Tuesday, July 7, 2026

ਭਗਵੰਤ ਮਾਨ ਨੇ ਭਖਾਈ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ

Bhagwant Maan
ਮਜੀਠ, 23 ਦਸੰਬਰ (ਪੰਜਾਬ ਪੋਸਟ ਬਿਊਰੋ)- ਸਾਂਸਦ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਮਜੀਠਾ ਤੋਂ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਦੋ ਰੈਲੀਆਂ ਅਤੇ ਦੋ ਰੋਡ ਸ਼ੋਅ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ।
ਭਗਵੰਤ ਮਾਨ ਅਤੇ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਸਾਂਝੀ ਅਗਵਾਈ ਹੇਠ ਅੱਜ ਪਹਿਲਾਂ ਕਸਬਾ ਮਜੀਠਾ ਦੇ ਮੁੱਖ ਬਾਜ਼ਾਰ ਸਮੇਤ ਪ੍ਰਮੁੱਖ ਰਸਤਿਆਂ ‘ਤੇ ਰੋਡ ਸ਼ੋਅ ਕੱਢਿਆ ਗਿਆ। ਇਸ ਉਪਰੰਤ ਉਹਨਾਂ ਨੇ ਹਲਕੇ ਦੇ ਦੋ ਵੱਡੇ ਪਿੰਡਾਂ ਨਾਗ ਕਲਾਂ ਅਤੇ ਚਵਿੰਡਾ ਦੇਵੀ ਵਿਖੇ ਭਰਵੀਆਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ।ਦਿਨ ਦੇ ਅੰਤ ‘ਚ ਸ਼ਾਮ ਵੇਲੇ ਦੋਹਵਾਂ ਆਗੂਆਂ ਦੀ ਅਗਵਾਈ ‘ਚ ਅੱਡਾ ਜੈਂਤੀਪੁਰ ਵਿਖੇ ਰੋਡ ਸ਼ੋਅ ਕੀਤਾ ਗਿਆ।ਇਹਨਾਂ ਜਨ ਸਭਾਵਾਂ ਅਤੇ ਰੋਡ ਸ਼ੋਅ ਨੂੰ ਹਲਕੇ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਤੇ ਔਰਤਾਂ ਨੇ ਭਰਵਾਂ ਹੁੰਗਾਰਾ ਦਿੱਤਾ।ਆਪਣੇ ਸੰਬੋਧਨਾਂ ਦੌਰਾਨ ਭਗਵੰਤ ਮਾਨ ਨੇ ਪੰਜਾਬ ‘ਚ ਮਾਰੂ ਨਸ਼ਿਆਂ ਅਤੇ ਖਾਸ ਕਰਕੇ ਚਿੱਟੇ ਨੂੰ ਕਲੰਕ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਚਿੱਟੇ ਦੇ ਸੌਦਾਗਰਾਂ ਨੂੰ ਕੰਨੋਂ ਫੜ ਕੇ ਜੇਲ੍ਹਾਂ ‘ਚ ਸੁੱਟਿਆ ਜਾਵੇਗਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਬੱਚਿਆਂ ਦੇ ਭਵਿੱਖ ਅਤੇ ਨੌਜਵਾਨਾਂ ਦੀ ਖੁਸ਼ਹਾਲੀ ਦੀ ਲੜਾਈ ਲੜ ਰਹੀ ਹੈ ਅਤੇ ਇਸ ਇਤਿਹਾਸਕ ਤਬਦੀਲੀ ਜੋ ਇਨਕਲਾਬ ਬਣਨ ਜਾ ਰਹੀ ਹੈ, ਵਿੱਚ ਹਰੇਕ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਨੌਜਵਾਨਾਂ ਦੀ ਖਾਸ ਫੁਰਮਾਇਸ਼ ‘ਤੇ ਨਸ਼ਿਆਂ ਦੀ ਕਿੱਕਲੀ ਵੀ ਸੁਣਾਈ। ਰੋਡ ਸ਼ੋਅ ਦੌਰਾਨ ਭਗਵੰਤ ਮਾਨ ਕਈ ਵਾਰ ਗੱਡੀ ਤੋਂ ਉੱਤਰ ਕੇ ਮਟਰਾਂ ਦੀ ਤੁੜਵਾਈ ਵਿੱਚ ਲੱਗੇ ਮਜ਼ਦੂਰਾਂ ਕੋਲ ਗਏ ਅਤੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ। ਕਸਬਾ ਚਵਿੰਡਾ ਦੇਵੀ ਵਿਖੇ ਭਗਵੰਤ ਮਾਨ ਰੋਡ ਸ਼ੋਅ ਰੋਕ ਕੇ ਪਿੰਡ ਦੇ ਵਾਲੀਬਾਲ ਖੇਡ ਰਹੇ ਨੌਜਵਾਨਾਂ ਨਾਲ ਅੱਧਾ ਘੰਟਾ ਵਾਲੀਬਾਲ ਖੇਡਦੇ ਰਹੇ।
ਇਸ ਮੌਕੇ ‘ਤੇ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਲੋਕਾਂ ਨੂੰ ਜਬਰ ਅਤੇ ਦਹਿਸ਼ਤ ਖਿਲਾਫ਼ ਡੱਟਣ ਅਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲਈ ਆਮ ਆਦਮੀ ਪਾਰਟੀ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਦੀ ਅਪੀਲ ਕੀਤੀ।ਇਹਨਾਂ ਜਨ ਸਭਾਵਾਂ ਨੂੰ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਨਾਗ ਕਲਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਜਸਕਰਨ ਬੰਦੇਸ਼ਾ, ਸੁਨੀਲ ਵਰਮਾ, ਸਤਨਾਮ ਜੱਜ, ਲਖਵਿੰਦਰ ਸਿੰਘ ਬੇਗੇਵਾਲ, ਗੁਰਭੇਜ ਸਿੰਘ, ਰਮਨਦੀਪ ਸਿੰਘ, ਕ੍ਰਿਪਾਲ ਸਿੰਘ, ਹਰਿੰਦਰ ਸਿੰਘ ਸੇਖੋਂ, ਹੀਰਾ ਸਿੰਘ ਹੁੰਦਲ, ਹਰਵਿੰਦਰ ਸਿੰਘ ਰੂਪੋਵਾਲੀ, ਸੁਰਜੀਤ ਸਿੰਘ ਭੋਏਵਾਲ, ਜਸਪਾਲ ਸਿੰਘ ਚੋਗਾਵਾਂ, ਰਛਪਾਲ ਸ਼ਰਮਾ ਮੱਤੇਵਾਲ, ਬੀਬੀ ਅਮਰਜੀਤ ਕੌਰ ਉੱਦੋਕੇ, ਅਨਿਲ ਮੈਣੀ, ਮਨੀਸ਼ ਅਗਰਵਾਲ, ਬੱਬਨ ਗਿੱਲ, ਗੁਰਮਿੰਦਰ ਸਿੰਘ ਕਲੇਰ, ਸੁਰਜੀਤ ਸਿੰਘ ਡਰਾਈਵਰ, ਬਲਵਿੰਦਰ ਸਿੰਘ ਵਰਿਆਮ ਨੰਗਲ, ਜੈ ਸ਼ਾਹ ਮਜੀਠਾ, ਮਿੰਟੂ ਜ਼ੈਲਦਾਰ ਜੈਂਤੀਪੁਰ, ਭੁਪਿੰਦਰ ਸਿੰਘ, ਦਲਵਿੰਦਰ ਸਿੰਘ ਚੋਗਾਵਾਂ, ਪ੍ਰਿੰਸ ਚੋਗਾਵਾਂ, ਇੰਦਰਜੀਤ ਕੌਰ, ਸੁਖਬੀਰ ਕੌਰ, ਹਰਜੀਤ ਕੌਰ, ਸੀਮਾ ਸੋਢੀ, ਧਰਮਿੰਦਰ ਸਿੰਘ, ਬਲਜਿੰਦਰ ਸਿੰਘ, ਬਲਵੰਤ ਸਿੰਘ ਜੈਂਤੀਪੁਰ, ਘੁੱਕ ਜੈਂਤੀਪੁਰ ਅਤੇ ਰੰਗਾ ਸਿੰਘ ਖਿੱਦੋਵਾਲੀ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply