
ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਉੱਘੇ ਆਜਾਦੀ ਘੁਲਾਟੀਏ, ਸਿੱਖਿਆ ਮਾਹਿਰ, ਪੱਤਰਕਾਰ ਅਤੇ ਸਮਾਜ ਸੁਧਾਰਕ ਲਾਲਾ ਸੁਨਾਮ ਰਾਏ ਐਮ.ਏ. ਦੀ 57 ਵੀਂ ਬਰਸੀ ਅੱਜ ਲਾਲਾ ਸੁਨਾਮ ਰਾਏ ਐਮ.ਏ. ਮੈਮੋਰੀਅਲ ਵੈਲਫੇਅਰ ਸੈਂਟਰ ਵਿਖੇ ਮਨਾਈ ਗਈ। ਵਰਲਣਯੋਗ ਹੈ ਕਿ ਲਾਲਾ ਜੀ ਨੇਆਜਾਦੀ ਦੀ ਲੜਾਈ ’ਚ ਵੱਖ ਵੱਖ ਅੰਦੋਲਨਾਂ ’ਚ ਹਿੱਸਾ ਲਿਆ ਅਤੇ ਕਈ ਵਾਰ ਜੇਲ ਯਾਤਰਾਵਾਂ ਕੀਤੀਆਂ।ਭਾਰਤ ਛੋਡੋ ਅੰਦੋਲਨ ਦੋਰਾਨ ਉਹ ਢਾਈ ਸਾਲ ਤੱਕ ਸੈਂਟਰਲ ਜੇਲ ਮੁਲਤਾਨ ’ਚ ਰਹੇ, ਜਿਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਅਤੇ ਘਟੀਆ ਪੱਧਰ ਦਾ ਖਾਣਾ ਦਿੱਤਾ ਗਿਆ ਜਿਸ ਨਾਲ ਉਨ੍ਹਾਂ ਨੂੰ ਦਮੇ ਦਾ ਰੋਗ ਹੋ ਗਿਆ। ਲਾਲਾ ਜੀ ਲਾਲਾ ਲਾਜਪਤ ਰਾਏ ਜੀ ਦੇ ਅਖਬਾਰ ਵੰਦੇ ਮਾਤਰਮ ਦੇ ਸੰਪਾਦਕ ਅਤੇ ਮਹਾਤਮਾ ਗਾਂਧੀ ਦੇ ਅਖਬਾਰ ਹਰੀਜਨ ਦੇ ਟਰਾਂਸਲੇਟਰ ਰਹੇ ਅਤੇ ਕਈ ਹੋਰ ਅਖਬਾਰਾਂ ਨਾਲ ਜੁੜੇ ਰਹੇ।ਉਹ ਅੱਧਾ ਦਰਜ਼ਨ ਤੋਂ ਵੱਧ ਡੀਏਵੀ ਸਕੂਲਾਂ ਦੇ ਬਾਣੀ ਮੁਖ ਅਧਿਆਪਕ ਰਹੇ।ਉਨ੍ਹਾਂ ਦੀ ਅਗੁਵਾਈ ’ਚ ਫਾਜ਼ਿਲਕਾ ’ਚ ਵਿਦੇਸ਼ੀ ਕਪੜਿਆਂ ਦੀ ਹੋਲੀ ਜਲਾਈ ਗਈੇ। ਵਿਧਵਾਵਾਂ ਦੇ ਕਲਿਆਣ ਲਈ ਉਨ੍ਹਾਂ ਦੋਆਬਾ ਦੇ ਗਾਂਧੀ ਪੰਡਿਤ ਮੂਲ ਰਾਜ ਸ਼ਰਮਾ ਨਾਲ ਮਿਲ ਕੇ ਵਿਧਵਾ ਅਸਹਾਏ ਸਭਾ ਦੀ ਸਥਾਪਨਾ ਕੀਤੀ।ਅੱਜ ਇਸਤਰੀ ਸਮਾਜ ਦੀ ਸਰਪ੍ਰਸਤ ਸੁਦੇਸ਼ ਨਾਗਪਾਲ,ਗ੍ਰੇਜੂਏਟ ਵੇਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਭੁਪਿੰਦਰ ਸਿੰਘ ਅਤੇ ਪ੍ਰਧਾਨ ਐਡਵੋਕੇਟ ਉਮੇਸ਼ ਚੰਦਰ ਕੁੱਕੜ, ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਲਾਲਾ ਸੁਨਾਮ ਰਾਏ ਵੈਲਫੇਅਰ ਟਰਸੱਟ ਦੇ ਜਨਰਲ ਸਕੱਤਰ ਅਤੇ ਵਪਾਰ ਮੰਡਲ ਦੇ ਚੇਅਰਮੈਨ ਪ੍ਰਫੁੱਲ ਚੰਦਰ ਨਾਗਪਾਲ ਨੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਉਨ੍ਹਾਂ ਲਾਲਾ ਜੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਤੇ ਰੋਸ਼ਨੀ ਪਾਈ ਅਤੇ ਲੋਕਾਂ ਨੂੰ ਲਾਲਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ।ਇਸ ਮੋਕੇ ਹਵਨ ਯੱਗ ਦਾ ਆਯੋਜਨ ਵੀ ਕੀਤਾ ਗਿਆ, ਜਿਸ ’ਚ ਪੁਰੋਹਿਤ ਪ੍ਰੇਮ ਨਾਰਾਇਨ ਵਿਦਿਆਰਥੀ ਵਲੋਂ ਵੈਦਿਕ ਮੰਤਰਾਂ ਨਾਲ ਆਹੂਤੀਆਂ ਪਵਾਈਆਂ ਗਈਆਂ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media