ਼ਬੂਤ ਉਮੀਦਵਾਰ ਮੰਨਿਆ।ਸੰਜੇ ਸ਼ਰਮਾ ਨੇ ਇਸ ਸਮੇਂ ਕਿਹਾ ਦੀ ਜੇਕਰ ਭਾਜਪਾ ਉਨ੍ਹਾਂ ਨੂੰ ਹਲਕਾ ਕੇਂਦਰੀ ਤੋਂ ਟਿਕਟ ਦੇ ਕੇ ਨਿਵਾਜ਼ਦੀ ਹੈ ਤਾਂ ਉਹ ਜਿਥੇ ਇਹ ਸੀਟ ਜਿੱਤ ਕਰ ਪਾਰਟੀ ਦੀ ਝੋਲੀ ਵਿੱਚ ਪਾਉਣਗੇ, ਉਥੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਕੋਈ ਕਸਰ ਨਹੀ ਛੱਡਣਗੇ।ਜਿਕਰਯੋਗ ਹੈ ਕਿ ਭਾਰਤੀ ਜਨਤਾ ਯੁਵਾ ਮੋਰਚੇ ਦੇ ਜਿਲਾ ਪ੍ਰਧਾਨ ਰਹੇ ਸੰਜੇ ਸ਼ਰਮਾ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਰਹੇ ਹਨ ਅਤੇ ਜਿਲਾ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਅਹੁੱਦਿਆਂ ‘ਤੇ ਵੀ ਕੰਮ ਕਰ ਚੁੱਕੇ ਹਨ, ਜਿਸ ਕਰ ਕੇ ਉਨਾਂ ਦਾ ਹਲਕਾ ਕੇਂਦਰੀ ਦੇ ਵੋਟਰਾਂ ਅਤੇ ਭਾਜਪਾ ਵਰਕਰਾਂ ਵਿੱਚ ਕਾਫੀ ਅਧਾਰ ਹੈ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply