
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ)- ਅੰਮ੍ਰਿਤਸਰ ਦੇ ਸਮੂਹ ਰਜਿਸਟਰਡ ਵਪਾਰੀਆਂ ਨੂੰ ਪਰੋਵਿਜ਼ਨਲ ਜੀ.ਐਸ.ਟੀ, ਆਈ.ਡੀ ਪਾਸਵਰਡ ਦਿੱਤੇ ਜਾ ਰਹੇ ਹਨ,ਇਹ ਰਜਿਸਟਰਡ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ ਅਤੇ ਪਾਸਵਰਡ 30 ਦਸੰਬਰ ਤੱਕ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨ ਐਸ.ਸੀ.ਓ ਨੰ: ਅੰਮ੍ਰਿਤਸਰ ਤੋਂ ਸਵੇਰੇ 9.00 ਵਜੇ ਤੋਂ ਸਾਮ 5.00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ।ਇਸ ਗੱਲ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਹਰੇਕ ਵਪਾਰੀ ਲਈ 31 ਦਸੰਬਰ 2016 ਤੱਕ ਆਪਣਾ ਅਕਾਉਂਟ ਐਕਟੀਵੇਟ ਕਰਨਾ ਜਰੂਰੀ ਹੋਵੇਗਾ।ਉਨਾਂ ਕਿਹਾ ਕਿ ਜੇਕਰ ਕੋਈ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ ਅਤੇ ਪਾਸਵਰਡ ਐਕਟਿਵੇਟ ਕਰਾਉਣ ਤੋਂ ਰਹਿ ਜਾਂਦਾ ਹੈ ਤਾਂ ਉਨਾਂ ਨੂੰ ਜੀ.ਐਸ.ਟੀ ਲੱਗਣ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਰਜਿਸਟਰਡ ਵਿਪਾਰੀ ਅਧਿਕਾਰਤ ਕੀਤੇ ਨੁਮਾਇੰਦੇ ਵੱਲੋਂ ਇਹ ਪ੍ਰਵੋਜੀਨਲ ਜੇ.ਐਸ.ਟੀ, ਆਈ.ਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦੇ ਹਨ। ਆਬਕਾਰੀ ਤੇ ਕਰ ਕਮਿਸ਼ਨ ਨੇ ਦੱਸਿਆ ਕਿ 31 ਦਸੰਬਰ 2016 ਤੱਕ ਹਰੇਕ ਵਪਾਰੀ ਾਾਾ.ਗਸਟ.ਗੋਵ.ਨਿ ਪੋਟਲ ਉਪਰ ਲੋਗਿਨ ਕਰ ਸਕਦਾ ਹੈ।ਰਜਿਸਟਰਡ ਵਪਾਰੀ ਆਪ ਜਾਂ ਆਪਣੇ ਵੱਲੋਂ ਅਧਿਕਾਰਤ ਨੁਮਾਇੰਦੇ ਰਾਹੀਂ ਇਹ ਪ੍ਰੋਵੀਜਨਲ ਜੇ.ਐਸ.ਟੀ, ਆਈ.ਡੀ ਅਤੇ ਪਾਸਵਰਡ ਲੈ ਸਕਦਾ ਹੈ। ਵਧੇਰੇ ਜਾਣਕਾਰੀ ਅਤੇ ਅਧਿਕਾਰਤਾ ਪੱਤਰ ਾਾਾ.ਪੲਣਟੳਣ.ਚੋਮ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media