
ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਈਸਰਖਾਨਾ ਵਿੱਖੇ ਪਿੰਸੀਪਲ ਵਰਿੰਦਰਪਾਲ ਕੌਰ ਅਤੇ ਐਸ.ਐਮ.ਸੀ ਦੇ ਚੈਅਰਮੈਨ ਸੁਖਜੀਵਨ ਸਿੰਘ ਦੀ ਅਗਵਾਈ ਹੇਠ ਸਿਖਿਆ ਵਿਭਾਗ ਪੰਜਾਬ ਵੱਲੋਂ ਲੜਕੀਆਂ ਨੂੰ ਦਿੱਤੀਆ ਜਾਣ ਲਈ ਸਹੁਲਤਾਂ ਬਾਰੇ ਇੱਕ ਰੋਜ਼ਾ ਸੈਮੀਨਾਰ ਕਰਵਾਈਆ ਗਿਆ।ਇਸ ਮੌਕੇ ਸਿੰਦਰਪਾਲ ਸਿੰਘ, ਰਿਟਾਇਰਡ ਮਾਸਟਰ ਬਲਤੇਜ ਸਿੰਘ, ਹਰਭਜਨ ਸਿੰਘ ਪ੍ਰਧਾਨ ਕੋ-ਆਪਰੇਟਿਵ ਸੁਸਾਇਟੀ, ਬੱਗਾ ਸਿੰਘ ਪ੍ਰਧਾਨ ਗੁਰੂਦੁਆਰਾ ਕਮੇਟੀ, ਮਹਿੰਦਰ ਸਿੰਘ,ਗੁਰਮੇਲ ਸਿੰਘ ਬਲਾਕ ਸਮੰਤੀ ਮੈਂਬਰ ਅਤੇ ਪੰਚਾਇਤ ਮੈਂਬਰ ਜਸਕਰਨ ਸਿੰਘ, ਇਕਬਾਲ ਸਿੰਘ, ਬਲਕਰਨ ਸਿੰਘ ਵੀ ਮੌਜੂਦ ਸਨ।ਅਜੀਤ ਸਿੰਘ ਨੇ ਇਸ ਮੌਕੇ ਵੱਖ-ਵੱਖ ਸਹੂਲਤਾਂ ਬਾਰੇ ਚਾਨਣਾ ਪਾਇਆ, ਵਰਿੰਦਰਪਾਲ ਕੌਰ ਨੇ ਲੜਕੀਆਂ ਦੀ ਫੀਸ ਮਾਫੀ, ਵੱਖ-ਵੱਖ ਵਜੀਫਾ ਸਕੀਮ, ਮਿਡ-ਡੇਅ ਮਿਲ, ਮਾਈ ਭਾਗੋ ਸਕੀਮ ਤਹਿਤ ਸਾਇਕਲਾਂ, ਕਰਾਟੇ, ਕੰਪਿਉਟਰ ਐਜੁਕੇਸ਼ਨ, ਮੁਫ਼ਤ ਕਿਤਾਬਾਂ ਤੇ ਵਰਦੀਆਂ ਬਾਰੇ ਦੱਸਿਆ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media