Tuesday, July 7, 2026

ਆਪ ਵੱਲੋ ਨਸ਼ਾ ਹਟਾਓ ਪੁੱਤ ਬਚਾਓ ਰੋਡ ਸ਼ੋਅ ਨੇ ਆਮ ਲੋਕਾਂ ਦਾ ਦਿਲ ਜਿੱਤਿਆ

ppn2212201631
ਰਈਆ, 22 ਦਸੰਬਰ (ਬਲਵਿੰਦਰ ਸੰਧੂ)- ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ‘ਆਪ’ ਦੇ ਐਮ.ਐਲ.ਏ ਉਮੀਦਵਾਰ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਹਜਾਰਾਂ ਵਾਹਨਾਂ ਸਕੂਟਰ ਮੋਟਰਸਾਈਕਲ, ਟਰੈਕਟਰ ਅਤੇ ਕਾਰਾਂ ਨਾਲ ਵਿਸ਼ਾਲ ਰੋਡ ਸ਼ੋਅ ‘ਨਸ਼ਾ ਹਟਾਓ ਪੁੱਤ ਬਚਾਓ’ ਕੱਢਿਆ ਗਿਆ।ਜਿਸ ਵਿੱਚ ਮੁੱਖ ਤੌਰ ਤੇ ਹਲਕਾ ਜੰਡਿਆਲਾ ਗੁਰੂ ਤੋ ਉਮੀਦਵਾਰ ਹਰਭਜਨ ਸਿੰਘ ਐਕਸ ਈ.ਟੀ.ਓ ਸਾਮਲ ਹੋਏ।ਟੌਂਗ ਨੇ ਹਜਾਰਾਂ ਵਰਕਰ ਵਲੰਟੀਅਰ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪ੍ਰਣ ਲੈਦੇ ਹਨ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜਾਗੇ ਅਤੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਵਧੀਆ ਰੁਜਗਾਰ ਦੇ ਮੌਕੇ ਪ੍ਰਧਾਨ ਕਰਾਗੇ, ਖੇਡ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਨਸ਼ੇ ਵਿੱਚ ਫਸੇ ਨੌਜਵਾਨਾਂ ਦਾ ਵਧੀਆ ਢੰਗ ਨਾਲ ਇਲਾਜ ਕਰਵਾ ਕੇ ਉਹਨਾਂ ਨੂੰ ਮੁੜ ਜਿੰਦਗੀ ਦੀ ਰਾਹ ਤੇ ਲਿਆਦਾ ਜਾਵੇਗਾ ।ਆਮ ਆਦਮੀ ਪਾਰਟੀ ਦੇ ਵਿਸ਼ਾਲ ਰੋਡ ਸੋਵਿੱਚ ਹਜਾਰਾ ਦੀ ਗਿਣਤੀ ਵਿੱਚ ਸਮੂਲੀਅਤ ਕਰਕੇ ਆਮ ਲੋਕਾਂ ਨੇ ਦੱਸ ਦਿੱਤਾ ਕਿ 2017 ਵਿੱਚ ਬਦਲਾਅ ਹੋਣਾ ਨਿਸਚਿਤ ਹੈ। ਏਨੀ ਵੱਡੀ ਗਿਣਤੀ ਵਿੱਚ ਆਮ ਲੋਕਾਂ ਦਾ ਸਾਥ ਦੇਣ ਤੇ ਦਲਬੀਰ ਸਿੰਘ ਟੌਂਗ ਨੇ ਹਲਕਾ ਨਿਵਾਸੀਆ ਦਾ ਕੋਟ ਕੋਟ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਇਹ ਸੀਟ ਆਮ ਲੋਕਾਂ ਦੀ ਹੈ ਅਤੇ ਆਮ ਲੋਕ ਹੀ ਇਸ ਸੀਟ ਨੂੰ ਲੜਨਗੇ ਅਤੇ ਵੱਡੇ ਫਰਕ ਜਿੱਤਣਗੇ ਅਤੇ ਆਉਣ ਵਾਲੇ ਸਮੇ ਵਿੱਚ ਆਮ ਲੋਕਾਂ ਹੀ ਪਿੰਡਾਂ ਦੇ ਵਿਕਾਸ ਕਾਰਜ ਕਰਨਗੇ ਅਤੇ ਆਮ ਲੋਕ ਹੀ ਪੰਜਾਬ ਦਾ ਪ੍ਰਬੰਧ ਚਲਾਉਣਗੇ ।
ਇਸ ਮੌਕੇ ਪੰਜਾਬ ਵਾਇਸ ਪ੍ਰਧਾਨ ਬੀਬੀ ਅਮਰਜੀਤ ਕੌਰ ਮੁੱਛਲ, ਸੁਰਜੀਤ ਸਿੰਘ ਕੰਗ, ਨਿਸ਼ਾਨ ਸਿੰਘ ਬੋਦੇਵਾਲ, ਪ੍ਰਿਤਪਾਲ ਸਿੰਘ ਪੱਡਾ, ਪਵਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਬਰਿੰਦਰ ਸਿੰਘ, ਗੁਰਪ੍ਰਤਾਪ ਸਿੰਘ ਮੀਆਵਿੰਡ, ਹਰਪ੍ਰੀਤ ਸਿੰਘ ਭਿੰਡਰ, ਪ੍ਰਦੀਪ ਸਿੰਘ, ਬਲਜਿੰਦਰ ਸਿੰਘ ਸੇਰੋ, ਸਵਿੰਦਰ ਸਿੰਘ ਐਸ.ਡੀ.ਓ. ਰਿ: ਸੁਖਬੀਰ ਸਿੰਘ ਸਠਿਆਲਾ, ਕੁਲਦੀਪ ਸਿੰਘ, ਜਗੀਰ ਸਿੰਘ ਸੰਘਰਕੋਟ, ਪਿਆਰਾ ਸਿੰਘ, ਰਾਜਕਰਨ ਸਿੰਘ ਤਿੰਮੋਵਾਲ, ਮਲੂਕ ਸਿੰਘ ਦੇਲਾਵਾਲ, ਗਗਨ ਮਥਰੇਵਾਲ, ਨਵਦੀਪ ਸਿੰਘ ਢੋਟਾ, ਡਾ: ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਪੂਰਨ ਸਿੰਘ ਖਿਲਚੀਆ, ਪ੍ਰਮਿੰਦਰਜੀਤ ਸਿੰਘ ਸਰਪੰਚ, ਕੰਵਜੀਤ ਸਿੰਘ ਜਲਾਲਾਬਾਦ, ਗੁਰਪਿਆਰ ਸਿੰਘ ਵੈਰੋਵਾਲ, ਅੰਗਰੇਜ਼ ਸਿੰਘ ਕੀੜੀ ਸਾਹੀ, ਰਾਣਾ ਸੰਘਰ, ਮਨਮੋਣ ਸਿੰਘ ਸਰਪੰਚ ਕੰਮੋਕੇ, ਮਨਬੀਰ ਸਿੰਘ, ਕੰਵਲ ਸੇਠ ਭੋਰਸ਼ੀ, ਦਲਜੀਤ ਸਿੰਘ ਕਾਕਾ, ਅਮਰਜੀਤ ਸਿੰਘ ਕਾਲੇਕੇ, ਸੁਖਰਾਜ ਸਿੰਘ ਕੁੜੀ ਵਲਾਹ, ਸੁਰਜੀਤ ਸਿੰਘ ਵੈਰੋਵਾਲ, ਸਤਨਾਮ ਸਿੰਘ ਨਾਗੋਕੇ, ਯਾਦਵਿੰਦਰ ਸਿੰਘ ਢੋਟਾ, ਅਜਮੇਰ ਸਿੰਘ ਬੱਲ, ਤਜਿੰਦਰ ਸਿੰਘ ਤਿੰਦਾ, ਸਤਨਾਮ ਸਿੰਘ ਸੇਰੋ, ਤੇਜਵੰਤ ਸਿੰਘ ਬੱਲ, ਬੁਤਾਲਾ, ਸਰਬਜੀਤ ਸਿੰਘ ਖਾਨਪੁਰ, ਸਾਹਿਬਦਿਆਲ ਸਿੰਘ ਬਿਆਸ, ਸੁਖਚੈਨ ਸਿੰਘ, ਬਲਦੇਵ ਸਿੰਘ ਬੋਦੇਵਾਲ ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply