Sunday, September 13, 2026

ਅੰਮ੍ਰਿਤਸਰ ਦੇ ਪ੍ਰਮੁੱਖ ਸਥਾਨ ਹੁਣ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਹੇਠ

ppn1812201606
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)-ਅੰਮ੍ਰਿਤਸਰ ਸ਼ਹਿਰ ਨੂੰ ਮੁੱਢਲੀਆਂ ਸਹੂਲਤਾਂ ਦੇ ਨਾਲ ਲੈਸ ਕਰਨ ਦੇ ਨਾਲ-ਨਾਲ ਇਸ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਸਥਾਨਾਂ ‘ਤੇ ਸੀ. ਸੀ ਟੀ ਵੀ ਕੈਮਰੇ ਲਗਾ ਦਿੱਤੇ ਗਏ ਹਨ, ਜੋ ਕਿ ਕਿਸੇ ਵੀ ਗਲਤ ਅਨਸਰ ‘ਤੇ 24 ਘੰਟੇ ਨਜ਼ਰ ਰੱਖਣਗੇ। ਅੱਜ ‘ਵਾਲ ਆਫ ਸਟੀਲ’ ਨਾਂਅ ਦੇ ਇਸ ਸੁਰੱਖਿਆ ਸਿਸਟਮ ਦਾ ਸ਼ੁਭ ਆਰੰਭ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਿਵਲ ਲਾਈਨ ਖੇਤਰ ਵਿਚ ਕੀਤਾ। ਇਸ ਮੌਕੇ ਸੰਬੋਧਨ ਕਰਦੇ ਸ੍ਰੀ ਜੋਸ਼ੀ ਨੇ ਦੱਸਿਆ ਕਿ ਇਹ ਕੇਵਲ ਸੀ ਸੀ ਟੀ ਵੀ ਕੈਮਰੇ ਹੀ ਨਹੀਂ, ਬਲਕਿ ਲੰਦਨ ਵਿਚ ਲਗਾਏ ਗਏ ਸੁਰੱਖਿਆ ਸਿਸਟਮ ਦੇ ਬਰਾਬਰ ਦੇ ਸੁਰੱਖਿਆ ਬੰਦੋਬਸਤ ਹੈ, ਜੋ ਕਿ ਸ਼ਹਿਰ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖੇਗਾ। ਉਨਾਂ ਕਿਹਾ ਕਿ ਇਸ ਨਾਲ ਸ਼ਹਿਰ ਵਿਚ ਹੋਣ ਵਾਲੀਆਂ ਵਾਰਦਾਤਾਂ ਵਿਚ ਕਮੀ ਆਵੇਗੀ ਅਤੇ ਜੇਕਰ ਕੋਈ ਵਾਰਦਾਤ ਹੁੰਦੀ ਹੈ ਤਾਂ ਦੋਸ਼ੀ ਨੂੰ ਲੱਭਣ ਵਿਚ ਵੱਡੀ ਮਦਦ ਮਿਲੇਗੀ। ਉਨਾਂ ਦੱਸਿਆ ਕਿ ਇੰਨਾਂ ਕੈਮਰਿਆਂ ਸਦਕਾ ਹੁਣ ਦੋਸ਼ੀ ਬਹੁਤੀ ਦੇਰ ਕਾਨੂੰਨ ਦੀ ਨਜ਼ਰ ਤੋਂ ਭੱਜ ਨਹੀਂ ਸਕਣਗੇ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਇਹ ਸੁਰੱਖਿਆ ਸਿਸਟਮ ਫਿਲਹਾਲ ਪੂਰੀ ਉਤਰੀ ਹਲਕੇ ਦੇ ਨਾਲ-ਨਾਲ ਸ਼ਹਿਰ ਦੇ ਮੁੱਖ ਸਥਾਨ, ਜਿਸ ਵਿਚ ਲੜਕੀਆਂ ਦੇ ਕਾਲਜ, ਜਨਤਕ ਥਾਵਾਂ, ਬੱਸ ਅੱਡਾ, ਰੇਲਵੇ ਸਟੇਸ਼ਨ, ਚੌਕ-ਚੁਰਾਹੇ, ਧਾਰਮਿਕ ਸਥਾਨ ਸ਼ਾਮਿਲ ਹਨ, ਵਿਖੇ ਲਗਾਇਆ ਗਿਆ ਹੈ।ਉਨਾਂ ਦੱਸਿਆ ਕਿ ਜੇਕਰ ਕਿਸੇ ਅਪਰਾਧੀ ਦੀ ਤਸਵੀਰ ਇਸ ਸੁਰੱਖਿਆ ਸਿਸਟਮ ਵਿਚ ਲੋਡ ਕਰ ਦਿੱਤੀ ਜਾਵੇ, ਤਾਂ ਉਸ ਵਿਅਕਤੀ ਦੇ ਕੈਮਰੇ ਸਾਹਮਣੇ ਆਉਣ ‘ਤੇ ਇਹ ਆਪਣੇ ਆਪ ਅਲਰਾਮ ਵਜਾਉਣ ਲੱਗ ਪਵੇਗਾ, ਜਿਸ ਸਦਕਾ ਪੁਲਿਸ ਅਪਰਾਧੀ ਨੂੰ ਗ੍ਰਿਫਤਾਰ ਕਰ ਸਕੇਗੀ। ਉਨਾਂ ਦੱਸਿਆ ਕਿ ਇਸੇ ਤਰਾਂ ਚੋਰੀ ਹੋਏ ਵਾਹਨ ਦਾ ਨੰਬਰ ਇਸ ਵਿਚ ਪਾਉਣ ਨਾਲ ਇਹ ਉਕਤ ਗੱਡੀ ਦੇ ਸਾਹਮਣੇ ਆਉਣ ‘ਤੇ ਅਲਰਾਮ ਦੇਵੇਗਾ। ਸ੍ਰੀ ਜੋਸ਼ੀ ਨੇ ਦੱਸਿਆ ਕਿ ਇਨਾਂ ਕੈਮਰਿਆਂ ਦੀ ਇਹ ਖਾਸੀਅਤ ਹੈ ਕਿ ਇਹ ਕੈਮਰੇ ਬਹੁਤ ਮਜ਼ਬੂਤ ਹਨ ਅਤੇ ਬੇਸਬਾਲ ਨਾਲ ਤੋੜਨ ‘ਤੇ ਵੀ ਨਹੀਂ ਟੁੱਟ ਸਕਣਗੇ।ਇਸ ਮੌਕੇ ਹਾਜ਼ਰਰ ਸ੍ਰੀ ਲੋਕ ਨਾਥ ਆਂਗਰਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਸਰੁੱਖਿਆ ਪ੍ਰਣਾਲੀ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਲਗਾਉਣ ‘ਤੇ ਸ੍ਰੀ ਜੋਸ਼ੀ ਦਾ ਧੰਨਵਾਦ ਕਰਦੇ ਕਿਹਾ ਕਿ ਪੁਲਿਸ ਨੂੰ ਇਸ ਸੁਰੱਖਿਆ ਸਿਸਟਮ ਨਾਲ ਵੱਡੀ ਮਦਦ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਸੀ ਪੀ ਜੇ. ਏਲਨਚੇਲੀਅਨ, ਏ ਸੀ ਪੀ ਬਾਲ ਕ੍ਰਿਸ਼ਨ ਸਿੰਗਲਾ, ਮਾਨਵ ਤਨੇਜਾ, ਵਿੱਕੀ ਐਰੀ, ਰਾਕੇਸ਼ ਮਿੰਟੂ, ਡਾ. ਯੋਗੇਸ਼ ਅਰੋੜਾ, ਜਸਪ੍ਰੀਤ ਸਿੰਘ ਅਰੋੜਾ ਅਤੇ ਹੋਰ ਹਾਜ਼ਰ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply