
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਇੱਕ ਲੱਖ ਪੱਚੀ ਹਜ਼ਾਰ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਮੰਨਣ ਤੋਂ ਇਨਕਾਰੀ ਹੋਈ ਬੈਠੀ ਹੈ।ਪਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਵਾਉਣ ਨੂੰ ਲੈ ਕੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਨੇ ਉੱਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ’ਚ ਪਿਛਲੇ 21 ਦਿਨ ਤੋਂ ਧਰਨਾ ਲੱਗਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ 1 ਦਸੰਬਰ ਤੋਂ ਤਹਿਸੀਲ ਕੰਪਲੈਕਸ ਜਲਾਲਾਬਾਦ ਪੱਛਮੀ ’ਚ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਦਿਨ-ਰਾਤ ਦਾ ਖੁਲੇ ਮੈਦਾਨ ’ਚ ਧਰਨਾ ਦਿਤਾ ਜਾ ਰਿਹਾ ਹੈ ।ਇਸ ਦੌਰਾਨ ਉੱਪ-ਮੁੱਖ ਮੰਤਰੀ ਪੰਜਾਬ ਨਾਲ ਦੋ ਵਾਰ ਜਲਾਲਾਬਾਦ ਵਿਚ ਮੀਟਿੰਗ ਵੀ ਹੋ ਚੁੱਕੀ ਹੈ । ਜਿਸ ਦੌਰਾਨ ਉਨਾਂ੍ਹ ਨੇ ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਦੀ ਮੰਗ ਨੂੰ ਦੋ ਦਿਨ ਦਾ ਸਮਾਂ ਮੰਗਿਆਂ ਸੀ, ਜੋ ਕਿ ਹਾਲੇ ਤੱਕ ਨਹੀਂ ਮੰਨੀ ਗਈ। ਇਸ ਤੋਂ ਇਹ ਲੱਗਦਾ ਹੈ ਕਿ ਉੱਪ-ਮੁੱਖ ਮੰਤਰੀ ਲਈ ਜੋ ਪੰਜਾਬ ’ਚ ਲਾਰੇ ਲਾਉਣ ਦੀ ਗੱਲ ਮਸ਼ਹੂਰ ਹੈ, ਉਹ ਸਹੀ ਹੈ।
ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਕਿਹਾ ਕਿ ਬਾਦਲ ਸਰਕਾਰ ਨੇ ਸਵਾ ਲੱਖ ਮੁਲਾਜਮਾਂ ਦਾ ਬੁਢਾਪਾ ਤੇ ਉਨਾਂ੍ਹ ਦੇ ਬੱਚਿਆਂ ਦਾ ਭਵਿੱਖ ਹਨੇਰੇ ’ਚ ਧੱਕਿਆ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ-ਭਾਜਪਾ ਸਰਕਾਰ ਨੇ ਮੁਲਾਜਮਾਂ ਦੀ ਇਹ ਗੱਲ ਨਾ ਮੰਨੀ ਤਾਂ, ਇਸ ਵਾਰ ਸਰਕਾਰ ਦਾ ਜਿੱਤਣਾ ਅਸੰਭਵ ਹੈ। ਕਿਉਂਕਿ ਮੁਲਾਜਮਾਂ ਦੀ ਹਮਦਰਦੀ ਬਿਨ੍ਹਾਂ ਕੋਈ ਵੀ ਪਾਰਟੀ ਸੱਤਾ ’ਚ ਆਉਣ ਵਾਰੇ ਸੋਚ ਵੀ ਨਹੀਂ ਸਕਦੀ। ਇਸ ਪੱਖ ਨੂੰ ਹੀ ਮੁੱਖ ਰੱਖਦੇ ਹੋਏ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਨ ਤੇ ਮੁਲਾਜਮਾਂ ਦੀ ਹਰ ਮੰਗ ਮੰਨਣ ਲਈ ਤਿਆਰ ਬਰ ਤਿਆਰ ਖੜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੀ ਇਹ ਜ਼ਾਇਜ ਮੰਗ ਨਾ ਮੰਨੀ ਤਾਂ ਯੂਨੀਅਨ ਸਾਰੇ ਪੰਜਾਬ ’ਚ ਘਰ-ਘਰ ਜਾ ਕੇ ਮੁਲਾਜਮ ਮਾਰੂ ਤੇ ਲੋਕ ਮਾਰੂ ਨੀਤੀਆਂ ਦਾ ਪਰਦਾ ਫਾਸ ਕਰੇਗੀ। ਰਾਜਨੀਤਿਕ ਲੋਕ ਆਪ ਤਾਂ ਕਈ ਗੁਣਾ ਪੈਨਸ਼ਨਾਂ ਲੈ ਰਹੇ ਹਨ,ਪਰ ਕਰਮਚਾਰੀਆਂ ਤੇ ਆਮ ਲੋਕਾਂ ਦਾ ਭਵਿੱਖ ਹਨੇਰੇ ’ਚ ਰੱਖਦੇ ਹੌਏ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਇਨ੍ਹਾਂ ਰਾਜਨੀਤਿਕ ਵਿਆਕਤੀਆਂ ਨੂੰ ਆਮ ਲੋਕਾਂ ਦੀ ਭਲਾਈ ਬਾਰੇ ਸੋਚਣਾ ਚਾਹੀਦਾ ਹੈ, ਪਰ ਇਹ ਲੋਕ ਹਵਾ ’ਚ ਉਡਾਰੀਆਂ ਮਾਰਨ ਤੋਂ ਬਾਜ਼ ਨਹੀਂ ਆਉਂਦੇ । ਆਪ ਤਾਂ ਇਨ੍ਹਾਂ ਦਾ ਜੇਕਰ ਸਿਰ ਦਰਦ ਵੀ ਹੋਵੇ ਤਾਂ ਅਮਰੀਕਾ ਵਰਗੇ ਦੇਸ਼ ਤੋਂ ਦਵਾਈ ਚਲਦੀ ਹੈ, ਪਰ ਆਮ ਲੋਕਾਂ ਤੇ ਮੁਲਾਜਮਾਂ ਲਈ ਇੰਨ੍ਹਾਂ ਕੋਲੋਂ ਸਮੇਂ ਸਿਰ ਤਨਖਾਹਾਂ ਵੀ ਨਹੀਂ ਦਿਤੀਆਂ ਜਾਂਦੀਆਂ। ਤਾਂ ਫਿਰ ਮੁਲਾਜਮ ਤੇ ਆਮ ਲੋਕ ਆਪਣੇ ਘਰਾਂ ਦਾ ਗੁਜਾਰਾ ਕਿਸ ਤਰਾਂ੍ਹ ਚਲਾਉਣ। ਪੱਕੇ ਮੋਰਚੇ ਨੂੰ ਅਮਨਦੀਪ ਸਿੰਘ ਵਿੱਤ ਸਕੱਤਰ, ਸੰਗਤ ਰਾਮ ਕਪੂਰਥਲਾ,ਜਗਰੂਪ ਸਿੰਘ ਢਿੱਲੋਂ ਜਿਲਾ੍ਹ ਪ੍ਰਧਾਨ ਫਿਰੋਜ਼ਪੁਰ,ਸਵੀਕਾਰ ਗਾਂਧੀ ਜਿਲਾ੍ਹ ਪ੍ਰਧਾਨ ਫਾਜਿਲਕਾ, ਕੁਲਦੀਪ ਸਿੰਘ ਸੱਬਰਵਾਲ ਜਿਲਾ੍ਹ ਕਮੇਟੀ ਮੈਂਬਰ ਫਾਜਿਲਕਾ, ਧਰਮਿੰਦਰ ਗੁਪਤਾ, ਨਿਸਾਂਤ ਅਗਰਵਾਲ,ਦੀਪਿੰਦਰ ਸਿੰਘ ਢਿੱਲੋਂ, ਅਮਨ ਬਰਾੜ, ਹਰਵਿੰਦਰ ਸਿੰਘ, ਅਰੁਣ ਕੁਮਾਰ, ਅਨਿਲ ਕੁਮਾਰ , ਮਹਿੰਦਰ ਕੁਮਾਰ , ਰਾਧੇ ਸ਼ਾਮ ਪ੍ਰਧਾਨ, ਅਮਨਦੀਪ ਸੋਢੀ,ਪ੍ਰਦੀਪ ਕਾਲੜਾ, ਨਵੀਨ ਕਾਲੜਾ,ਵਿਨੈ ਮੱਕੜ ਜਿਲਾ੍ਹ ਕਮੇਟੀ ਮੈਂਬਰ, ਜਤਿੰਦਰ ਧੀਰਾ, ਅਜੈ ਬੱਬਰ, ਸਤਵਿੰਦਰ ਸਿੰਘ ਰਾਏ, ਕੁਲਵਿੰਦਰ ਸਿੰਘ , ਕ੍ਰਿਸ਼ਨ ਜਲਾਲਾਬਾਦ ਨੇ ਵੀ ਧਰਨੇ ਨੂੰ ਸੰੰਬੋਧਨ ਕੀਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media