Tuesday, November 24, 2026

ਜ਼ਰੂਰਤਮੰਦ ਵਿਦਿਆਰਥੀਆਂ ਨੂੰ ਵੰਡੇ ਗਰਮ ਕਪੜੇ, ਬੂਟ ਤੇ ਸਟੇਸ਼ਨਰੀ

ppn2012201611
ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) -ਸਥਾਨਕ ਸਤਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਚ ਅੱਜ ਲਗਭਗ 200 ਵਿਦਿਆਰਥੀਆਂ ਨੂੰ ਕੋਟੀਆਂ, ਬੂਟ, ਕੈਪ, ਜੁਰਾਬਾਂ, ਟਾਈ, ਬੈਲਟਾਂ ਵੰਡਣ ਲਈ ਪ੍ਰੋਗਰਾਮ ਕੀਤਾ ਗਿਆ।ਜਿਸ ਵਿਚ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਾਣਕਾਰੀ ਦਿੰਦੇ ਹੋਏ ਸਕੂਲ ਮੁੰਖੀ ਸੰਜੀਵ ਗਰੋਵਰ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਨਰਿੰਦਰ ਮੋਹਨ ਕੁੱਕੜ ਅਮਰੀਕਾ ਵਾਸੀ ਨੇ 21000, ਹਰਸ਼ ਵਰਧਨ ਸੇਤੀਆ ਚੰਡੀਗੜ੍ਹ ਵਾਸੀ ਨੇ 5100 ਰੁਪਏ ਰਕਮ ਭੇਂਟ ਕੀਤੀ।ਜਦਕਿ ਰਜਿੰੰਦਰਾ ਵਾਚ ਕੰਪਨੀ ਵੱਲੋਂ ਸਟੇਸ਼ਨਰੀ ਭੇਂਟ ਕੀਤੀ ਗਈ ਅਤੇ ਪ੍ਰੋਗਰਾਮ  ਤੋਂ ਬਾਅਦ ਸੰਦੀਪ ਗਿਲੋਤਰਾ ਵੱਲੋਂ ਬੱਚਿਆਂ ਨੂੰ ਲੰਗਰ ਵੰਡਿਆ ਗਿਆ।ਇਸ ਮੌਕੇ ਸੁਰਿੰਦਰ ਅਹੂਜਾ, ਪ੍ਰਸ਼ੋਤਮ ਚੁੱਘ, ਰਵੀ ਭੂਸ਼ਨ ਡੋਡਾ, ਮੰਗਤ ਰਾਮ ਕਟਾਰੀਆ, ਰਾਜ ਕੁਮਾਰ ਕਟਾਰੀਆ, ਸੁਭਾਸ਼ ਦਹੂਜਾ, ਸੀਮਾ ਗਰੋਵਰ, ਸਰੋਜ ਕੁਮਾਰੀ ਅਤੇ ਸਕੂਲ ਸਟਾਫ਼ ਹਾਜ਼ਰ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply