Tuesday, March 10, 2026

ਕੇਂਦਰ ਤੇ ਰਾਜ ਸਰਕਾਰਾਂ ਕ੍ਰਿਸਮਿਸ ਡੇਅ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਜੋਂ ਮਨਾਉਣ ਸ਼ਾਂਡਲੀਆ

viresh-sandlya
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ)- ਅਵਾਜ਼-ਏ-ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਤਖ਼ਤ ਦੇ ਰਾਸ਼ਟਰੀ ਸੰਯੋਜਕ ਵੀਰੇਸ਼ ਸ਼ਾਂਡਲੀਆ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕ੍ਰਿਸਮਿਸ ਦੇ ਜਸ਼ਨਾਂ ਉੱਤੇ ਰੋਕ ਲਗਾਉਣ ਅਤੇ 25 ਦਸੰਬਰ ਨੂੰ ਰਾਸ਼ਟਰੀ ਛੁੱਟੀ ਐਲਾਨ ਕੇ ਬਾਬਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿੱਚ ਸ਼ਹੀਦੀ ਦਿਵਸ ਤੇ ਬਾਲ ਦਿਵਸ ਵਜੋਂ ਮਨਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੀ ਸਲਾਹ ਦਿੱਤੀ ਹੈ।ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਵੀਰੇਸ਼ ਸ਼ਾਂਡਲੀਆ ਨੇ ਕਿਹਾ ਕਿ 25 ਦੰਸਬਰ ਕ੍ਰਿਸਮਿਸ ਡੇਅ ਵਾਲੇ ਦਿਨ ਗੁਰੂ ਗੋਬਿਦ ਸਿੰਘ ਦੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ਼ ਵਿੱਚ ਰੱਖਿਆ ਗਿਆ ਅਤੇ 27 ਦਸੰਬਰ ਨੂੰ ਸਰਹੰਦ ਦੇ ਸੁਬੇਦਾਰ ਵਜੀਰ ਖਾਨ ਦੇ ਆਦੇਸ਼ ਉੱਤੇ ਦੋਨਾਂ ਬੱਚਿਆਂ ਵਲੋਂ ਧਰਮ ਤਬਦੀਲ ਨਾ ਕਰਨ `ਤੇ ਦੀਵਾਰਾਂ ਵਿੱਚ ਜਿੰਦਾ ਚਿਣਵਾ ਦਿੱਤਾ ਗਿਆ। ਲੇਕਿਨ ਦੁੱਖ ਦੀ ਗੱਲ ਹੈ ਕਿ ਪੂਰੇ ਦੇਸ਼ ਦੇ ਸਕੂਲ, ਕਾਲਜ, ਹੋਟਲ, ਰੇਸਟੋਰੈਂਟ, ਹਿੱਲ ਸਟੇਸ਼ਨ, ਟੂਰਿਸਟ ਪਲੇਸ ਪਿਛਲੇ 3 ਦਿਨਾਂ ਤੱਕ ਕ੍ਰਿਸਮਿਸ ਦੇ ਜਸ਼ਨ ਮਨਾਏ ਗਏ, ਜਿੰਨਾਂ ਦੀ ਤਿਆਰੀ ਬੇਸਬਰੀ ਨਾਲ ਤਿਆਰੀ ਕੀਤੀ ਜਾ ਰਹੀ ਸੀ।ਉਨਾਂ ਕਿਹਾ ਕਿ ਹਿੰਦੂ, ਮੁਸਲਮਾਨ, ਸਿੱਖ, ਇਸਾਈ ਅਤੇ ਰਾਜ ਤੇ ਕੇਂਦਰ ਸਰਕਾਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਭ ਭੁੱਲ ਚੁੱਕੇ ਹਨ।ਵੀਰੇਸ਼ ਸ਼ਾਂਡਲੀਆ ਨੇ ਕਿਹਾ ਕਿ ਉਹ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਰਾਜਪਾਲ ਨੂੰ 25 ਤੋਂ 27 ਦਸੰਬਰ ਤੱਕ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਦੇ ਸ਼ਹੀਦੀ ਦਿਨ ਨੂੰ ਬਾਲ ਦਿਨ ਅਤੇ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਸੌਂਪਣਗੇ।ਉਨ੍ਹਾਂ ਕਿਹਾ ਕਿ ਅਵਾਜ-ਏ-ਹਿੰਦੁਸਤਾਨ ਅਤੇ ਹਿੰਦੂ ਤਖ਼ਤ ਵੱਲੋਂ ਫੇਸਬੁਕ ਉਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਮਨਾਉਣ ਸਬੰਧੀ ਮੁਹਿੰਮ ਚਲਾਈ ਗਈ ਹੈ, ਜਿਸ ਨੂੰ ਹੁਣ ਤੱਕ ਸੋਸ਼ਲ ਮੀਡੀਆ ਉੁੱਪਰ 1 ਲੱਖ ਲੋਕ ਸਮਰਥਨ ਦੇ ਚੁੱਕੇ ਹੈ।
ਸ਼ਾਂਡਲੀਆ ਨੇ ਕਿਹਾ ਕਿ ਗੁਰੂ ਗੋਬਿਦ ਸਿੰਘ ਜੀ ਕਿਸੇ ਜਾਤੀ ਦੇ ਖਿਲਾਫ ਨਹੀ, ਸਗੋਂ ਉਹ ਬੇਇਨਸਾਫ਼ੀ ਅਤੇ ਜ਼ੁਲਮ ਦੇ ਖਿਲਾਫ ਸਨ।ਜੇਕਰ ਗੁਰੂ ਗੋਬਿਦ ਸਿੰਘ ਨਹੀਂ ਹੁੰਦੇ ਤਾਂ ਇਸ ਦੇਸ਼ ਵਿੱਚ ਮੁਗਲ ਕੀ ਕਰਦੇ, ਪੂਰਾ ਦੇਸ਼ ਜਾਣਦਾ ਹੈ।ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ 7 ਅਤੇ 9 ਸਾਲ ਦੀ ਉਮਰ ਵਿੱਚ ਵੀ ਮੁਸਲਮਾਨ ਨਹੀ ਬਣੇ ਸਗੋਂ ਦ੍ਰਿੜਤਾ ਤੇ ਬਹਾਦਰੀ ਨਾਲ ਦੀਵਾਰਾਂ ਵਿੱਚ ਚਿਣੇ ਜਾਣਾ ਪਸੰਦ ਕੀਤਾ।ਇਸ ਲਈ ਭਾਰਤ ਅਤੇ ਰਾਜ ਸਰਕਾਰਾਂ ਕ੍ਰਿਸਮਿਸ ਡੇਅ ਨੂੰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਸ਼ਹੀਦੀ ਦਿਨ ਅਤੇ ਬਾਲ ਦਿਵਸ ਦੇ ਰੂਪ ਵਿੱਚ ਮਨਾਉਣ।ਵਿਰੇਸ਼ ਸ਼ਾਂਡਲੀਆ ਨੇ ਇਹ ਵੀ ਕਿਹਾ ਕਿ ਪੂਰੇ ਦੇਸ਼ ਵਿੱਚ ਇਸ ਸਬੰਧੀ ਮੁਹਿੰਮ ਛੇੜਣਗੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply