
ਖਾਲੜਾ/ ਭਿੱਖੀਵਿੰਡ, 1 ਜਨਵਰੀ (ਭਾਟੀਆ, ਬਖਤਾਵਰ/ ਕੰਬੋਕੇ)- ਕਸਬਾ ਖਾਲੜਾ ਤੋ ਥੋੜੀ ਦੂਰ ਪੈਦੇ ਪਿੰਡ ਛੀਨਾ ਬਿਧੀ ਚੰਦ ਦੇ ਗੁਰਦਆਰਾ ਸ਼ਾਉਣੀ ਸਾਹਿਬ ਵਿਖੇ ਕਿਸਾਨ ਸ਼ੰਘਰਸ਼ ਕਮੇਟੀ ਦੀ ਇੱਕ ਵਿਸ਼ੇਸ ਮੀਟਿੰਗ ਹੋਈ ਜਿਸ ਵਿੱਚ ਇਲਾਕੇ ਭਰ ਦੇ ਕਿਸਾਨ ਤੇ ਮਜਦੂਰ ਸ਼ਾਮਿਲ ਹੋਏ ਇਸ ਮੋਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਿਧਵਂਾ ਤੇ ਜੋਨ ਇੰਚਾਰਜ ਗੁਰਜੀਤ ਸਿੰਘ ਗੰਡੀਵਿੰਡ ਕਿਸਾਨ ਅਦੋਲਨ ਦੋਰਾਨ ਸ਼ਹੀਦ ਹੋਏ ਕਿਸਾਨ ਸੁਰਜੀਤ ਸਿੰਘ ਛੀਨਾ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨ,ਤੇ ਮੇਜਰ ਸਿੰਘ ਕਸੇਲ ਨੇ ਸ਼ਹੀਦ ਪਰਿਵਾਰ ਨੂੰ ਮੁਆਵਜਾ ਦਵਾਉਣ ਨੂੰ ਸ਼ੰਘਰਸ਼ ਦੀ ਜਿੱਤ ਦੱਸਦਿਆ ਕਿਹਾ ਕਿ ਕਿਸਾਨ ਮਜਦੂਰ ਵਿਰੌਧੀ ਬਾਦਲ ਤੇ ਮੋਦੀ ਸਰਕਾਰ ਵੱਲੋ ਕਿਸਾਨੀ ਕਿੱਤਾ ਤਬਾਹ ਕਰਨ ਵਾਲੀਆ ਨੀਤੀਆ ਕਾਰਨ ਕਿਸਾਨ ਮਜਦੂਰ ਕਰਜੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆ ਕਰ ਰਹੇ ਹਨ ਇਸ ਲਈ ਅੱਜ ਕਿਸਾਨਾਂ ਤੇ ਮਜਦੂਰਾਂ ਨੂੰ ਜਥੇਬੰਦ ਹੋ ਕੇ ਸ਼ੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣਾ ਸਮੇ ਦੀ ਜਰੂਰੀ ਲੋੜ ਹੈ।ਕਿਸਾਨ ਆਗੂਆਂ ਨੇ 20 ਜਨਵਰੀ ਤੋਂ 30 ਜਨਵਰੀ ਤੱਕ ਮੁੱਖੂ ਰੋਡ ਜਾਮ ਕਰਕੇ ਅਰਥੀਫੂਕ ਮੁਜਾਹਰੇ ਕਰਨ ਅਤੇ 1 ਫਰਵਰੀ ਤੋ ਪੰਜਾਬ ਦੇ 7 ਜਿਲਿਆਂ ਦੇ ਹਰ ਹਲਕੇ ਵਿਚ ਵਿਸ਼ਾਲ ਜਥੇਮਾਰਚ ਕਰਨ ਦਾ ਐਲਾਨ ਕੀਤਾ।ਇਹਨਾ ਜਥੇ ਮਾਰਚਾਂ ਵਿੱਚ ਬਾਦਲ ਸਰਕਾਰ ਤੇ ਮੋਦੀ ਸਰਕਾਰ ਦੀ ਪੋਲ ਖੋਲ ਕੇ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬਾਦਲ ਸਰਕਾਰ ਮੰਨੀ ਹੋਈ ਮੰਗ ਮੁਤਾਬਕ ਸ਼ਹੀਦ ਸੁਰਜੀਤ ਸਿੰਘ ਛੀਨਾ, ਜੋਗਿੰਦਰ ਸਿੰਘ ਬਤਾਲਾ ਤੇ ਬਹਾਦਰ ਸਿੰਘ ਬੰਡਾਲਾ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੋਕਰੀ ਦੇਣ ਦੇ ਤਰੁੰਤ ਹੁਕਮ ਜਾਰੀ ਕਰੇ ਤੇ ਮਜਦੂਰਾਂ ਦੇ 60 ਕਰੋੜ ਰੁਪਏ ਦੇ ਬਿਜਲੀ ਬਿਲ ਬਕਾਏ ਖਤਮ ਕੀਤੇ ਜਾਣ।ਕਿਸਾਨਾਂ, ਮਜਦੂਰਾਂ ਦਾ ਕਰਜ਼ਾ ਸਨਅਤਕਾਰਾਂ ਦੇ ਪੈਟਰਨ `ਤੇ ਖਤਮ ਕੀਤਾ ਜਾਵੇ ਤੇ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਫਸਲਾਂ ਦੇ ਭਾਅ ਲਾਗਤ ਖਰਚਿਆਂ ਵਿੱਚ 50% ਮਨਾਫਾ ਜੋੜ ਕੇ ਐਲਾਨੇ ਜਾਣ। ਕਣਕ ਦਾ ਭਾਅ 3300 ਰੁਪਏ ਕੁਇੰਟਲ ਕੀਤਾ ਜਾਵੇ, ਸਾਢੇ ਸਤਾਰਾਂਏਕੜ ਸੀਲਿੰਗ ਹੱਦਬੰਦੀ ਦਾ ਕਨੂੰਨ ਲਾਗੂ ਕਰਕੇ ਫਾਲਤੂ ਲੱਖਾਂ ਏਕੜ ਜਮੀਨ ਗਰੀਬਾਂ ਵਿੱਚ ਵੰਡੀ ਜਾਵੇ ਅਤੇ ਮਜਦੂਰਾਂ ਨੂੰ 5- 5 ਮਰਲੇ ਦੇ ਪਲਾਟ ਦਿੱਤੇ ਜਾਣ।
ਇਸ ਮੋਕੇ ਦਲਬੀਰ ਸਿੰਘ ਸੋਹਲ, ਬਲਕਾਰ ਸਿੰਘ ਖਾਲੜਾ, ਮੰਗਲ ਸਿੰਘ, ਕਸ਼ਮੀਰ ਸਿੰਘ ਭੁੱਚਰ, ਗੁਰਬਖਸ਼ ਸਿੰਘ ਬੁਰਜ, ਦੀਦਾਰ ਸਿੰਘ, ਜਰਨੈਲ ਸਿੰਘ ਛੀਨਾ, ਕੁਲਦੀਪ ਸਿੰਘ ਛੀਨਾ, ਦਵਿੰਦਰ ਸਿੰਘ ਬਾਸਰਕੇ, ਗੁਰਦੇਵ ਸਿੰਘ ਜਠੋਲ, ਜਗੀਰ ਸਿੰਘ ਮੀਆਪੁਰ, ਮੇਜਰ ਸਿੰਘ ਮਾਨਕਪੁਰਾ, ਗੁਰਪ੍ਰੀਤ ਸਿੰਘ ਪੱਧਰੀ, ਸਰਵਨ ਸਿੰਘ ਡਲੀਰੀ, ਗੁਰਪ੍ਰੀਤ ਸਿੰਘ ਮਾਹਣੇ ਮੱਲੀਆ, ਚਰਨਜੀਤ ਸਿੰਘ ਕੱਲੇਵਾਲ, ਮਹਿਤਾਬ ਸਿੰਘ ਛੀਨਾ, ਲਖਵੰਤ ਸਿੰਘ ਠੱਠੀ, ਆਦਿ ਆਗੂ ਹਾਜਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media