Tuesday, September 8, 2026

ਐਂਟੀ ਕਰਾਈਮ ਐਂਟੀ ਕੁਰੱਪਸ਼ਨ ਯੂਥ ਬਿਊਰੋ ਦੀ ਹੋਈ ਮੀਟਿੰਗ

ppn2112201620
ਧੂਰੀ, 21 ਦਸੰਬਰ (ਪ੍ਰਵੀਨ ਗਰਗ)- ਐਂਟੀ ਕਰਾਈਮ ਐਂਟੀ ਕੁੱਰਪਸ਼ਨ ਯੂਥ ਬਿਊਰੋ ਦੀ ਇੱਕ ਮੀਟਿੰਗ ਧੂਰੀ ਇਕਾਈ ਦੇ ਪ੍ਰਧਾਨ ਵਿਨੋਦ ਵਰਮਾ ਬੱਬੂ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਕਈ ਅਹਿਮ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਦੀਪਕ ਅਰੋੜਾ ਨੇ ਦੱਸਿਆ ਕਿ ਬਿਊਰੋ ਵੱਲੋਂ ਇੱਕ ਫਲੈਕਸ ਸ਼ਹਿਰ ਦੇ ਸਾਰੇ ਬੈਂਕਾਂ ਅੱਗੇ ਲਗਾਈ ਗਈ ਹੈ, ਜਿਸ ਵਿੱਚ ਬੈਂਕਾਂ ਵਿੱਚ ਹੋ ਰਹੇ ਲੈਣ-ਦੇਣ ਜਾਂ ਕਿਸੇ ਵੀ ਤਰਾਂ ਦੀ ਕੁਰੱਪਸ਼ਨ ਦੀ ਸ਼ਿਕਾਇਤ ਦਰਜ ਕਰਵਾਉਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਬੈਂਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਉਹਨਾਂ ਕਿਸੇ ਵੀ ਤਰਾਂ ਦੀ ਕੁਰੱਪਸ਼ਨ ਸਬੰਧੀ ਸ਼ਿਕਾਇਤ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ।ਇਸ ਮੌਕੇ ਜ਼ਿਲਾ੍ਹ ਪ੍ਰਧਾਨ ਸੰਜੀਵ ਗਰਗ, ਰਜਨੀਸ਼ ਜੈਨ, ਸੰਜੇ, ਦਿਪਾਂਸ਼ੂ, ਸੰਦੀਪ, ਸੁਰਜੀਤ, ਬਲਜਿੰਦਰ ਸਿੰਘ, ਦੀਪਕ ਸਰੀਂ, ਵਿਪਨ, ਤਰੁਣ, ਜਗਸੀਰ ਅਤੇ ਅਜੈ ਆਦਿ ਹਾਜ਼ਰ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply