Saturday, July 25, 2026

ਸਲੱਮ ਏਰੀੲਾ ਵਾਸੀਆਂ ਨੂੰ ਵੋਟ ਦੀ ਸਹੀ ਵਰਤੋਂਂ ਲਈ ਕੀਤਾ ਜਾਗਰੂਕ

ppn2612201623
ਪੱਟੀ, 26 ਦਸੰਬਰ (ਅਵਤਾਰ ਢਿੱਲੋਂ)- ੳਪ-ਮੰਡਲ ਮੈਜਿਸਟ੍ਰੇਟ ਪੱਟੀ-ਕਮ-ਚੋਣ ਅਫਸਰ ਰਜਤ ਅੋਬਰਾਏ ਦੇ ਦਿਸ਼ਾ ਨਿਰਦੇਸ਼ਾ ਤੇ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੇ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਵਲੋਂ ਸਲ੍ਹਮ ਏਰੀਏ ਦੇ ਲੋਕਾਂ ਨੂੰ ਵੋਟ ਸਬੰਧੀ ਜਾਗਰੂਕ ਕੀਤਾ ਗਿਆ।ਇਸ ਲੜੀ ਤਹਿਤ ਉਨ੍ਹਾਂ ਵਲੋਸੰਗਲ ਬਸਤੀ ਪੱਟੀ ਅਤੇ ਸਹਿਰ ਦੇ ਵੱਖ ਵੱਖ ਇਲਾਕੇ ਵਿਚ ਹੁੰਦੇ ਹੋਇਆਂ ਅੰਮ੍ਰਿਤਸਰ ਰੋਡ ਅਤੇ ਐਸ.ਡੀ.ਐਮ ਦਫਤਰ ਦੇ ਸਾਹਮਣੇ ਸਲ੍ਹਮ ਏਰੀਏ ਦੇ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਇਆਂ 18 ਸਾਲ ਦੀ ਉਮਰ ਪੂਰ੍ਹੀ ਕਰਨ ਤੇ ਵੋਟ ਬਣਾਉਣ ਅਤੇ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਦੇ ਵੋਟ ਦੀ ਸਹੀ ਵਰਤੋ ਕਰਨ ਦੀ ਸਹੁੰ ਚੁਕਾਈ ਗਈ।ਇਸ ਮੋਕੇ ਉਨ੍ਹਾਂ ਨਾਲ ਸਹਾਇਕ ਰਵੀ ਪ੍ਰਕਾਸ ਸ਼ਰਮਾ, ਉਜੱਲਦੀਦਾਰ ਸਿੰਘ, ਦੀਕਸ਼ਤ ਕੁਮਾਰ ਹਾਜ਼ਰ ਸਨ ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply