ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਰਾਏ ਸਿੱਖ ਬਰਾਦਰੀ ਨੂੰ ਰਾਜਨੀਤਕ ਪਾਰਟੀਆ ਵੱਲੋਂ ਅਣਗੋਲਾ ਕਰਨ ਦੇ ਹੱਥ ਕੰਡੇ ਅਪਨਾਏ ਜਾ ਰਹੇ ਹਨ ਅਤੇ ਆਪਣੇ ਰਾਜਨੀਤਕ ਲਾਭ ਲਈ ਰਾਏ ਸਿੱਖ ਬਰਾਦਰੀ ਨੂੰ ਬੱਕਰੇ ਦੀ ਬਲੀ ਬਣਾਇਆ ਜਾ ਰਹਿਆ ਹੈ, ਜਿਸ ਨਾਲ ਰਾਏ ਬਰਾਦਰੀ ਵਿਚ ਗੁੱਸੇ ਦੀ ਲਹਿਰ ਦੌੜ ਰਹੀ ਹੈ। ਚਾਰ ਹਲਕਿਆ ਵਿਚ ਰਾਏ ਸਿੱਖ ਬਰਾਦਰੀ ਦੀ ਮੋਨੋਉਪਲਈ ਹੋਣ ਦੇ ਬਾਵਜੂਦ ਵੀ ਰਾਏ ਸਿੱਖ ਬਰਾਦਰੀ ਦੇ ਕਿਸੇ ਵੀ ਨਿਮੇਦੇ ਨੂੰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋ ਟਿਕਟ ਨਾ ਦਿੱਤੇ ਜਾਣ ਤੇ ਰੋਸ ਵੱਜੋ ਅੱਜ ਸਵ ਸੁਖਚੈਨ ਸਿੰਘ ਵੜਵਾਲ ਦੀ ਯਾਦ ਵਿਚ ਬਣੇ ਸਟੇਡੀਅਮ ਪਿੰਡ ਝੁੱਗੇ ਲਾਲ ਸਿੰਘ ਵਿਚ ਆਲ ਇੰਡੀਆ ਰਾਏ ਸਿੱਖ, ਮਹਾਤਮ, ਸਿਰਕੀਬੰਦ ਸਟੂਡੈਟ ਯੂਨੀਅਨ ਦੇ ਕੌਮੀ ਪ੍ਰਧਾਨ ਸਰਾਜ ਸਿੰਘ ਮਹਾਤਮ ਨਗਰ ਦੀ ਪ੍ਰਧਾਨਗੀ ਹੇਠ ਰਾਏ ਸਿੱਖ ਬਰਾਦਰੀ ਦੀਆਂ ਵੱਖ ਵੱਖ ਜਥੇਬੰਦੀਆ ਸਭਾਵਾਂ, ਪੰਚ, ਸਰਪੰਚ ਅਤੇ ਬੁੱਧੀਜੀਵੀ ਵਰਗ ਜਵਾਹਰ ਲਾਲ ਨਵੋਦਿਆ ਸਕੂਲ ਅਤੇ ਰਾਜਨੀਤਕ ਪੱਧਰ ਦੇ ਠੋਸ ਫੈਸਲੇ ਲੈਣ ਲਈ ਇਕੱਠੇ ਹੋਏ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਤ ਕਰਦਿਆਂ ਸਰਾਜ ਸਿੰਘ ਮਹਾਤਮ ਨਗਰ ਅਤੇ ਮੰਗਾ ਸਿੰਘ ਅਜਾਦ ਨੇ ਕਿਹਾ ਕਿ ਹੱਕ ਮੰਗਿਆ ਨਹੀ ਮਿਲਦੇ ਹੱਕ ਖੋਹਣੇ ਪੈਦੇ ਹਨ। ਜੇਕਰ ਵਿਧਾਨ ਸਭਾ ਚੋਣਾ ਵਿਚ ਸਿਆਸੀ ਪਾਰਟੀਆ ਨੇ ਰਾਏ ਸਿੱਖ ਕੌਮ ਨੂੰ ਰਾਜਨੀਤਕ ਬਣਦਾ ਹੱਕ ਨਾ ਦਿੱਤਾ ਤਾਂ ਕੌਮ ਏਕੇ ਦਾ ਸਬੂਤ ਆਪਣੇ ਹੱਕ ਖੋਹਕੇ ਦਿਖਾਏਗੀ ਅਤੇ ਆਪਣੇ ਗੜ੍ਹ ਹਲਕਿਆਂ ਵਿਚ ਫਾਜਿਲਕਾ, ਜਲਾਲਾਬਾਦ, ਗੁਰੂਹਰਸਹਾਏ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਅਜਾਦ ਉਮੀਦਵਾਰ ਜਿਤਾਕੇ ਨਵਾਂ ਇਤਿਹਾਸ ਰਚਿਆ ਜਾਵੇਗਾ। ਇਸ ਮੌਕੇ ਤੇ ਵੱਖ ਵੱਖ ਬਲਾਰਿਆ ਨੇ ਸੰਬੋਧਤ ਕਰਦਿਆਂ ਰਾਜਨਿਤਕ ਪਾਰਟੀਆ ਨੂੰ ਰਾਏ ਸਿੱਖ ਬਰਾਦਰੀ ਨੂੰ ਵਿਧਾਨ ਸਭਾ ਦੀਆ ਟਿਕਟਾ ਨਾ ਦੇਣ ਤੇ ਗੁੱਸੇ ਦਾ ਜਾਹਿਰ ਕੀਤਾ। ਇਸ ਮੌਕੇ ਤੇ ਵਿਸੇਸ ਤੌਰ ਤੇ ਐਮ ਪੀ ਸੇਰ ਸਿੰਘ ਘੁਬਾਇਆ ਪਹੁੰਚੇ ਤੇ ਇਸ ਬਾਬਤ ਜਦੋ ਸੇਰ ਸਿੰਘ ਘੁਬਾਇਆ ਨਾਲ ਪੱਤਰਕਾਰਾ ਨੇ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮੈ ਸੁਖਬੀਰ ਸਿੰਘ ਬਾਦਲ ਨਾਲ ਇਨਾਂ ਚਾਰ ਹਲਕਿਆ ਬਾਰੇ ਰਾਏ ਸਿੱਖ ਬਰਾਦਰੀ ਦੇ ਕਿਸੇ ਵੀ ਨੁਮੇਦੇ ਨੂੰ ਵਿਧਾਨ ਸਭਾ ਟਿਕਟ ਦੇਣ ਲਈ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮੈ ਵਿਚਾਰ ਕਰਾਗਾ। ਇਸ ਮੌਕੇ ਤੇ ਪ੍ਰਧਾਨ ਡਾ ਰਜਿੰਦਰ ਸਿੰਘ, ਸਕੱਤਰ ਅਸੋਕ ਸਰਾਰੀ, ਪ੍ਰਿ ਕੁੰਦਨ ਸਿੰਘ, ਮਾ ਬੰਤਾ ਸਿੰਘ, ਮਲਕੀਤ ਸਿੰਘ ਹੀਰਾ, ਪੂਰਨ ਸਿੰਘ ਮੁਜੈਦੀਆ, ਪਰਮਜੀਤ ਸਿੰਘ, ਕਾਮਰੇਡ ਦਿਵਾਨ ਸਿੰਘ, ਖੁਸਹਾਲ ਸਿੰਘ ਸਰਪੰਚ, ਮੇਹਰ ਸਿੰਘ, ਛਿੰਦਰ ਸਿੰਘ ਲਾਧੂਕਾ, ਪਰਮਜੀਤ ਸਿੰਘ ਢਾਬਾ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਬਖਸੀਸ ਸਿੰਘ, ਤੇਜਾ ਸਿੰਘ, ਬਲਕਾਰ ਸਿੰਘ, ਹਰਜਿੰਦਰ, ਕਾਮਰੇਡ ਬਖ਼ਤਾਵਰ ਸਿੰਘ ਘੜੁੰਮੀ ਅਤੇ ਭਾਰੀ ਤਹਿਦਾਦ ਵਿਚ ਸਰਹੱਦੀ ਪਿੰਡਾ ਦੇ ਨੌਜਵਾਨ ਸਾਮਲ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media