
ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਡਾਇਰੇਕਟਰ, ਯੂਥ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਦੀ ਅਗਵਾਈ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਵਿਦਿਆਰਥਣਾਂ ਦਾ ਐਨ.ਐਸ.ਐਸ. ਦਾ ਸੱਤ ਦਿਨਾਂ ਕੈਂਪ ਲਗਾਇਆ ਗਿਆ। ਸੰਬੋਧਤ ਕਰਦੇ ਹੋਏ ਪ੍ਰਿੰਸੀਪਲ ਸੰਦੀਪ ਧੂੜੀਆਂ ਨੇ ਵਿਦਿਆਰਥਣਾਂ ਨੂੰ ਵੋਟ ਦਾ ਮਹੱਤਵ ਦੱਸਿਆ ਅਤੇ ਜਾਣਕਾਰੀ ਦਿੱਤੀ ਅਤੇ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ ਦਾ ਪ੍ਰਣ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਵੋਟ ਦੇ ਮਹੱਤਵ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਜਾਗਰੂਕ ਕਰਨ। ਜਾਣਕਾਰੀ ਦਿੰਦੇ ਹੋਏ ਕੈਂਪ ਇੰਚਾਰਜ਼ ਨਿਰਮਲਾ ਜਿਆਣੀ ਨੇ ਦੱਸਿਆ ਕਿ ਇਹ ਕੈਂਪ 21 ਦਸੰਬਰ ਤੋਂ 27 ਦਸੰਬਰ 2016 ਤੱਕ ਚਲੇਗਾ।ਇਸ ਮੌਕੇ ਸਕੂਲ ਸਟਾਫ਼ ਕਿਰਨ ਗਾਂਧੀ, ਜਗਦੀਸ਼ ਮਦਾਨ, ਰਜਿੰਦਰ ਵਿਖੋਨਾ, ਸੰਦੀਪ ਕਟਾਰੀਆ, ਨੀਰੂ, ਨੀਰਜ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media