
ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਕਿਰਪਾਲ ਸਿੰਘ ਬਡੂੰਗਰ ਨੇ ਜਲੰਧਰ ਦੇ ਹਾਕੀ ਸਟੇਡੀਅਮ ਵਿੱਚ 62ਵੀਆਂ ਨੈਸ਼ਨਲ ਸਕੂਲਜ਼ ਹਾਕੀ ਖੇਡਾਂ ਵਿਚੋਂ ਪੰਜਾਬ ਸਟੇਟ ਵੱਲੋਂ ਚੈਂਪੀਅਨਸ਼ਿਪ ਜਿੱਤਣ ਤੇ ਵਧਾਈ ਦੇਂਦਿਆਂ ਸ਼ੋ੍ਰਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਦੋ ਖਿਡਾਰੀਆਂ ਦੇ ਟੀਮ ਇੰਡੀਆ ਲਈ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਵਧੇਰੇ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਟੀਮ ਵਿੱਚ ਜੋ ਚਾਰ ਖਿਡਾਰੀ ਸ਼ੋ੍ਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਖੇਡੇ ਸਨ ਉਨ੍ਹਾਂ ਵਿਚੋਂ 2 ਖਿਡਾਰੀ ਅੰਡਰ ਨਾਈਨਟੀਨ ਏਸ਼ੀਆ ਸਕੂਲਜ਼ ਹਾਕੀ ਟੂਰਨਾਮੈਂਟ ਟੀਮ ਇੰਡੀਆ ਲਈ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਸਿ’ਖ ਹਾਕੀ ਖਿਡਾਰੀਆਂ ਤੇ ਅਧਾਰਿਤ ਤਿੰਨ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਸਿੱਖ ਖਿਡਾਰੀ ਹਾਕੀ ਦੇ ਖੇਤਰ ਵਿੱਚ ਅੱਗੇ ਵਧ ਕੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਸਕਣ।ਉਨ੍ਹਾਂ ਨੇ ਕਿਹਾ ਕਿ ਏਸ਼ੀਆ ਹਾਕੀ ਟੂਰਨਾਮੈਂਟ ਅੰਡਰ ਨਾਈਨਟੀਨ (ਸਕੂਲਜ਼) ਦੀ ਟੀਮ ਇੰਡੀਆ ਵਿੱਚ ਪੰਜਾਬ ਤੋਂ ਕੁੱਲ ਤਿੰਨ ਖਿਡਾਰੀ ਚੁਣੇ ਗਏ ਹਨ ਜਿਨ੍ਹਾਂ ਵਿਚੋਂ ਦੋ ਖਿਡਾਰੀ ਸਬਲਵਿੰਦਰ ਸਿੰਘ ਤੇ ਪ੍ਰਮੀਤ ਸਿੰਘ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਾਕੀ ਅਕੈਡਮੀਆਂ ਨਾਲ ਸਬੰਧਤ ਹਨ ਤੇ ਇਕ ਖਿਡਾਰੀ ਸੁਰਜੀਤ ਹਾਕੀ ਖਿਡਾਰੀ ਜਲੰਧਰ ਦਾ ਹੈ। ਉਨ੍ਹ੍ਰਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੀਮ ਇੰਡੀਆ ਲਈ ਚੁਣੇ ਗਏ ਖਿਡਾਰੀ ਤੇ ਜਿਹੜੇ ਚਾਰ ਖਿਡਾਰੀ ਗੁਰਤੇਜ ਸਿੰਘ, ਗੁਰਕੀਰਤ ਸਿੰਘ, ਬਲਵਿੰਦਰ ਸਿੰਘ ਤੇ ਪ੍ਰਮੀਤ ਸਿੰਘ ਪੰਜਾਬ ਸਟੇਟ ਵੱਲੋਂ ਖੇਡੇ ਸਨ ਦਾ ਵਿਸ਼ੇਸ਼ ਸਨਮਾਨ ਕਰੇਗੀ।ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਹ ਕਾਮਯਾਬੀ ਹਾਸਿਲ ਕਰਕੇ ਆਪਣੀ ਸੰਸਥਾ, ਸੂਬਾ ਪੰਜਾਬ, ਸਿੱਖ ਕੌਮ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media