
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)- ਢੱਡ ਸਾਰੰਗੀ ਨਾਲ ਆਸਾਂ ਦੀ ਵਾਰ ਦਾ ਕੀਰਤਨ ਕਰਕੇ ਬੁਲਟ ਮੋਟਰਸਾਈਕਲ ਦਾ ਮਾਣ-ਸਨਮਾਨ ਹਾਸਲ ਕਰਨ ਵਾਲੇ ਪਿੰਡ ਰਾਮਪੁਰਾ ਦੇ ਭਾਈ ਸ਼ਰਨਜੀਤ ਸਿੰਘ ਸਾਰੰਗੀ ਮਾਸਟਰ, ਉਨ੍ਹਾਂ ਦੇ ਬੇਟੇ ਭਾਈ ਹਰਦਿਆਲ ਸਿੰਘ ਅਤੇ ਭਾਈ ਕ੍ਰਿਪਾਲ ਸਿੰਘ ਨੂੰ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਗੁਰਮੇਜ ਸਿੰਘ ਸ਼ਹੂਰਾ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਕੋਮਲ, ਮੀਤ ਪ੍ਰਧਾਨ ਦੇਸਾ ਸਿੰਘ ਦਲੇਰ ਵਲਟੋਹਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਪਧਮ, ਖਜਾਨਚੀ ਭੁਪਿੰਦਰ ਸਿੰਘ ਪ੍ਰੀਤ, ਪਾਰਸ ਮਣੀ ਅਤੇ ਸਮੂਹ ਢਾਡੀ ਸਭਾ ਨੇ ਸਾਂਝੇ ਤੌਰ ਤੇ ਕਿਹਾ ਕਿ ਧਾਰਮਿਕ ਖੇਤਰ ਵਿਚ ਭਾਈ ਸ਼ਰਨਜੀਤ ਸਿੰਘ ਤੇ ਉਨ੍ਹਾਂ ਦੇ ਦੋਵੇਂ ਸਪੂਤ ਵਿਲੱਖਣ ਸੇਵਾਵਾਂ ਨਿਭਾਅ ਰਹੇ ਹਨ।ਤਿੰਨੇ ਹੀ ਪਿਉ-ਪੁੱਤਰ ਗੁਰੂ ਸਾਹਿਬਾਨਾਂ ਦੀ ਮਿਹਰ ਸਦਕਾ ਵੱਡੀਆਂ ਪੁਲਾਂਘਾ ਪੁੱਟ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਇਨ੍ਹਾਂ ਤਿੰਨਾਂ ਸ਼ਖਸੀਅਤਾਂ `ਤੇ ਜਿਨ੍ਹਾਂ ਵੀ ਫਖਰ ਕੀਤਾ ਜਾਵੇ ਥੋੜ੍ਹਾ ਹੈ।ਭਾਈ ਸ਼ਰਨਜੀਤ ਸਿੰਘ ਨੇ ਕਿਹਾ ਕਿ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਢੱਡ ਸਰੰਗੀਆਂ ਨਾਲ ਆਸਾਂ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ ਅਤੇ ਰੱਬੀ ਮਿਹਰ ਸਦਕਾ ਬੀਤੇ ਦਿਨੀਂ ਉਨ੍ਹਾਂ ਵੀ ਆਪਣੇ ਦੋਵਾਂ ਪੁੱਤਰਾਂ ਦੇ ਸਹਿਯੋਗ ਸਦਕਾ ਢੱਡ ਸਾਰੰਗੀ ਰਾਹੀਂ ਬੀਤੇ ਦਿਨੀਂ ਗੁਰਦੁਆਰਾ ਖੜੇ ਦਾ ਖਾਲਸਾ ਨੌਸ਼ਹਿਰਾ ਪੰਨੂੰਆਂ ਵਿਖੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਹਜਾਰਾਂ ਦੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਨਿਹਾਲ ਕੀਤਾ ਤਾਂ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਬੁਲਟ ਮੋਟਰਸਾਈਕਲ ਮਾਣ-ਸਨਮਾਨ ਵਜੋਂ ਭੇਂਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪਿਛਲੇ 34 ਸਾਲਾਂ ਤੋਂ ਇਸ ਖੇਤਰ ਵਿਚ ਉਹ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਭਵਿੱਖ ਵਿਚ ਵੀ ਉਹ ਹੁਣ ਆਪਣੇ ਦੋਵਾਂ ਪੁੱੱਤਰਾਂ ਦੇ ਸਹਿਯੋਗ ਨਾਲ ਸਿੱਖੀ ਦੇ ਹੋਰ ਪ੍ਰਚਾਰ ਅਤੇ ਪ੍ਰਸਾਰ ਵਿਚ ਅਹਿਮ ਰੋਲ ਨਿਭਾਉਂਦੇ ਰਹਿਣਗੇ। ਨੌਜਵਾਨਾਂ ਨੂੰ ਨਸ਼ੇ ਛੱਡ ਗੁਰੂ ਘਰ ਨਾਲ ਜੁੜਣ ਦਾ ਉਦਪੇਸ਼ ਦੇਣਾ ਵੀ ਜਾਰੀ ਰੱਖਣਗੇ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media