
ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ)- ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ ਕੰਪੋਨੈਟ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਚ ਕੰਮ ਕਰ ਰਹੇ ਇਨਕਲੂਜਿਵ ਐਜੂਕੇਸ਼ਨ ਵਲੰਟੀਅਰ ਯੂਨੀਅਨ ਦੀ ਮੀਟਿੰਗ ਸਥਾਨਕ ਵਿਵੇਕਾਨੰਦ ਪਾਰਕ ਵਿਚ ਹੋਈ। ਮੀਟਿੰਗ ਵਿਚ ਯੂਨੀਅਨ ਆਗੂ ਸੁਮਿਤਰਾ ਰਾਣੀ ਅਤੇ ਸ਼ਰਨਦੀਪ ਕੌਰ ਨੇ ਸੰਬੋਧਤ ਕਰਦਿਆਂ ਕਿਹਾ ਕਿ ਇਨਕਲੂਜਿਵ ਐਜੂਕੇਸ਼ਨ ਵਲੰਟੀਅਰ ਬੀਤੇ 8 ਵਰ੍ਹਿਆਂ ਤੋਂ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਬੱਚਿਆਂ ਨੂੰ ਸਾਂਭ ਸੰਭਾਲ, ਸਿੱਖਣ ਸਿਖਾਉਣ ਅਤੇ ਪੜ੍ਹਾਉਣ ਆਦਿ ਦੀਆਂ ਗਤੀਵਿਧੀਆਂ ਕਰਵਾ ਰਹੇ ਹਨ। ਇਸ ਦੇ ਬਲਦੇ ਸਾਨੂੰ ਸਰਕਾਰ ਵੱਲੌਂ ਨਿਗੁਣੀ 4500 ਰੁਪਏ ਤਨਖਾਹ ਪ੍ਰਤੀ ਮਹੀਨਾ ਮਿਲਦੀ ਹੈ। ਇਨੀ ਤਨਖਾਹ ਤੇ ਅੱਜ ਦੇ ਟਾਇਮ ਕੋਈ ਮਜ਼ਦੂਰ ਵੀ ਕੰਮ ਨਹੀਂ ਕਰ ਰਿਹਾ ਅਤੇ ਮਹਿੰਗਾਈ ਦੇ ਯੁੱਗ ਵਿਚ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ। ਬਦਨਸੀਬੀ ਦੀ ਗੱਲ ਤਾਂ ਇਹ ਹੈ ਕਿ 4500 ਰੁਪਏ ਪ੍ਰਤੀ ਮਹੀਨਾ ਤਨਖਾਹ ਵੀ ਇੱਕ ਇੱਕ ਸਾਲ ਬਾਅਦ ਸਰਕਾਰ ਖਿਲਾਫ਼ ਸੰਘਰਸ਼ ਕਰਨ ਤੋਂ ਬਾਅਦ ਹੀ ਨਸੀਬ ਹੁੰਦੀ ਹੈ। ਇਨਕਲੂਸਿਵ ਐਜੂਕੇਸ਼ਨ ਵਲੰਟੀਅਰਾਂ ਨੇ ਕਿਹਾ ਕਿ ਉਹ ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਹੋਮ ਵੇਜ਼ ਐਜੂਕੇਸ਼ਨ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲ ਰਹੀਆਂ ਵੱਖ ਵੱਖ ਸੁਵਿਧਾਵਾਂ ਮੁਹੱਈਆ ਕਰਵਾ ਰਹੇ ਹਨ। ਜਿਸ ਦਾ ਸਰਵ ਸਿੱਖਿਆ ਅਭਿਆਨ ਵੱਲੋਂ ਕੋਈ ਵੱਖਰਾ ਟੀਏ ਨਹੀਂ ਮਿਲ ਰਿਹਾ। ਲੰਬੇ ਸਮੇਂ ਤੱਕ ਤਨਖਾਹਾਂ ਨਾ ਮਿਲਣ ਕਾਰਨ ਮਜ਼ਬੂਰੀ ਵਿਚ ਆਪਣੇ ਕੋਲੋਂ ਖਰਚ ਕਰਨਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਪਿਛਲੀ ਜਨਵਰੀ ਤੋਂ ਹੁਣ ਤੱਕ ਹੋਮ ਬੇਸ ਐਜੂਕੇਸ਼ਨ ਅਤੇ ਹੋਰ ਵਿਭਾਗੀ ਕੰਮਾਂ ਦਾ ਬਾਈਕਾਟ ਕੀਤਾ ਗਿਆ ਸੀ ਜਿਸ ਕਾਰਨ ਡੀ.ਜੀ.ਐਸ.ਈ ਪੰਜਾਬ ਦਫ਼ਤਰ ਵੱਲੋਂ ਵਲੰਟੀਅਰਾਂ ਦੇ 4500 ਰੁਪਏ ਪ੍ਰਤੀ ਮਹੀਨੇ ਦੀ ਨਿਗੁਨੀ ਤਨਖਾਹ ਵਿਚੋਂ ਵੀ 25 ਪ੍ਰਤੀਸ਼ਤ ਕਟੋਤੀ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲਗਭਗ ਹਰ ਆਈਈ ਵਲੰਟੀਅਰ ਕੋਲੋਂ 15000 ਦੇ ਲਗਭਗ ਵਿਭਾਗ ਵੰਲੋਂ ਕਟੋਤੀ ਕੀਤੀ ਜਾਵੇਗੀ ਜੋਕਿ ਉਨ੍ਹਾਂ ਦੀ ਚਾਰ ਮਹੀਨਿਆਂ ਦੀ ਤਨਖਾਹ ਬਣਦੀ ਹੈ। ਇਹ ਡੀ.ਜੀ.ਐਸ.ਈ ਪੰਜਾਬ ਦਫ਼ਤਰ ਅਤੇ ਸਰਕਾਰ ਦੀ ਧੱਕੇਸ਼ਾਹੀ ਅਤੇ ਵੱਡਾ ਧੋਖਾ ਹੈ। ਜਿਸ ਨਾਲ ਸਮੂਹ ਜ਼ਿਲ੍ਹੇ ਦੇ ਵਲੰਟੀਅਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮਜ਼ਬੂਰ ਆਈ.ਈ ਵਲੰਟੀਅਰਾਂ ਤਾਂ ਕੀ ਮੰਨਣੀਆਂ ਸੀ ਉਲਟਾਂ ਤਨਖਾਹ ਵਿਚੋਂ ਵੱਡੀ ਕਟੋਤੀ ਕਰਨ ਦਾ ਹੁਕਮ ਦੇ ਦਿੱਤਾ ਹੈ। ਜਿਸ ਕਾਰਨ ਸਮੂਹ ਯੂਨੀਅਨ ਮੈਂਬਰਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਈਸਾ ਕਾਲੀਆ ਨੂੰ ਕਟੋਤੀ ਸਬੰਧੀ ਪੂਰੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੋਂਪਿਆ।ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਬੀਰ ਸਿੰਘ ਬਲ ਅਤੇ ਜ਼ਿਲ੍ਹਾ ਆਈਈਡੀ ਕੋਆਰਡੀਨੇਂਟਰ ਨਿਸ਼ਾਂਤ ਅਗਰਵਾਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਡੀਜੀਐਸਈ ਪੰਜਾਬ ਦੇ ਨਾਂ ਤਨਖਜਾਹਾਂ ਕੱਟਣ ਤੋਂ ਰੋਕਣ ਸਬੰਧੀ ਮੰਗ ਪੱਤਰ ਵੀ ਸੋਂਪਿਆ। ਇਸ ਮੋਕੇ ਮਨਜੀਤ ਕੌਰ, ਅਮਰਜੀਤ ਰਾਣੀ,ਅੰਜਲੀ, ਰਜਨੀ, ਪ੍ਰਵੀਣ, ਮੀਨੂੰ, ਜਸ਼ਨਦੀਪ, ਮੀਨੂੰ, ਮਿਨਾਕਸ਼ੀ, ਮਨਦੀਪ ਕੁਮਾਰ, ਸਰਵਨ ਸਿੰਘ, ਸ਼ਵੇਤਾ ਤੋਂ ਇਲਾਵਾ ਹੋਰ ਵਲੰਟੀਅਰ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media