
ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਦੇ ਉਸਪਾਰ ਪਾਕਿਸਤਾਨ ਦੀ ਸੁਲੇਮਾਨਕੀ ਚੌਕੀ ਦੇ ਕ੍ਰਾਨਫੈਂਸ ਹਾਲ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਰ ਮੀਟਿੰਗ ਹੋਈ। ਇਸ ਮੌਕੇ ਪਾਕਿਸਤਾਨ ਰੇਂਜ਼ਰ ਦੇ ਵਿੰਗ ਕਮਾਂਡਰ ਅਫ਼ਜਲ ਚੋਧਰੀ, ਮਹਿਮੂਦ ਚੋਧਰੀ, ਨਾਜਿਰ ਮੁਹੱਮਦ ਨੇ ਭਾਰਤ ਵੱਲੋਂ ਪਹੁੰਚੇ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਅਜੈ ਕੁਮਾਰ ਅਤੇ ਸੈਕਿੰਡ ਕਮਾਨ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਪਾਕਿਸਤਾਨ ਰੇਂਜ਼ਰਾਂ ਨੇ ਸਲਾਮੀ ਦਿੱਤੀ। ਮੀਟਿੰਗ ਤੋਂ ਬਾਅਦ ਬੀਐਸਐਫ ਦੇ ਹਵਾਲੇ ਤੋਂ ਜਾਣਕਾਰੀ ਦਿੰਦੇ ਹੋਏ ਐਲ.ਡੀ.ਸ਼ਰਮਾ ਨੇ ਦੱਸਿਆ ਕਿ ਦੋਵ੍ਹਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਅੱਜ ਤੋਂ 1 ਜਨਵਰੀ 2017 (ਨਵੇਂ ਸਾਲ) ਤੱਕ ਵਿਸ਼ੇਸ਼ ਰੂਪ ਨਾਲ ਹੋਣ ਵਾਲੀ ਸਰਮੋਨੀਅਲ ਪ੍ਰੇਡ ਤੇ ਸਹਿਮਤੀ ਹੋਈ। ਜਿਸ ਕਾਰਨ ਸਕੂਲਾਂ ਵਿਚ ਛੁੱਟੀ ਹੋਣ ਤੇ ਬੱਚੇ ਬਾਰਡਰ ਤੇ ਆਕੇ ਇਸ ਸੈਰੇਮਨੀ ਨੂੰ ਵੇਖ ਸਕਣ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਪਾਕਿਸਤਾਨੀ ਰੇਂਜ ਅਧਿਕਾਰੀਆਂ ਨੇ ਸਰਹੱਦ ਤੇ ਸ਼ਾਂਤੀ ਬਣਾਈ ਰੱਖਣ ਵਿਚ ਸਹਿਯੋਗ ਮੰਗਿਆ ਅਤੇ ਹੋਰਨਾਂ ਸੁਝਾਵਾਂ ਤੇ ਆਪਸ ਵਿਚ ਵਿਚਾਰ ਵਟਾਂਦਰਾ ਹੋਇਆ। ਇਹ ਮੀਟਿੰਗ ਸ਼ਾਂਤੀਪੂਰਵਕ ਮਹੋਲ ਵਿਚ ਹੋਈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media