
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ)- ਸਥਾਨਕ ਜੀ.ਟੀ ਰੋਡ ਹਾਈ ਵੇਅ ‘ਤੇ 100 ਫੁੱਟੀ ਸੜਕ ਤੋਂ ਰਾਮ ਤਲਾਈ ਦਰਮਿਆਨ ਪੈਂਦੇ ਟਰਾਂਸਪੋਰਟ ਨਗਰ ਵਿਖੇ ਸੜਕ ਕਿਨਾਰੇ ਖੜੀਆਂ ਹੁੰਦੀਆਂ ਰੇਤ ਬੱਜ਼ਰੀ ਦੀਆਂ ਟਰਾਲੀਆਂ ਨਾਲ ਜੋ ਆਵਾਜਾਈ ਰੁਕਦੀ ਹੈ ਅਤੇ ਮਿੱਟੀ ਘੱਟਾ ਉਡਣ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ, ਉਸ ਦੇ ਮੱਦੇਨਜ਼ਰ ਅੱਜ ਟਰੈਫਿਕ ਵਿਭਾਗ ਵਲੋਂ ਕਾਰਵਾਈ ਕਰਦਿਆਂ ਸੜਕ ‘ਤੇ ਨਜ਼ਾਇਜ ਤੌਰ ‘ਤੇ ਖੜੀਆਂ ਕੀਤੀਆਂ ਗਈਆਂ ਇਹ ਟਰੈਕਟਰ ਟਰਾਲੀਆਂ ਆਦਿ ਹਟਾਉਣ ਲਈ ਕਾਰਵਾਈ ਕੀਤੀ ਗਈ।ਇਸ ਸਮੇਂ ਗੱਲਬਾਤ ਕਰਦਿਆਂ ਟਰੈਫਿਕ ਵਿਭਾਗ ਦੇ ਏ.ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਲੋਕ ਨਾਥ ਆਂਗਰਾ ਦੀਆਂ ਹਦਾਇਤਾਂ ‘ਤੇ ਅੱਜ ਦੀ ਇਹ ਕਾਰਵਾਈ ਅੰਜ਼ਾਮ ਦਿੱਤੀ ਗਈ ਹੈ।ਉਨਾਂ ਕਿਹਾ ਕਿ ਸੜਕ ‘ਤੇ ਲੱਗਦੀਆਂ ਰੇਤ ਬੱਜਰੀ ਦੀਆਂ ਟਰਾਲੀਆਂ ਤੇ ਹੋਰ ਵਾਹਣ ਲੱਗਣ ਕਰ ਕੇ ਇਥੋਂ ਲੱਘਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਅੱਜ ਉਨਾਂ ਨੂੰ ਚੇਤਾਵਨੀ ਦਿਤੀ ਗਈ ਹੈ ਕਿ ਸੜਕ ‘ਤੇ ਵਾਹਣ ਖੜੇ ਨਾ ਕਰਨ, ਨਹੀਂ ਤਾਂ ਉਨਾਂ ਦੇ ਚਲਾਣ ਕੱਟੇ ਜਾਣਗੇ।ਇਸ ਮੌਕੇ ਹੈਡ ਕਾਂਸਟੇਬਲ ਰੌਬਿਨ ਤੇ ਰਾਜਿੰਦਰ ਸਿੰਘ ਵੀ ਮੌਜੂਦ ਸਨ।ਜਿਕਰਯੋਗ ਹੈ ਕਿ ਜੀ.ਟੀ ਰੋਡ ਕਿਨਾਰੇ ਵਿਕ ਰਹੀ ਰੇਤ ਬੱਜ਼ਰੀ ਨਾਲ ਆਵਾਜਾਈ ਵਿੱਚ ਪੈ ਰਹੇ ਵਿਘਣ ਅਤੇ ਪੈਦਾ ਹੋ ਰਹੇ ਪ੍ਰਦੂਸ਼ਣ ਨਾਲ ਲੋਕਾਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਪੰਜਾਬੀ ਟ੍ਰਿਬਿਊਨ ਵਲੋਂ ਸਮੇਂ ਸਮੇਂ ਉਠਾਇਆ ਜਾਂਦਾ ਰਿਹਾ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media