Thursday, July 30, 2026

10 ਸਾਲਾ ਗੁੰਡਾ ਰਾਜ ਨੂੰ ਖਤਮ ਕਰਨ ਦੇ ਆਖਰੀ ਪੜਾਅ ਦਾ ਬਿਗਲ ਵੱਜ ਚੁੱਕਾ ਹੈ -ਲਾਲੀ ਮਜੀਠੀਆ

ppn1812201603
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਸੂਬੇ ਵਿਚਲੇ ਬਾਦਲਾਂ ਦੇ 10 ਸਾਲਾ ਗੁੰਡਾ ਰਾਜ ਨੂੰ ਖਤਮ ਕਰਨ ਦੇ ਆਖਰੀ ਪੜਾਅ ਦਾ ਬਿਗਲ ਵਜ ਚੁੱਕਾ ਹੈ ਇਸ ਲਈ ਹਰ ਪੰਜਾਬੀ ਜਾਤ ਪਾਤ ,ਅਮੀਰੀ ਗਰੀਬੀ ਦੀ ਬੰਦਸ਼ ‘ਚੋਂ ਬਾਹਰ ਨਿਕਲਕੇ ਸਾਹਮਣੇ ਆਵੇ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਲਾਲੀ ਮਜੀਠੀਆ ਨੇ ਕਿਹਾ ਕਿ ਉਹ ਪਾਰਟੀ ਅਤੇ ਹਲਕੇ ਦੇ ਲੋਕਾਂ ਵਲੋਂ ਉਨ੍ਹਾਂ ਵਿੱਚ ਪ੍ਰਗਟਾਏ ਅਥਾਹ ਵਿਸ਼ਵਾਸ਼ ਲਈ ਸ਼ੁਕਰਗੁਜਾਰ ਹਨ ।ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਿਰ, ਰਾਮ ਤੀਰਥ ਅਸਥਾਨ ਵਿਖੇ ਮੱਥਾ ਟੇਕਕੇ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਆਏ ਹਨ।ਉਨ੍ਹਾਂ ਦੱਸਿਆ ਕਿ ਉਹ ਪਿਛਲੇ 11 ਸਾਲ ਤੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਮਹਿਸੂਸ ਕੀਤਾ ਹੈ ਕਿ ਮਜੀਠਾ ਹਲਕਾ ਬਾਦਲਾਂ ਦੇ ਜੁਲਮੀ ਰਾਜ ਦਾ ਸਭਤੋਂ ਵੱਧ ਪ੍ਰਭਾਵਤ ਖੇਤਰ ਹੈ ਜਿਥੇ ਬਾਦਲਾਂ ਦੇ ਚਹੇਤੇ ਬਿਕਰਮ ਸਿੰਘ ਤੇ ਉਸਦੇ ਗੁੰਡੇ ਨਸ਼ਿਆਂ ਦੇ ਖੁਲੇ ਕਾਰੋਬਾਰ ਚਲਾ ਰਹੇ ਹਨ ਤੇ ਵਿਰੋਧਤਾ ਜਿਤਾਉਣ ਵਾਲੇ ਹਰ ਸ਼ਖਸ਼ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ।ਲਾਲੀ ਮਜੀਠੀਆ ਨੇ ਕਿਹਾ ਬਿਕਰਮ ਸਿੰਘ ਕਦਾਚਿਤ ਮਜੀਠੀਆ ਨਹੀ ਹੈ ਬਲਕਿ ਗੋਰਖਪੁਰੀਆ ਹੈ ।ਉਨ੍ਹਾਂ ਕਿਹਾ ਕਿ ਇਹ ਸ਼ਖਸ਼ ਨਾ ਤਾਂ ਮਜੀਠੇ ਵਿੱਚ ਜਨਮਿਆ,ਨਾ ਪੱਲਿਆ ਤੇ ਨਾ ਹੀ ਰਿਹਾ।ਇਹ ਮਜੀਠਾ ਹਲਕੇ ਦੇ ਗੌਰਵਮਈ ਅਮੀਰ ਵਿਰਸੇ ਤੋਂ ਬਿਲਕੁਲ ਕੋਰਾ ਤੇ ਅਣਭਿੱਜ ਹੈ।ਇਸਨੇ ਤਾਂ ਗੋਰਖਪੁਰ  ਵਿਖੇ ਖੰਡ ਮਿੱਲ ਦਾ ਅਸਫਲ ਕਾਰੋਬਾਰ ਕੀਤਾ।ਜੇਕਰ ਇਹ ਆਦਮੀ ਮਜੀਠੇ ਦੀ ਮਿੱਟੀ ਦਾ ਹੁੰਦਾ ਤਾਂ ਇਸ ਸਰਜਮੀਨ ਤੇ ਇਥੋਂ ਦੇ ਲੋਕਾਂ ਨਾਲ ਧਰੋਹ ਕਮਾਉਂਦਾ।ਉਨ੍ਹਾਂ ਦੱਸਿਆ ਕਿ ਇਹ ਤਾਂ ਮੌਕਾ ਪ੍ਰਸਤ ਹੈ ਜਿਸਨੇ ਪੰਜਾਬ ਵਿੱਚ ਆਪਣੇ ਜੀਜੇ ਸੁਖਬੀਰ ਬਾਦਲ ਦੀ ਸਰਕਾਰ ਵਿੱਚ ਸ਼ਾਮਿਲ ਹੋ ਹਰ ਕਿਸਮ ਦੇ ਮਾਫੀਆ ਦੀ ਸਰਪ੍ਰਸਤੀ ਕਰ ਪੰਜਾਬ ਤੇ ਵਿਸ਼ੇਸ਼ ਕਰਕੇ ਮਜੀਠਾ ਹਲਕੇ ਦੇ ਲੋਕਾਂ ਨੂੰ ਬੇਰੁਜਗਾਰੀ,ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਦੀ ਚੱਕੀ ਵਿੱਚ ਪਿਸਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਸੂਬੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਕੋਈ ਲੋਕ ਸੇਵਕ ਸਰਕਾਰ ਨਹੀ ਬਲਕਿ ਲੋਕਾਂ ਨੂੰ ਲੁਟਣ ਤੇ ਕੁਟਣ ਵਾਲੇ ਲੋਕਾਂ ਦਾ ਗਠਜੋੜ ਹੈ ।ਸ੍ਰ:ਲਾਲੀ ਮਜੀਠੀਆ ਨੇ ਕਿਹਾ ਕਿ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਕਿ ਉਹ ਪੰਜਾਬ ਦੇ ਹਿੱਤਾਂ ਖਾਤਿਰ ਵੱਡੀ ਕੁਰਬਾਨੀ ਕਰ ਸਕਦੇ ਹਨ ਕੋਰਾ ਝੂਠ ਹੈ ਕਿਉਂਕਿ ਹੁਣ ਤੀਕ ਦਾ ਇਤਿਹਾਸ ਗਵਾਹ ਹੈ ਕਿ ਪਰਕਾਸ਼ ਸਿੰਘ ਬਾਦਲ ਨੇ ਹਰ ਮੌਕਾ ਮਿਲਦਿਆਂ ,ਨਿੱਜੀ ਤੇ ਸੌੜੇ ਹਿੱਤਾਂ ਲਈ ਪੰਜਾਬ ਤੇ ਪੰਜਾਬੀਆਂ ਦੀ ਕੁਰਬਾਨੀ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਉਹ ਹਲਕੇ ਵਿੱਚ  ਜੋਰਦਾਰ ਪ੍ਰਚਾਰ ਮੁਹਿੰਮ ਚਲਾਕੇ ਸਭਤੋਂ ਪਹਿਲਾਂ ਬਿਕਰਮ ਗੋਰਖਪੁਰੀਆ  ਦੀ ਨਸ਼ਿਆਂ ਦੀ ਸਲਤਨਤ ਤਬਾਹ ਕਰਨਗੇ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਬਾਦਲਾਂ ਦੀ ਜਾਨ ਇਸ ਬਿਕਰਮ ਵਿੱਚ ਹੀ ਫਸੀ ਹੋਈ ਹੈ ਜਿਸ ਦਿਨ ਇਹ ਢਹਿ ਗਿਆ ਸਮਝੋ ਬਾਦਲਾਂ ਦੇ ਗੁੰਡਾ ਰਾਜ ਦੀ ਸਮਾਪਤੀ ਹੋ ਗਈ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply