Tuesday, June 23, 2026

ਪਾਵਰਕਾਮ ਮੁਲਾਜ਼ਮਾਂ ਨੇ ਸਾਹਿਬਜਾਦਿਆਂ ਦੀ ਲਾਸਾਨੀ ਸਹਾਦਤ ਤੇ ਨਵੇਂ ਸਾਲ ਦੀ ਆਮਦ `ਤੇ ਲੰਗਰ ਲਾਇਆ

ppn0101201704
ਸੰਦੌੜ, 1 ਜਨਵਰੀ (ਹਰਮਿੰਦਰ ਸਿੰਘ ਭੱਟ)- ਸਰਬੰਸਦਾਨੀ ਸੀ੍ਰ ਗੁਰੂੁ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਲਾਸਾਨੀ ਸਹਾਦਤ ਅਤੇ ਨਵੇਂ ਸਾਲ ਦੀ ਆਮਦ ਤੇ ਪੰਜਾਬ ਰਾਜ ਪਾਵਰਕਾਮ ਦੇ ਸਮੂਹ ਮੁਲਾਜਮਾਂ ਵੱਲੋਂ ਸਬ ਡਵੀਜਨ ਸੰਦੌੜ ਵਿਖੇ ਸੰਗਤਾਂ ਲਈ ਚਾਹ, ਬਦਾਨਾ ਪਕੋੜੀ ਤੇ ਲੱਡੂਆਂ ਦਾ ਲੰਗਰ ਲਾਇਆ।ਇਸ ਮੌਕੇ ਸਬ ਡਵੀਜਨ ਸੰਦੌੜ ਦੇ ਐਸ.ਡੀ.ਓ ਕੁਲਦੀਪ ਕੁਮਾਰ ਨੇ  ਪਾਵਰਕਾਮ ਦੇ  ਮੁਲਾਜਮਾਂ ਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਚਾਨਣਾ ਪਾਉਦਿਆਂ ਕਿਹਾ ਕਿ ਸੀ੍ਰ ਗੁਰੂ ਗੌਬਿੰਦ ਨੇ ਆਪਣਾ ਸਾਰਾ ਸਰਬੰਸ ਕੋਮ ਲਈ ਵਾਰ ਦਿੱਤਾ ਤੇ ਸਾਨੂੰ ਸਰਦਾਰੀਆਂ ਦੇ ਕੇ ਸਾਰੇ ਧਰਮਾਂ ਦਾ ਸਿਰਦਾਰ ਬਣਾ ਦਿੱਤਾ ਹੈ।ਸਾਨੂੰ ਗੁਰੂ ਜੀ ਦੇ ਉਦੇਸਾਂ `ਤੇ ਚੱਲਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਨੋਦ ਕੁਮਾਰ ਫਰਵਾਲੀ ਨੇ ਸਮੂਹ ਮੁਲਾਜਮਾਂ ਨੂੰ ਨਵੇ ਸਾਲ ਆਮਦ `ਤੇ ਜੀ ਆਇਆਂ ਕਿਹਾ ਤੇ ਮੁਬਾਰਕਬਾਦ ਦਿੱਤੀ।ਇਸ ਸਮੇ ਐਸ.ਡੀ.ਓ ਕੁਲਦੀਪ ਕੁਮਾਰ, ਵਿਨੋਦ ਕੁਮਾਰ, ਜਰਨੈਲ ਸਿੰਘ ਪ੍ਰਧਾਨ, ਲਛਮਣ ਸਿੰਘ ਪ੍ਰਧਾਨ, ਬਹਾਦਰ ਸਿੰਘ ਪ੍ਰਧਾਨ, ਇਕਬਾਲ ਸਿੰਘ ਗੱਲਵੱਟੀ, ਸ਼ਮਸਾਦ ਜੇ.ਈ, ਜਗਦੇਵ ਸਿੰਘ ਐਸ.ਐਸ.ਓ, ਸਾਬਕਾ ਸਰਪੰਚ ਕਰਨੈਲ ਸਿੰਘ ਬਿਸਨਗੜ੍ਹ, ਮੱਖਣ ਸਿੰਘ ਧਲੇਰ, ਜਰਨੈਲ ਸਿੰਘ ਹੁਸੈਨਪੁਰਾ, ਲਖਵਿੰਦਰ ਸਿੰਘ ਟਵੰਟੀ ਟੂ ਅਤੇ ਕਾਕਾ ਛਿਆਹਟ ਕੇ.ਵੀ ਆਦਿ ਮੁਲਾਜ਼ਮਾਂ ਨੇ ਸੇਵਾ ਕਰਕੇ ਰਾਹਗੀਰਾਂ ਅਤੇ ਸੰਗਤਾਂ ਨੂੰ ਬੜੀ ਸਰਧਾ ਤੇ ਪ੍ਰੇਮ ਨਾਲ ਲੰਗਰ ਛਕਾਇਆ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply