ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਮਹਾਰਿਸ਼ੀ ਯੋਗ ਵਿਦਿਆਪੀਠ ਵੈਲਫੇਅਰ ਸੁਸਾਇਟੀ ਇਕਾਈ ਪਿੰਡ ਸ਼ਤੀਰਵਾਲਾ ਦੇ ਇੰਚਾਰਜ਼ ਸੀਤਾ ਰਾਮ ਦੇ ਸਹਿਯੋਗ ਨਾਲ ਸਕਾਨਕ ਲਾਲਾ ਸੁਨਾਮ ਰਾਏ ਐਮ.ਏ. ਵੈਲਫੇਅਰ ਕੇਂਦਰ ਵਿਚ 21 ਤੋਂ 30 ਦਸੰਬਰ ਤੱਕ ਲਗਾਇਆ ਗਿਆ ਕੈਂਪ ਅੱਜ ਸੰਪਨ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ, ਸਕੱਤਰ ਸੰਦੀਪ ਅਨੇਜਾ, ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ, ਕੰਵਲ ਚਰਾਇਆ, ਅਮ੍ਰਤ ਲਾਲ ਕਰੀਰ ਨੇ ਦੱਸਿਆ ਕਿ ਇਸ ਮੁਫ਼ਤ ਕੈਂਪ ਵਿਚ ਕੈਂਪ ਇੰਚਾਰਜ਼ ਸੀਤਾ ਰਾਮ ਵੱਲੋਂ ਹਰ ਰੋਜ ਸਵੇਰੇ 7.30 ਤੋਂ 8.30 ਵਜੇ ਤੱਕ ਯੋਗ ਅਤੇ ਧਿਆਨ ਕਰਵਾਇਆ ਗਿਆ। ਇਸ ਤੋਂ ਬਾਅਦ 10.30 ਤੋਂ ਸ਼ਾਮ 3.00 ਵਜੇ ਤੱਕ ਮਰੀਜ਼ਾਂ ਦਾ ਐਕਯੂਪ੍ਰੈਸ਼ਰ ਵਿਧੀ ਨਾਲ ਇਲਾਜ਼ ਕੀਤਾ ਗਿਆ। ਸਵੇਰੇ ਯੋਗ ਅਤੇ ਧਿਆਨ ਤੋਂ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਅਤੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਐਕਯੂਪ੍ਰੈਸ਼ਰ ਵਿਧੀ ਤੋਂ ਆਪਣਾ ਇਲਾਜ ਕਰਵਾਇਆ। ਕੈਂਪ ਦੀ ਸਮਾਪਤੀ ਤੇ ਸੁਸਾਇਟੀ ਦੇ ਮੈਂਬਰਾਂ ਵੱਲੌਂ ਕੈਂਪ ਇੰਚਾਰਜ਼ ਸੀਤਾ ਰਾਮ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media