
ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) -ਸਥਾਨਕ ਸਤਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਚ ਅੱਜ ਲਗਭਗ 200 ਵਿਦਿਆਰਥੀਆਂ ਨੂੰ ਕੋਟੀਆਂ, ਬੂਟ, ਕੈਪ, ਜੁਰਾਬਾਂ, ਟਾਈ, ਬੈਲਟਾਂ ਵੰਡਣ ਲਈ ਪ੍ਰੋਗਰਾਮ ਕੀਤਾ ਗਿਆ।ਜਿਸ ਵਿਚ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਾਣਕਾਰੀ ਦਿੰਦੇ ਹੋਏ ਸਕੂਲ ਮੁੰਖੀ ਸੰਜੀਵ ਗਰੋਵਰ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਨਰਿੰਦਰ ਮੋਹਨ ਕੁੱਕੜ ਅਮਰੀਕਾ ਵਾਸੀ ਨੇ 21000, ਹਰਸ਼ ਵਰਧਨ ਸੇਤੀਆ ਚੰਡੀਗੜ੍ਹ ਵਾਸੀ ਨੇ 5100 ਰੁਪਏ ਰਕਮ ਭੇਂਟ ਕੀਤੀ।ਜਦਕਿ ਰਜਿੰੰਦਰਾ ਵਾਚ ਕੰਪਨੀ ਵੱਲੋਂ ਸਟੇਸ਼ਨਰੀ ਭੇਂਟ ਕੀਤੀ ਗਈ ਅਤੇ ਪ੍ਰੋਗਰਾਮ ਤੋਂ ਬਾਅਦ ਸੰਦੀਪ ਗਿਲੋਤਰਾ ਵੱਲੋਂ ਬੱਚਿਆਂ ਨੂੰ ਲੰਗਰ ਵੰਡਿਆ ਗਿਆ।ਇਸ ਮੌਕੇ ਸੁਰਿੰਦਰ ਅਹੂਜਾ, ਪ੍ਰਸ਼ੋਤਮ ਚੁੱਘ, ਰਵੀ ਭੂਸ਼ਨ ਡੋਡਾ, ਮੰਗਤ ਰਾਮ ਕਟਾਰੀਆ, ਰਾਜ ਕੁਮਾਰ ਕਟਾਰੀਆ, ਸੁਭਾਸ਼ ਦਹੂਜਾ, ਸੀਮਾ ਗਰੋਵਰ, ਸਰੋਜ ਕੁਮਾਰੀ ਅਤੇ ਸਕੂਲ ਸਟਾਫ਼ ਹਾਜ਼ਰ ਸੀ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media