Thursday, February 26, 2026

ਰਾਮ ਪਿਆਰੀ ਬਜਾਜ ਬਣੀ ਸੁਸਾਇਟੀ ਦੀ 310ਵੀਂ ਅੱਖਾਂ ਦਾਨੀ

ppn3012201627ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ): ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਖਾਂ ਦਾਨ ਅਭਿਆਂਲ ਦੇ ਲਈ ‘ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਅੱਖਾਂ ਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਦਤੀ ਵਿਚ ਲਗਾਤਾਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਵਾਧਾ ਹੋ ਰਿਹਾ ਹੈ। ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਦੀ ਰਾਮ ਪਿਆਰੀ ਬਜਾਜ ਦਾ ਨਾਂ 310ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਰਾਮ ਪਿਆਰੀ ਬਜਾਜ (75) ਪਤਨੀ ਕੁੰਦਨ ਲਾਲ ਵਾਸੀ ਗਲੀ ਨੰਬਰ ਇੱਕ ਰਾਧਾ ਸਵਾਮੀ ਕਲੋਨੀ ਫਾਜ਼ਿਲਕਾ ਦਾ ਦੇਹਾਂਤ ਹੋ ਗਿਆ। ਅੱਖਾਂਦਾਨ ਟੀਮ ਦੇ ਮੈਂਬਰ ਅਜੈ ਸ਼ਰਮਾ ਦੀ ਪ੍ਰੇਰਣਾ ਨਾਲ ਸਵ. ਰਾਮ ਪਿਆਰੀ ਬਜਾਜ ਦੇ ਪੁੱਤਰ ਕਪਿਲ ਕੁਮਾਰ ਬਜਾਜ ਨੇ ਆਪਣੀ ਮਾਤਾ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟਾਈ ਅਤੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਰਵੀ ਜੁਨੇਜਾ, ਸੰਦੀਪ ਅਨੇਜਾ, ਸਰਬਜੀਤ ਸਿੰਘ ਢਿਲੋਂ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਇੱਛਾ ਮੁਤਾਬਕ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ। ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਦੀ ਮਲੋਟ ਇਕਾਈ ਦੀ ਟੀਮ ਨੇ ਉਨ੍ਹਾਂ ਦੇ ਘਰ ਜਾਕੇ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਾਂ ਨੇ ਮ੍ਰਿਤਕ ਦੀ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।
ਪ੍ਰਧਾਨ ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 310 ਵਿਅਕਤੀਆਂ ਦੇ ਸੁਸਾਇਟੀੇ ਰਾਹੀਂ ਅੱਖਾਂ ਦਾਨ ਕਰਵਾਉਣ ਨਾਲ 620 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਹੋਇਆ ਹੈ।ਸਸਾਇਟੀ ਨੇ ਲੋਕਾਂ ਨੂੰ ਅਪੀਲ ਕੀਤੀ ੈ ਕਿ ਉਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ ਤਾਕਿ ਕਿਸੇ ਵੀ ਅੰਤਿਮ ਦ੍ਰਿਸ਼ਟੀ ਬਣ ਸਕੇ ਕਿਸੇ ਦੀ ਪ੍ਰਥਮ ਦ੍ਰਿਸ਼ਟੀ। ਅੱਖਾਂਦਾਨ ਲੈਣ ਲਈ ਆਏ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਬੈਂਕ ਦੇ ਮਲੋਟ ਇਕਾਈ ਦੇ ਨੁਮਾਇੰਦੇ ਅਜੈ ਕੁਮਾਰ ਨੇ ਦੱਸਿਆ ਕਿ ਸਰਸਾ ਸਥਿਤ ਅੱਖਾਂਦਾਨ ਹਸਪਤਾਲ ਵਿਚ ਅੱਖਾਂ ਨਾਲ ਸਬੰਧਤ ਮਰੀਜ਼ਾਂ ਦਾ ਇਲਾਜ ਅਤੀ ਆਧੁਨਿਕ ਮਾਡਰਨ ਤਕਨੀਕ ਰਾਹੀਂ ਕੀਤਾ ਜਾਂਦਾ ਹੈ। ਇਸ ਹਸਪਤਾਲ ਵਿਚ ਮੁਫ਼ਤ ਕੋਰਨੀਆ ਟਰਾਂਸਪਲਾਂਟ ਕਰਨ ਦੀ ਵੀ ਵਿਵਸਥਾ ਹੈ। ਸੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਅਪੀਲ ਕੀਤੀ ਹੈ ਕਿ ਕੋਰਨੀਆਂ ਟਰਾਂਸਪਲਾਂਟ ਲਈ ਕਿਸੇ ਵੀ ਮਰੀਜ਼ ਦਾ ਸਾਰਾ ਇਲਾਜ ਮੁਫ਼ਤ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply