Sunday, July 19, 2026

ਹੈਪੇਟਾਈਟਸ ਸੀ ਰਿਲੀਫ਼ ਫੰਡ ਦੇ ਤਹਿਤ ਇਲਾਜ ਨਾਲ ਠੀਕ ਹੋਏ ਮਰੀਜ਼ਾਂ ਨੂੰ ਵੰਡੇ ਸਰਟੀਫਿਕੇਟ

ppn2012201610
ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ)- ਮੁੱਖ ਮੰਤਰੀ ਹੈਪੇਟਾਈਟਸ ਸੀ ਰਿਲੀਫ਼ ਫੰਡ ਦੇ ਤਹਿਤ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਚ ਸ਼ੁਰੂ ਕੀਤੇ ਗਏ ਮਰੀਜਾਂ ਦੇ ਇਲਾਜ ਤੋਂ ਬਾਅਦ ਜੋ ਮਰੀਜ਼ ਠੀਕ ਹੋ ਗਏ ਹਨ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ। ਸੰਬੋਧਤ ਕਰਦੇ ਹੋਏ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਹੁਣ ਤੱਕ 4 ਮਰੀਜ਼ਾਂ ਦਾ ਐਸ.ਵੀ.ਆਰ ਲਈ ਵਾਇਰਲ ਲੋਡ ਟੈਸਟ ਮੁਫ਼ਤ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਕਿਓਰ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਨਿਹਾਲੋ ਬਾਈ, ਛਿੰਦਰ ਸਿੰਘ, ਸੋਹਨ ਸਿੰਘ, ਕਰਮਜੀਤ ਕੌਰ ਨੂੰ ਡਾ. ਸੁਰਿੰਦਰ ਕੁਮਾਰ ਨੇ ਵਧਾਈ ਦਿੰਦੇ ਹੌਏ ਕਿਹਾ ਕਿ ਤੁਸੀਂ ਹੁਣ ਇਸ ਬਿਮਾਰੀ ਤੋਂ ਮੁਕਤ ਹੋ।ਉਨ੍ਹਾਂ ਦੱਸਿਆ ਕਿ ਹਰ ਮਰੀਜ਼ ਨੂੰ ਲਗਭਗ 45-50 ਹਜ਼ਾਰ ਰੁਪਏ ਤੱਕ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਹਨ ਅਤੇ ਹੁਣ ਤੱਕ ਜ਼ਿਲ੍ਹੇ ਦੇ ਹਸਪਤਾਲ ਵਿਚ 598 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਓਰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਮੌਕੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ, ਡਾ. ਅਨਮੋਲ ਨਾਗਪਾਲ, ਡਾ. ਅਸ਼ਵਿੰਦਰ ਨੋਡਲ ਅਫ਼ਸਰ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ, ਫਾਰਮਾਸਿਸਟ ਪਰਮਜੀਤ ਸਿੰਘ, ਅਤਿੰਦਰ ਸਿੰਘ, ਅਮਨ ਕਾਲੜਾ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply