
ਚੌਂਕ ਮਹਿਤਾ, 31 ਦਸੰਬਰ (ਜੋਗਿੰਦਰ ਸਿੰਘ) -ਵਿਧਾਨ ਸਭਾ ਹਲਕਾ ਜੰਡਿਆਲਾ ਗੁਰੁ ਤੋ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਵੱਲੋ ਅੱਜ ਹਲਕੇ ਨਾਲ ਸਬੰਧਿਤ ਸਰਕਲ ਮਹਿਤਾ ਦੇ ਪਿੰਡਾਂ ਜਿਵੇਂ ਖੱਬੇ ਰਾਜਪੂਤਾਂ, ਚੂੰਗ, ਸੈਦੋਕੇ, ਦਬੁਰਜੀ, ਮਹਿਤਾ ਆਦਿ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ ਵੱਖ-ਵੱਖ ਪਿੰਡਾਂ ਵਿੱਚ ਸੰਬੋਧਨ ਕਰਦਿਆ ਡਾ. ਵੇਰਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸਾਂ ਹੀ ਪੰਜਾਬ ਦੇ ਹਿੱਤਾ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਪੰਜਾਬ ਤਰੱਕੀ ਦੇ ਰਸਤੇ ਤੇ ਪਿਆ ਹੈ ਅਤੇ ਸਾਰੇ ਵਰਗਾਂ ਨੂੰ ਸਹੂਲਤਾਂ ਦੇ ਕੇ ਨਿਵਾਜਿਆ ਇਸ ਲਈ ਮਿਲਦੀਆਂ ਸਹੂਲਤਾਂ ਨੂੰ ਜਾਰੀ ਰੱਖਣ ਲਈ ਤੀਸਰੀ ਵਾਰ ਸ੍ਰੌਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ।ਇਸ ਮੌਕੇ ਹਰਜਿੰਦਰ ਸਿੰਘ ਨੰਗਲੀ ਸਰਕਲ ਪ੍ਰਧਾਨ, ਰਾਜਬੀਰ ਸਿੰਘ ਉਦੋਨੰਗਲ ਜਨਰਲ ਕੌਸ਼ਲ ਮੈਬਰ, ਤਜਿੰਦਰਪਾਲ ਸਿੰਘ ਲਾਡੀ, ਹਰਗੋਪਾਲ ਸਿੰਘ ਰੰਧਾਵਾ, ਪ੍ਰਧਾਨ ਸੁਖਦੇਵ ਸਿੰਘ, ਕੁਲਵਿੰਦਰ ਸਿੰਘ ਬਿੱਟੂ, ਜਥੇਦਾਰ ਕਰਮਜੀਤ ਸਿੰਘ ਲਾਲੀ ਮਹਿਤਾ ਚੌਂਕ, ਮਾਸਟਰ ਕਲਾਸ ਸਿੰਘ, ਅਮਨਦੀਪ ਬੱਲ ਰਜਧਾਨ,ਰਜਿੰਦਰ ਸਿੰੰਘ ਸਾਹ, ਬਲਜੀਤ ਸਿੰਘ ਯੂਥ ਪ੍ਰਧਾਨ, ਸਰਬਜੀਤ ਸਿੰਘ ਚੂੰਗ, ਸਰਪੰਚ ਮਹਿੰਗਾ ਸਿੰਘ ਚੂੰਗ, ਸਰਪੰਚ ਭੁਪਿੰਦਰ ਸਿੰਘ ਸੈਦੋਕੇ, ਮਾਸਟਰ ਸੁਖਵਿੰਦਰ ਸਿੰਘ ਸੈਦੋਕੇ, ਸੁਖਵਿੰਦਰ ਸਿੰਘ ਮਹਿਤਾ, ਕੰਵਰਦੀਪ ਸਿੰਘ ਮਾਨ, ਨਿਸਾਨ ਸਿੰਘ ਗੋਲਡੀ ਦਬੁਰਜੀ, ਜਥੇਦਾਰ ਹਰਦਿਆਲ ਸਿੰਘ ਮਹਿਤਾ, ਜਥੇਦਾਰ ਗੁਰਿੰਦਰ ਸਿੰਘ , ਰਾਜੂ ਮਹਿਤਾ, ਮਾਸਟਰ ਅਜਾਦ ਸਿੰਘ ਸਰਪੰਚ ਚੌਕ ਮਹਿਤਾ, ਗੁਰਮੁੱਖ ਸਿੰਘ ਸਾਹਬਾ, ਸਰਪੰਚ ਜਸਪਾਲ ਸਿੰਘ ਪੱਡੇ ਆਦਿ ਆਗੂ ਵੀ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media