Tuesday, February 24, 2026

ਈ.ਜੀ.ਐਸ ਅਧਿਆਪਕਾਂ ਵਲੋਂ ਸ਼ਹਿਰ ਵਿਚ ਗੁਪਤ ਐਕਸ਼ਨ ਕਰਕੇ ਓਵਰ ਬ੍ਰਿਜ ਕੀਤਾ ਜਾਮ

ppn2012201603
ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਵਿਭਾਗ ਵਿਚ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਈ.ਜੀ.ਐਸ. ਅਧਿਆਪਕਾਂ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਸੋਮਵਾਰ ਨੂੰ ਸ਼ਹਿਰ ਵਿਚ ਗੁਪਤ ਐਕਸ਼ਨ ਕਰਦੇ ਹੋਏ ਕਿਸੇ ਵੀ ਸੜਕ ਉਪਰ ਜਾਮ ਲਗਾਉਣਗੇ।ਆਪਣੇ ਕੀਤੇ ਐਲਾਨ ਦੇ ਚੱਲਦਿਆਂ ਈ.ਜੀ.ਐਸ ਵਲੰਟੀਅਰਾਂ ਨੇ ਪੁਲਿਸ ਦੇ ਖੁਫੀਆ ਤੰਤਰ ਦੀਆਂ ਧੱਜ਼ੀਆਂ ਉਡਾਉਂਦੇ ਹੋਏ ਸਥਾਨਕ ਮਾਨਸਾ ਰੋਡ ‘ਤੇ ਬਣੇ ਪੁਲ ਉਪਰ ਜਾਮ ਲਗਾ ਦਿੱਤਾ।ਅਧਿਆਪਕਾਂ ਦੇ ਕੀਤੇ ਇਸ ਐਕਸ਼ਨ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਪੁਲਿਸ ਅਧਿਕਾਰੀਆਂ ਵਲੋਂ ਮੌਕੇ ‘ਤੇ ਇੰਨੀ ਸਖ਼ਤਾਈ ਕਰ ਦਿੱਤੀ ਕਿ ਧਰਨੇ ਦੀ ਕਵਰੇਜ਼ ਕਰਨ ਜਾ ਰਹੇ ਪੱਤਰਕਾਰਾਂ ਨੂੰ ਵੀ ਆਪਣੇ ਪਛਾਣ ਪੱਤਰ ਦਿਖਾਉਣ ਲਈ ਹੁਕਮ ਚਾੜ ਦਿੱਤਾ।ਇਸ ਦੌਰਾਨ ਪੱਤਰਕਾਰਾਂ ਅਤੇ ਪੁਲਿਸ ਕਰਮਚਾਰੀਆਂ ਦੇ ਵਿਚ ਬਹਿਸਬਾਜ਼ੀ ਵੀ ਹੋਈ।ਪੱਤਰਕਾਰਾਂ ਦੇ ਰੋਸ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਧਰਨੇ ਦੀ ਕਵਰੇਜ ਕਰਨ ਲਈ ਜਾਣ ਦਿੱਤਾ।ਦੱਸਣਯੋਗ ਹੈ ਕਿ ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ ਅਧਿਆਪਕ ਯੂਨੀਅਨ ਨੇ ਇੱਕ ਮੰਚ ਤੇ ਇੱਕਠੇ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਸੰਘਰਸ਼ ਦਾ ਵਿਗਲ ਵਜਾਇਆ ਹੋਇਆ ਹੈ।ਜਿਸ ਦੇ ਤਹਿਤ ਉਨ੍ਹਾਂ ਵਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਈ ਜੀ ਐਸ ਅਧਿਆਪਕਾਂ ਵੱਲੋ ਸਥਾਨਕ ਗੋਲ ਡਿੱਗੀ ਤੋ ਰੋਸ ਮਾਰਚ ਸ਼ੁਰੂ ਕੀਤਾ ਗਿਆ ਅਤੇ ਹਨੁੰਮਾਨ ਚੌਕ ਤੋਂ ਹੁੰਦੇ ਹੋਏ ਫੌਜੀ ਚੌਕ, ਬੱਸ ਅੱਡਾ, ਪੁਲਿਸ ਲਾਇਨ ਦੇ ਸਾਹਮਣੇ ਤੋਂ ਜਾਂਦੇ ਹੋਏ ਮਾਨਸਾ ਰੋਡ ਉਪਰ ਬਣੇ ਪੁਲਸ ਉਪਰ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ।ਜਾਮ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਚੰਡੀਗੜ ਤੋਂ ਪੱਕੇ ਹੋਣ ਦਾ ਸੁਨੇਹਾ ਨਹੀਂ ਮਿਲਦਾ, ਉਦੋਂ ਤੱਕ ਜਾਮ ਨਹੀਂ ਖੋਲਿਆ ਜਾਵੇਗਾ।ਇਥੇ ਦੱਸਣਯੋਗ ਹੈ ਕਿ ਅਧਿਆਪਕਾਂ ਵੱਲੋ ਲਗਾਤਾਰ ਸਰਕਾਰ ਵੱਲੋ ਪੱਕੇ ਰੁਜ਼ਗਾਰ ਦੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਈ.ਜੀ.ਐਸ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਬੈਠਕਾਂ ਹੋਣ ਦੇ ਬਾਵਜੂਦ ਕੋਈ ਸਿੱਟਾ ਨਹੀ ਨਿਕਲਿਆ।ਈ.ਜੀ.ਐਸ ਅਧਿਆਪਕਾਂ ਨੇ ਅੱਜ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਜੇਕਰ ਉਨਾਂ ਦੀ ਜਾਇਜ਼ ਮੰਗ ਨੂੰ ਜਲਦ ਨਾ ਮੰਨਿਆ ਗਿਆ ਤਾਂ ਉਨਾਂ ਨੂੰ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਸਵਰਨਾਂ ਦੇਵੀ, ਗਗਨ ਅਬੋਹਰ, ਕੁਲਵੰਤ ਕੁਮਾਰੀ, ਸੁਖਚੈਨ ਸਿੰਘ, ਕੁਲਬੀਰ, ਪ੍ਰਿਤਪਾਲ, ਸਤਿੰਦਰ ਕੌਰ, ਮੰਗਾ ਅਜ਼ਾਦ, ਬੀਰਬਲ ਕੁਸਲਾ, ਰਾਜਵੰਤ, ਗੁਰਜੰਟ, ਗੁਰਦੀਪ, ਬੱਬੂ, ਅਜਾਇਬ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply