Sunday, September 13, 2026

ਪਾਣੀਆਂ ਪ੍ਰਤੀ ਡਬਲ ਸਟੈਂਡ ਲਈ ਲੋਕਾਂ ਅੱਗੇ ਜਵਾਬਦੇਹ ਹੋਣਗੇ ਕੇਜਰੀਵਾਲ ਤੇ ਕੈਪਟਨ – ਮਜੀਠੀਆ

ppn1812201604
ਟਾਹਲੀ ਸਾਹਿਬ, 18 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਪਾਣੀਆਂ ਪ੍ਰਤੀ ਡਬਲ ਸਟੈਂਡ ਲਈ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਅੱਗੇ ਜਵਾਬਦੇਹ ਹੋਣਗੇ।ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਟਾਹਲੀ ਸਾਹਿਬ ਵਿਖੇ 35 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਾਈਟੈਕ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ ਦੇ ਪਿੜ ਵਿੱਚ ਪੰਜਾਬ ਦੇ ਹੱਕਾਂ ਹਿਤਾਂ ਦੀ ਪਹਿਰੇਦਾਰੀ ਕਰਨ ਵਾਲਿਆਂ ਅਤੇ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕਰਨ ਵਾਲਿਆਂ ਪ੍ਰਤੀ ਲੋਕਾਂ ਨੇ ਫੈਸਲਾ ਕਰਨਾ ਹੈ, ਸਾਨੂੰ ਆਸ ਹੈ ਕਿ ਪੰਜਾਬ ਦੇ ਲੋਕ ਪੰਜਾਬੀਅਤ ‘ਤੇ ਪਹਿਰਾ ਦਿੰਦਿਆਂ ਵਿਕਾਸ ਪ੍ਰਤੀ ਸੰਜੀਦਗੀ ਨਾਲ ਕੰਮ ਕਰਨ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਮੌਕਾ ਦੇਣਗੇ ਅਤੇ ਪੰਜਾਬ ਦੀ ਲੁਟ ਲਈ ਯਤਨਸ਼ੀਲ ਕੇਜਰੀਵਾਲ ਜੁੰਡਲੀ ਅਤੇ ਪੰਜਾਬ ਦੁਸ਼ਮਣ ਕਾਂਗਰਸ ਨੂੰ ਕਰਾਰਾ ਜਵਾਬ ਦੇਣਗੇ।
ਅਕਾਲੀ ਦਲ ਲਈ ਵਿਕਾਸ ਅਹਿਮ ਚੋਣ ਮੁੱਦਾ ਹੋਵੇਗਾ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਨੇ ਪਿਛਲੇ 10 ਸਾਲਾਂ ਵਿੱਚ 50 ਸਾਲਾਂ ਦੇ ਅਧੂਰੇ ਕੰਮ ਪੂਰੇ ਕਰਾਏ ਹਨ। ਉਹਨਾਂ ਕਾਂਗਰਸ ‘ਤੇ ਨਿਸ਼ਾਨਾ ਫੁੰਡਦਿਆਂ ਕਿਹਾ ਕਿ ਐੱਸ ਵਾਈ ਐੱਲ ਬਣਾ ਕੇ ਪੰਜਾਬ ਦੇ ਹੋਰ ਪਾਣੀਆਂ ਨੂੰ ਲੁੱਟਣ ਦੀ ਸਾਜ਼ਿਸ਼ ਕਰਨ ਵਾਲੇ ਅਤੇ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਦੂਜੇ ਰਾਜਾਂ ਨੂੰ ਪਾਣੀ ਦੇ ਕੇ ਪੰਜਾਬ ਦੇ ਪਾਣੀਆਂ ਦੀ 70 ਸਾਲਾਂ ਤੋਂ ਕੀਤੀ ਜਾ ਰਹੀ ਲੁੱਟ ਦਾ ਹਿਸਾਬ ਕਾਂਗਰਸ ਨੂੰ ਇਸ ਵਾਰ ਲੋਕ ਕਚਹਿਰੀਆਂ ਵਿੱਚ ਦੇਣਾ ਪਵੇਗਾ।ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੇ 138 ਬਲਾਕਾਂ ਵਿੱਚੋਂ 105 ਬਲਾਕ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਪਾਣੀ ਨਾ ਰਿਹਾ ਤਾਂ ਖੇਤੀ ਤਬਾਹ ਹੋ ਜਾਵੇਗੀ ਅਤੇ ਪੰਜਾਬ ਦੀ ਆਰਥਿਕਤਾ ਤਹਿਸ ਨਹਿਸ ਹੋਣ ਤੋਂ ਬਚਾਇਆ ਨਹੀਂ ਜਾ ਸਕੇਗਾ। ਉਹਨਾਂ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ ਲਿਹਾਜ਼ਾ ਪੰਜਾਬ ਦਾ ਇਹ ਦ੍ਰਿੜ੍ਹ ਸੰਕਲਪ ਹੈ ਕਿ ਇੱਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਐੱਸ ਵਾਈ ਐਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ੁਰੂ ਕਰਾਇਆ ਜਿਸ ਨੂੰ ਬੰਦ ਕਰਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵਕਤ ਪਹਿਲੀ ਗ੍ਰਿਫ਼ਤਾਰੀ ਦਿੱਤੀ। ਅੱਜ ਬਾਦਲ ਨੇ ਨਹਿਰ ਦੀ ਜ਼ਮੀਨ ਅਸਲ ਮਾਲਕਾਂ ਨੂੰ ਮੁਫ਼ਤ ਵਾਪਸ ਕਰ ਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਇਹ ਮੁੱਦਾ ਹੀ ਮੁਕਾ ਦਿੱਤਾ ਹੈ।ਇਸ ਮੌਕੇ ਉਹਨਾਂ ਨਾਲ ਗੁਰਵੇਲ ਸਿੰਘ ਅਲਕੜੇ, ਭਗਵੰਤ ਸਿੰਘ ਸਿਆਲਕਾ, ਬਾਬਾ ਅੱਜੈਬ ਸਿੰਘ, ਬਾਬਾ ਮਨਮੋਹਨ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਸਰਪੰਚ ਲਾਡੀ ਭੁਪਿੰਦਰ ਸਿੰਘ, ਹੈਪੀ, ਹਰਜੀਤ ਸਿੰਘ ਖੈੜੇਬਾਲਾਚਕ, ਮਲੂਕ ਸਿੰਘ ਫਤੂਭੀਲਾ, ਰਤਨ ਸਿੰਘ ਫਤੂਭੀਲਾ, ਡਾ: ਅਵਤਾਰ ਸਿੰਘ,  ਜਸਵੰਤ ਸਿੰਘ ਮੁਗੋਸੋਹੀ, ਬਾਵਾ ਸਿੰਘ ਮਰੜੀ, ਸਰਪੰਚ ਸਤਨਾਮ ਸਿੰਘ ਅਬਦਾਲ, ਪ੍ਰੈਮ ਸਿੰਘ ਝੰਡੇ, ਪ੍ਰਮਿੰਦਰ ਸਿੰਘ ਬਲ, ਹਰਅਮ੍ਰਿਤਪਾਲ ਸਿੰਘ ਭੋਲਾ ਸਰਪੰਚ, ਬਾਬਾ ਚਰਨ ਸਿੰਘ, ਸ਼ਮੀਰ ਸਿੰਘ, ਸੁਖਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਉਪਲ, ਦਿਲਬਾਗ ਸਿੰਘ ਲਹਿਰਕਾ ਆਦਿ ਮੌਜੂਦ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply