Tuesday, February 24, 2026

ਆਈ.ਈ.ਡੀ ਕੰਪੋਨੈਟ ਤਹਿਤ ਪੰਜ ਦਿਵਿਆਂਗ ਬੱਚਿਆਂ ਦੀ ਹੋਈ ਮੁਫ਼ਤ ਸਫ਼ਲ ਸਰਜ਼ਰੀ

ppn2412201610ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ) – ਡਾਇਰੈਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ, ਆਈਈਡੀ ਕੰਪੋਨੈਟ ਦੇ ਡਿਪਟੀ ਮੈਨੇਜ਼ਰ ਮੈਡਮ ਸਲੋਨੀ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ  ਡਾ. ਸੁਖਬੀਰ ਸਿੰਘ ਤੇ ਜ਼ਿਲ੍ਹਾ ਆਈਈਡੀ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਵ ਸਿੱਖਿਆ ਅਭਿਆਨ ਦੇ ਆਈਈਡੀ ਕੰਪੋਨੈਟ ਤਹਿਤ ਦਿਮਾਗੀ ਲਕਵੇ ਅਤੇ ਪੋਲਿਓ ਦੀ ਬਿਮਾਰੀ ਤੋਂ ਪੀੜ੍ਹਤ ਵਿਸ਼ੇਸ਼ ਲੋੜਾਂ ਵਾਲੇ ਪੰਜ ਬੱਚਿਆਂ ਦੇ ਮੁਫ਼ਤ ਅਪ੍ਰੇਸ਼ਨ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਈਡੀ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਆਈਈਡੀ ਕੰਪੋਨੈਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਾਂਭ ਸੰਭਾਲ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਲਈ ਵੱਖ ਵੱਖ ਸਹਿ ਵਿਦਿਅਕ ਕਿਰਿਆਵਾਂ ਅਤੇ ਸਰਕਾਰੀ ਦੀਆਂ ਵੱਖ ਵੱਖ ਸਕੀਮਾਂ ਤਹਿਤ ਜਿੰਦਗੀ ਵਿਚ ਸਮਰਥ ਬਣਾਉਣ ਲਈ ਉਨ੍ਹਾਂ ਦਾ ਇਲਾਜ ਅਤੇ ਸਰਜਰੀ ਕਰਵਾਈ ਜਾਂਦੀ ਹੈ। ਜਿਸ ਤਹਿਤ ਮੁੱਖ ਦਫ਼ਤਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਲਗਾਏ ਗਏ ਜਾਂਚ ਕੈਂਪਾਂ ਵਿਚ ਪਛਾਣ ਕੀਤੇ ਗਏ ਦਿਮਾਗੀ ਲਕਵੇ ਅਤੇ ਪੋਲਿਓ ਤੋਂ ਪੀੜ੍ਹਤ 7 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ 21 ਦਸੰਬਰ ਨੂੰ ਸਰਵ ਸਿੱਖਿਆ ਅਭਿਆਨ ਪੰਜਾਬ ਨਾਲ ਇਮਪੈਨਲਡ ਹਸਪਤਾਲ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਜਾਂਚ ਲਈ ਭੇਜਿਆ ਗਿਆ। ਜਿਨ੍ਹਾਂ ਵਿਚੋਂ ਮਾਹਿਰ ਡਾਕਟਰਾਂ ਵੱਲੋਂ ਪੰਜ ਬੱਚਿਆਂ ਦੇ ਅਪ੍ਰੇਸ਼ਨ ਦੀ ਸਿਫਾਰਸ਼ ਕੀਤੀ ਅਤੇ ਇੱਕ ਬੱਚੇ ਨੂੰ ਫੀਜਿਓ ਥਰੈਪਟੀ ਅਤੇ ਇੱਕ ਬੱਚੇ ਨੂੰ ਬਨਾਵਟੀ ਅੰਗ ਲਗਾਉਣ ਦੀ ਸਿਫਾਰਸ਼ ਕੀਤੀ। ਅਪ੍ਰੇਸ਼ਨ ਦੀ ਸਿਫਾਰਸ਼ ਵਾਲੇ ਪੰਜ ਦਿਵਿਆਂਗ ਬੱਚਿਆਂ ਦੀ ਸਫ਼ਲ ਸਰਜ਼ਰੀ ਹੋਣ ਮਗਰੋਂ ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਨੂੰ ਵਾਪਸ ਆਈਈਡੀ ਕੰਪੋਨੈਟ ਦੀ ਟੀਮ ਸੁਮਿਤ ਕੁਮਾਰ, ਦਵਿੰਦਰਪਾਲ ਸਿੰਘ ਅਤੇ ਰੂਪ ਸਿੰਘ ਵੱਲੋਂ ਵਾਪਸ ਲਿਆਂਦਾ ਗਿਆ। ਸ਼੍ਰੀ ਅਗਰਵਾਲ ਅਤੇ ਰੂਪ ਸਿੰਘ ਨੇ ਦੱਸਿਆ ਕਿ ਆਈਈਡੀ ਕੰਪੋਨੈਟ ਤਹਿਤ 7 ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਲੈਜਾਣ ਅਤੇ ਵਾਪਸ ਲਿਆਉਣ ਦਾ ਸਾਰਾ ਖਰਚ ਸਰਵ ਸਿੱਖਿਆ ਅਭਿਆਨ ਫਾਜ਼ਿਲਕਾ ਵੱਲੋਂ ਕੀਤਾ ਗਿਆ ਹੈ। 2 ਬੱਚਿਆਂ ਨੂੰ ਫੀਜਿਓਥਰੈਪੀ ਅਤੇ ਬਨਾਵਟੀ ਅੰਗ ਵੀ ਸਰਵ ਸਿੱਖਿਆ ਅਭਿਆਨ ਫਾਜ਼ਿਲਕਾ ਵੱਲੋਂ ਹੀ ਲਗਵਾਏ ਗਏ। ਸਫ਼ਲ ਸਰਜ਼ਰੀ ਵਾਲੇ ਬੱਚਿਆਂ ਨੂੰ 45 ਦਿਨਾਂ ਬਾਅਦ ਪਲਸਟਰ ਕਟਵਾਉਣ ਲਈ ਲੁਧਿਆਣਾ ਲੈਜਾਇਆ ਜਾਵੇਗਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply