Sunday, February 22, 2026

ਫਾਜ਼ਿਲਕਾ ਦੀ ਮੈਥੇਡਿਸਟ ਚਰਚ ਵਿਚ ਕ੍ਰਿਸਮਿਸ ਡੇਅ ਮਨਾਇਆ

U

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਕ੍ਰਿਸਮਿਸ ਡੇਅ ਮੌਕੇ ਅੱਜ ਫਾਜ਼ਿਲਕਾ ਦੀ ਮੈਥੇਡਿਸਟ ਚਰਚ ਵਿਚ ਭਗਵਾਨ ਯੀਸ਼ੂ ਮਸੀਹ ਦਾਹ ਜਨਮ ਦਿਨ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਚਰਚ ਦੇ ਪਾਦਰੀ ਪ੍ਰਵੇਜ ਮਸੀਹ ਨੇ ਦੱਸਿਆ ਕਿ ਅੱਜ ਭਗਵਾਨ ਯੀਸ਼ੂ ਮਸੀਹ ਦੇ ਜਨਮ ਦਿਨ ਮੌਕੇ ਚਰਚ ਵਿਚ ਸਵੇਰੇ 12 ਵਜੇ ਪ੍ਰਾਥਣਾ ਕੀਤੀ ਗਈ, ਇਸ ਤੋਂ ਬਾਅਦ ਮਹਿਮਾ ਦੇ ਗੀਤ ਗਾਏ ਗਏ ਅਤੇ ਸਾਰਿਆਂ ਸ਼ਰਧਾਲੂਆਂ ਨੂੰ ਭਗਵਾਨ ਯੀਸ਼ੂ ਮਸੀਹ ਦੇ ਜਨਮ ਦਿਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਵਿਖਾਏ ਗਏ ਰਸਤੇ ਤੇ ਚੱਲਣ ਦੀ ਅਪੀਲ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਦੀ ਵੀ ਪ੍ਰਾਥਾ ਕੀਤੀ ਗਈ ਅਤੇ ਇੱਕ ਦੂਸਰੇ ਦੇ ਨਾਲ ਮਿਲਜੁਲ ਕੇ ਰਹਿਣ ਦਾ ਸੁਨੇਹਾ ਦਿੱਤਾ ਗਿਆ। ਜਿਸ ਤੋਂ ਬਾਅਦ ਲੰਗਰ ਵੰਡਿਆ ਗਿਆ। ਇਸ ਮੌਕੇ ਚਰਚ ਨੂੰ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਪ੍ਰੋਗਰਾਮ ਵਿਚ ਫਾਜ਼ਿਲਕਾ ਸ਼ਹਿਰ ਦੇ ਨਾਲ ਨਾਲ ਨੇੜਲੇ ਪਿੰਡਾਂ ਰਾਣਾ, ਆਵਾ, ਜੋੜਕੀ ਅਤੇ ਵੱਡੀ ਗਿਣਤੀ ਵਿਚ ਸਰਹੱਦੀ ਪਿੰਡਾਂ ਦੇ ਲੋਕ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply