ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ) – ਰੇਨਬੋ ਡੇ ਬੋਰਡਿੰਗ ਪਬਲਿਕ ਸਕੂਲ ਫਾਜ਼ਿਲਕਾ ਵਿਚ ਕਰਵਾਇਆ ਗਿਆ ਦੋ ਦਿਨਾਂ ਸਪੋਰਟਸ ਟੂਰਨਾਮੈਂਟ ਅੱਜ ਇਨਾਮ ਵੰਡ ਸਮਾਗਮ ਨਾਲ ਸੰਪਨ ਹੋ ਗਿਆ।ਇਸ ਮੌਕੇ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਮਦਨ ਘੋੜੇਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਿੰਸੀਪਲ ਪ੍ਰਵੀਣ ਸ਼ਰਮਾ ਨੇ ਬੱਚਿਆਂ ਨੂੰ ਖੇਡਾਂ ਨੂੰ ਆਪਣੇ ਜੀਵਨ ਵਿਚ ਉਤਾਰਨ ਅਤੇ ਇਮਾਨਦਾਰੀ ਨਾਲ ਜੀਵਨ ਵਿਚ ਅੱਗੇ ਵੱਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਵਿਚ ਲੁੱਕੀ ਪ੍ਰਤੀਭਾ ਨੂੰ ਬਾਹਰ ਕੱਢਣ ਲਈ ਹਰ ਸੰਭਵ ਮੋਕਾ ਦਿੱਤਾ ਜਾਵੇ। ਇਸ ਦੇ ਤਹਿਤ ਅੱਜ ਖੇਡਾਂ ਕਰਵਾਈਆਂ ਗਈਆਂ। ਜਿਨ੍ਹਾਂ ਵਿਚ ਬੱਚਿਆਂ ਨੇ ਉਤਸਾਹ ਨਾਲ ਹਿੱਸਾ ਲਿਆ।
ਜਾਣਕਾਰੀ ਦਿੰਦੇ ਹੋਏ ਵਾਇਸ ਪ੍ਰਿੰਸੀਪਲ ਨਰੇਸ਼ ਸ਼ਰਮਾ ਅਤੇ ਟੂਰਨਾਮੈਂਟ ਇੰਚਾਰਜ਼ ਸਾਕਸ਼ੀ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਗਰੁੱਪ ਏ ਵਿਚ ਕਰਵਾਏ ਹਿਟ ਬਾਲ ਵਿਚ ਵੰਸ਼ ਪਹਿਲੇ, ਯੁਵਰਾਜ ਦੂਜੇ ਅਤੇ ਪਲਕ ਤੀਜੇ, ਸਿੰਪਲ ਰੇਸ ਵਿਚ ਅਨੁਜ ਅਤੇ ਅਰਾਧਿਆ ਪਹਿਲੇ, ਯੁਵਰਾਜ ਅਤੇ ਮੋਹਿਤ ਦੂਜੇ ਅਤੇ ਕਰਨਵੀਰ ਅਤ ਜੋਤੀ ਤੀਜੇ ਅਤੇ ਚੇਅਰਗੇਮ ਵਿਚ ਲਕਸ਼ਯ ਪਹਿਲੇ, ਦਿਵਿਆ ਦੂਜੇ ਅਤੇ ਪ੍ਰਿਆ ਤੀਸਰੇ ਸਥਾਨ ਤੇ ਰਹੀ। ਗਰੁੱਪ ਬੀ ਵਿਚ ਕਰਵਾੲੈ ਬਾਸਕੇਟ ਬਾਲ ਵਿਚ ਗੋਤਮ ਪਹਿਲੇ, ਯੋਗੇਸ਼ ਦੂਜੇ ਅਤੇ ਕਰਨ ਤੀਜੇ, ਚੇਅਰਗੇਮ ਵਿਚ ਆਯੁਸ਼ੀ ਪਹਿਲੇ, ਮਨੂੰ ਦੂਜੇ ਅਤੇ ਲੱਕੀ ਤੀਜੇ, ਦੋੜ ਵਿਚ ਆਦਿਤਯ ਪਹਿਲੇ, ਵੰਸ਼ ਦੂਜੇ ਅਤੇ ਹਨੀ ਤੀਜੇ ਸਥਾਨ ਤੇ ਰਹੇ। ਗਰੁੱਪ ਸੀ ਵਿਚ ਕਰਵਾਏ ਖੋ-ਖੋ ਵਿਚ ਗੋਰਵ, ਗੋਰੀ ਸ਼ੰਕਰ, ਯਗੇਸ਼, ਗੋਮਸੀ, ਲਖਵਿੰਦਰ, ਕੇਸ਼ਵ, ਅਨੀਰੁਧ, ਕੋਸ਼ਲ ਅਤੇ ਵਿਪਨ ਦੀ ਟੀਮ ਪਹਿਲੇ ਸਥਾਨ ਤੇ ਰਹੀ। ਜਦਕਿ ਲੜਕੀਆਂ ਵਿਚ ਕਾਜਲ, ਸੁਰਭੀ, ਮਾਧਵੀ, ਈਸ਼ਾ, ਅੰਜ਼ਲੀ, ਨੀਸ਼ਾ, ਤਾਨੀਆ, ਮੁਸਕਾਨ, ਸੀਆ ਨੇ ਬਾਜੀ ਮਾਰੀ।ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸਟਾਫ਼ ਮੈਂਬਰਾਂ ਅਨੀਤਾ ਖੁਰਾਣ, ਅਮਨ, ਆਸ਼ੂ, ਰਜਨੀ, ਮੋਹਿਨੀ, ਅਨੀਤਾ, ਅਲਕਾ, ਸੀਮਾ, ਕੋਮਲ, ਪ੍ਰਿਆ, ਰੀਆ, ਨੀਸ਼ਾ ਨੇ ਸਹਿਯੋਗ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media