
ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰ ਪਾਲ ਸਿੰਘ)- ਹਰ ਸਾਲ ਦੀ ਤਰਾਂ ਇਸ ਵਾਰ ਵੀ ਸਵ: ਐਮ ਆਰ ਜਿੰਦਲ ਦੀ ਯਾਦ ਵਿੱਚ ਕਰਵਾਏ ਗਏ ਅਖਿਲ ਭਾਰਤੀਯ ਜੋਤਿਸ਼ ਸੰਮੇਲਨ ਦਾ 33ਵਾਂ ਦੋ ਦਿਨਾਂ ਦਾ ਪੋ੍ਰਗਰਾਮ ਨਾਭਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਕੇ.ਐਸ ਪਾਰਸ ਨੂੰ ਜੋਤਿਸ਼ ਧਰੁਵ ਅਤੇ 16ਵੀਂ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮਾਂ ਕਾਲਕੇ ਪਰਿਚਆ ਵਿੱਦਿਆ ਪਰਿਸ਼ਦ ਵਲੋਂ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਪਾਰਸ ਵਾਸਤੇ ਇਸ ਤਰਾਂ ਦੇ ਸਨਮਾਨ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ।ਉਨਾਂ ਨੂੰ ਇਸ ਤੋਂ ਪਹਿਲਾਂ ਜੋਤਿਸ਼ ਰਤਨਾਕਰ ਐਵਾਰਡ, ਮਾਰਤੰਡ ਜੋਤਿਸ਼ ਐਵਾਰਡ, ਐਮ.ਆਰ ਜਿੰਦਲ ਸਮ੍ਰਿਤੀ ਐਵਾਰਡ ਅਤੇ 15 ਅਗਸਤ ਨੂੰ ਸਰਕਾਰ ਵਲੋਂ ਵਧੀਆ ਸਮਾਜ ਸੇਵਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਸਮਾਜ ਸੇਵਾਵਾਂ ਦੇ ਕੰਮਾਂ ਵਿੱਚ ਵੱਡਾ ਯੋਗਦਾਨ ਦਿੰਦਿਆਂ ਸਰਸਵਤੀ ਹੈਲਥ ਵੈਲਫੇਅਰ ਕਲੱਬ ਦੇ ਚੇਅਰਮੈਨ, ਈਡੀਅਟ ਕਲੱਬ ਰਈਆ ਦੇ ਚੇਅਰਮੈਨ, ਬੇਟੀ ਬਚਾਉ ਸੰਘਰਸ਼ ਕਮੇਟੀ ਜਲੰਧਰ ਦੇ ਚੇਅਰਮੈਨ ਹਨ ਜਿੰਨਾ ਦਾ ਕਹਿਣਾ ਹੈ ਕਿ ਬੇਟੀ ਮਾਰੋ ਨਾ ਸਾਨੂੰ ਦੇ ਦਿਉ।ਇਸ ਤੋਂ ਇਲਾਵਾ ਇੰਡੀਅਨ ਇੰਸਟਿਚਊਟ ਆਫ ਐਸਟਰੋਲੋਜੀਕਲ ਸਾਇੰਸ ਜਿਸ ਦਾ ਹੈੱਡ ਆਫਿਸ ਲੁਧਿਆਣਾ ਦੇ ਸੰਚਾਲਕ ਰੁਪਿੰਦਰ ਸੱਗੂ ਹਨ, ਜਿੰਨਾ ਨੇ ਇਸ ਦੀ ਇਕਲੋਤੀ ਬਰਾਂਚ ਸਿਰਫ ਜੰਡਿਆਲਾ ਗੁਰੂ ਵਿੱਚ ਹੈ।ਪਾਰਸ ਨੇ ਕਿਹਾ ਕਿ ਜੋਤਿਸ਼ ਇੱਕ ਵਿੱਦਿਆ ਹੈ ਨਾ ਕਿ ਵਹਿਮ, ਜੋਤਿਸ਼ ਇੱਕ ਮਾਰਗ ਦਰਸ਼ਨ ਹੈ।ਕੋਈ ਵੀ ਕਾਬਲ ਇਨਸਾਨ ਜੋ ਜੋਤਿਸ਼ ਦਾ ਗਿਆਨ ਲੈਣਾ ਚਾਹੁੰਦੇ ਹਨ ਉਨਾ ਲਈ ਸਰਸਵਤੀ ਜੋਤਿਸ਼ ਕੇਂਦਰ ਦੇ ਦਰਵਾਜੇ ਖੁੱਲੇ ਹਨ।ਤਾਂ ਜੋ ਕੋਈ ਭੋਲੀ ਭਾਲੀ ਜਨਤਾ ਨੂੰ ਵਹਿਮ ਵਿਚੋਂ ਕੱਢਿਆ ਜਾ ਸਕੇ।
Check Also
ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media