
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਸੀਐਚਸੀ ਖੂਈਖੇੜਾ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜੇਸ਼ ਖੁੰਗਰ ਦੀ ਪ੍ਰਧਾਨਗੀ ਵਿਚ ਕੋਟਪਾ ਐਕਟ ਤਹਿਤ ਬਲਾਕ ਪੱਧਰੀ ਇੱਕ ਦਿਨਾਂ ਨਸ਼ਾ ਮੁਕਤੀ ਵਰਕਸ਼ਾਪ ਲਗਾਈ ਗਈ।ਇਸ ਮੌਕੇ ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ਨਾਲ ਆਏ ਵਿਨੈ ਗਾਂਧੀ, ਬੀ.ਈ.ਈ ਸੁਸ਼ੀਲ ਕੁਮਾਰ ਬੇਗਾਂਵਾਲੀ, ਏ.ਯੂ.ਓ ਦਾਨੂੰ ਰਾਮ, ਹੈਲਥ ਸੁਪਰਪਾਇਜ਼ਰ ਰਵਿੰਦਰ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਸੁਰਿੰਦਰਜੀਤ ਸਿੰਘ, ਐਲਐਚਵੀ ਬੀਨਾ ਰਾਣੀ ਸਮੇਤ ਬਲਾਕ ਦੇ ਸਮੂਹ ਏਐਨਐਮ, ਹੈਲਥ ਵਰਕਰ, ਆਸ਼ਾ ਫਿਸੀਲੀਟੇਟਰ ਹਾਜ਼ਰ ਸਨ।ਸੰਬੋਧਤ ਕਰਦੇ ਹੋਏ ਡੀਐਚਓ ਡਾ. ਖੁੰਗਰ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਦਾ ਕੋਈ ਸੇਫ ਲੈਵਲ ਨਹੀਂ ਹੈ।ਇੱਕ ਵਾਰ ਸਾਹ ਦੇ ਰਾਹੀਂ ਸਰੀਰ ਦੇ ਅੰਦਰ ਜਾਣ ਨਾਲ ਇਹ ਬੁਰਾ ਪ੍ਰਭਾਵ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਕੰਟ੍ਰੋਲ ਪ੍ਰੋਗਰਾਮ ਦਾ ਮੁੱਖ ਮੰਤਵ ਤੰਬਾਕੂ ਦੀ ਵਰਤੋਂ ਤੇ ਨੱਥ ਪਾਉਣਾ ਹੈ ਅਤੇ ਸਾਡੀ ਨੋਜ਼ਵਾਨ ਪੀੜ੍ਹੀ ਨੂੰ ਇਸਦੇ ਬੁਰੇ ਪ੍ਰਭਾਵਾਂ ਤੋਂ ਬਚਣਾ ਹੈ।ਉਨ੍ਹਾਂ ਕਿਹਾ ਕਿ ਵੈਸੇ ਤਾਂ ਅੱਜ ਦੇ ਨੌਜ਼ਵਾਨਾਂ ਵਿਚ ਕਾਫ਼ੀ ਜਾਗਰੂਕਤਾ ਵੀ ਆਈ ਹੈ ਜਿਸਦੇ ਚਲਦੇ ਲੋਕਾਂ ਨੇ ਤੰਬਾਕੂ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਸਬੰਧੀ ਜਾਣਨ ਤੋਂ ਬਾਅਦ ਇਸਦਾ ਬਾਇਕਾਟ ਤੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਦਿਨ ਪ੍ਰਦੇਸ਼ ਦੇ ਪਿੰਡਾਂ ਤੋਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਉਕਤ ਪੰਚਾਇਤ ਨੇ ਪਿੰਡ ਵਿਚ ਤੰਬਾਕੂ ਤੇ ਰੋਕ ਲਗਾ ਦਿੱਤੀ ਹੈ।
ਸੰਬੋਧਤ ਕਰਦੇ ਹੋਏ ਵਿਨੈ ਗਾਂਧੀ ਨੇ ਕਿਹਾ ਕਿ ਇੱਕ ਹੈਲਥ ਵਰਕਰ ਹੋਣ ਦੇ ਚਲਦੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਲਾਕੇ ਵਿਚ ਨਸ਼ਾ ਵਿਰੋਧੀ ਗਤੀਵਿਧੀਆਂ ਵਿਚ ਆਪਣਾ ਪੂਰਾ ਯੋਗਦਾਨ ਪਾਈਏ। ਉਨ੍ਹਾਂ ਦੱਸਿਆ ਕਿ ਜੇਕਰ ਸਾਰੇ ਹੈਲਥ ਸੁਪਰਵਾਈਜ਼ਰ, ਹੈਲਥ ਵਰਕਰ, ਏਐਨਐਮ ਅਤੇ ਆਸ਼ਾ ਵਰਕਰ ਆਪਣੇ ਇਲਾਕੇ ਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਤੰਬਾਕੂ ਵਿਰੋਧੀ ਪੋਸਟ ਲਗਾਉਂਦੇ ਹਾਂ ਅਤੇ ਲੋਕਾਂ ਨੂੰ ਇਸ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਸਬੰਧੀ ਜਾਣੂ ਕਰਵਾਉਣ ਤਾਕਿ ਲੋਕਾਂ ਵਿਚ ਇਸਦੇ ਪ੍ਰਤੀ ਜਾਗਰੂਕਤਾ ਆਏ। ਉਨ੍ਹਾਂ ਕਿਹਾ ਕਿ ਏ.ਐਨ.ਐਮ ਅਤੇ ਆਸ਼ਾ ਵਰਕਰਜ਼ ਹੇਠਲੇ ਪੱਧਰ ਤੇ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਹਨ ਇਸ ਲਈ ਉਨ੍ਹਾਂ ਦਾ ਸਾਮਾਜਿਕ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਅਤੇ ਇਸਦੇ ਬੁਰੇ ਪ੍ਰਭਾਵਾਂ ਸਬੰਧੀ ਜਾਣੂ ਕਰਵਾਉਣ।ਇਸ ਮੌਕੇ ਸਾਰੇ ਹੈਲਥ ਸਟਾਫ਼ ਨੂੰ ਤੰਬਾਕੂ ਨਾਲ ਹੋਣ ਵਾਲੇ ਪ੍ਰਭਾਵਾਂ ਸਬੰਧੀ ਪਫੰਲੈਟ, ਦੁਕਾਨਾਂ ਆਦਿ ਤੇ ਲਗਾਉਣ ਲਈ ਸਾਇਨ ਬੋਰਡ ਦੇ ਸੈਂਪਲ ਅਤੇ ਤੰਬਾਕੂ ਕੰਟ੍ਰੋਲ ਐਕਟ ਦੀਆਂ ਕਾਪੀਆਂ ਵੰਡੀਆਂ ਗਈਆਂ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media