
ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰ ਪਾਲ ਸਿੰਘ)- ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਅਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੁੰਡਾਲਾ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਦੀ ਵਾਰਡ ਨੰਬਰ 10 ਵਿੱਚ ਇੱਕ ਅਹਿਮ ਮੀਟਿੰਗ ਕੀਤੀ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡੈਨੀ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਹਲਕਾ ਜੰਡਿਆਲਾ ਗੁਰੂ ਵਿੱਚ ਹਰ ਵਾਰ ਪੈਰਾਸ਼ੂਟ ਰਾਹੀ ਉਮੀਦਵਾਰ ਉਤਾਰਦੀ ਹੈ ਜੋ ਇੱਕ ਪੰਛੀ ਵਾਂਗ ਚੋਗਾ ਚੁਗ ਕੇ 5 ਸਾਲ ਬਾਅਦ ਚਲਿਆ ਜਾਂਦਾ ਹੈ।ਇਸ ਤੋਂ ਇਲਾਵਾ ਗੁੰਡਾਗਰਦੀ ਤੇ ਵਰਦਿਆ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ।ਗੁੰਡਾਗਰਦੀ ਤੇ ਨਸ਼ੇ ਦਾ ਕਾਰੋਬਾਰ ਇਸ ਕਦਰ ਵੱਧ ਿਗਆ ਹੈ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਹੈ।ਹਰ ਇੱਕ ਛੋਟੇ ਅਤੇ ਵੱਡੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ-ਪਿੰਡਾਂ ਵਿੱਚ ਵੱਖ ਵੱਖ ਗੈਂਗ ਬਣੇ ਹੋਏ ਹਨ, ਨਸ਼ੇ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ।ਉਨੰਾ ਕਿਹਾ ਕਿ ਇਸ ਦਾ ਵੱਡਾ ਤੇ ਮੁੱਖ ਕਾਰਣ ਬੇਰੋਜਗਾਰੀ ਹੈ, ਕਾਂਗਰਸ ਦੀ ਸਰਕਾਰ ਆਉਣ ਤੇ ਹਰ ਇੱਕ ਬੇਰੋਜਗਾਰ ਨੂੰ ਨੋਕਰੀ ਦਿੱਤੀ ਜਾਵੇਗੀ ਜਿਸ ਦੀ ਸ਼ੁਰੂਆਤ ਹਰ ਘਰ ਤੋਂ ਇੱਕ ਕੈਪਟਨ ਨਾਮ ਦੀ ਸਕੀਮ ਨਾਲ ਸ਼ੁਰੂਆਤ ਕਰ ਦਿੱਤੀ ਹੈ।ਇਸ ਮੌਕੇ ਉਹਨਾਂ ਨਾਲ ਨਿਰਮਲ ਸਿੰਘ ਲਾਹੌਰੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਟੀਟੋ ਕੌਂਸਲਰ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਜਤਿੰਦਰ ਲਾਖਣ, ਆਸ਼ੂ ਵਿਨਾਇਕ, ਸੰਜੀਵ ਕੁਮਾਰ ਚੋਪੜਾ, ਅਮਿਤ ਅਰੋੜਾ, ਰਿੰਕੂ ਜੰਡਿਆਲਾ, ਹਰਜੀਤ ਸਿੰਘ ਬੁੰਡਾਲਾ, ਪ੍ਰਗਟ ਸਿੰਘ, ਸਵਿੰਦਰ ਸਿੰਘ ਸ਼ਿੰਦ ਘਨਗਸ, ਨਵ ਸੰਧੂ, ਹਰਪਾਲ ਸਿੰਘ ਟੱਕਰ, ਜੋਗਾ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਅਤੇ ਸੈਂਕੜੇ ਕਾਂਗਰਸੀ ਵਰਕਰ ਹਾਜਿਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media