
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) ਬੀ.ਐਸ.ਐਫ ਦੀ 90ਵੀਂ ਬਟਾਲੀਅਨ ਦੇ ਹੈਡਕਵਾਟਰ ਵਿਚ ਸੁਰੱਖਿਆ ਗਾਰਡਾਂ ਦੀ ਭਰਤੀ ਲਈ ਨੌਜ਼ਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਮਹੀਨੇਵਰ ਟ੍ਰੇਨਿਗ ਕੈਂਪ ਦੀ ਸ਼ੁਰੂਆਤ ਕਾਰਜਵਾਹਕ ਡੀਆਈਜੀ ਮਹਿੰਦਰ ਸਹਾਰਨ ਨੇ ਕੀਤੀ। ਜਾਣਕਾਰੀ ਦਿੰਦੇ ਹੋਏ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ 20 ਨੋਜ਼ਵਾਨ ਇਸ ਕੈਂਪ ਵਿਚ ਟ੍ਰੇਨਿੰਗ ਲੈ ਰਹੇ ਹਨ। ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਹੋਰ ਵੀ ਨੋਜ਼ਵਾਨ ਆ ਰਹੇ ਹਨ। ਉਨ੍ਹਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਤੋਂ ਬਾਅਦ ਸਰਟੀਫਿਕੇਟ ਵੀ ਦਿੱਤੇ ਜਾਣਗੇ। ਜਿਸ ਵਿਚ ਸੁਰੱਖਿਆ ਗਾਰਡਾਂ ਦੀ ਭਰਤੀ ਲਈ ਉਨ੍ਹਾਂ ਨੂੰ ਅਸਾਨੀ ਹੋ ਸਕੇ। ਉਨ੍ਹਾਂ ਦੱਸਿਆ ਕਿ ਸਰਹੱਦੀ ਨੋਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਸਮਾਜਿਕ ਕੰਮਾਂ ਲਈ ਅੱਗੇ ਆਉਣ ਸਬੰਧੀ ਨੋਜ਼ਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media