
ਬਟਾਲਾ, 2 ਜਨਵਰੀ (ਨਰਿੰਦਰ ਬਰਨਾਲ)- ਬਟਾਲਾ ਸ਼ਹਿਰ ਵਿਚ ਸੈਵਨ ਸਟਾਰ ਦਾ ਦਰਜਾ ਤੇ ਫੈਮਲੀ ਕਲੱਬ ਦਾ ਮਾਣ ਪ੍ਰਾਪਤ ਕਰਨ ਵਾਲੀ ਕਲੱਬ ਆਪਣੇ ਸਮਾਜ ਪ੍ਰਤੀ ਕੰਮਾਂ ਕਰਕੇ ਜਾਣੀ ਜਾਂਦੀ ਹੈ।ਕਲੱਬ ਪ੍ਰਧਾਂਨ ਬਰਿੰਦਰ ਸਿੰਘ ਅਠਵਾਲ ਤੇ ਉਹਨਾਂ ਟੀਮ ਵੱਲੋ ਕੀਤੇ ਸਮਾਜ ਪ੍ਰਤੀ ਕੰਮਾਂ ਕਰਕੇ ਲਾਇਨਜ਼ ਕਲੱਬ ਮੁਸਕਾਨ ਨੇ ਡਿਸਟ੍ਰਿਕ 321 ਡੀ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ।ਕਲੱਬ ਵੱਲੋ ਨਵੇ ਸਾਲ ਦੇ ਵਾਲੇ ਦਿਨ ਆਰ.ਆਰ.ਬਾਵਾ ਕਾਲਜ ਦੇ ਸਾਹਮਣੇ ਸਲੱਮ ਏਰੀਏ ਵਿਚ ਝੁੱਗੀ ਝੌਪੜੀ ਵਾਲੇ 10 ਪਰਿਵਾਰਾਂ ਨੂੰ ਰਜਾਈਆਂ, ਕੰਬਲ, ਬੂਟ ਅਤੇ ਬੱਚਿਆਂ ਦੇ ਗਰਮ ਕੱਪੜੇ ਦੇਣ ਦੇ ਨਾਲ ਉਨਾਂ ਵਾਸਤੇ ਚਾਹ ਮਠਿਆਈ ਆਦਿ ਦਾ ਪ੍ਰਬੰਧ ਕੀਤਾ ਗਿਆ। ਲਾਇਨ ਕਲੱਬ ਮੁਸਕਾਨ ਵੱਲੋ ਨਵੇ ਸਾਲ ਦੇ ਮੌਕੇ `ਤੇ ਕੀਤੇ ਇਸ ਕੰਮ ਦੀ ਹਰ ਪਾਸੇ ਤਾਰੀਫ ਕੀਤੀ ਜਾ ਰਹੀ ਹੈ।ਕਲੱਬ ਵੱਲੋ ਪਹਿਲਾਂ ਵੀ ਹਰਭਜਨ ਸਿੰਘ ਸੇਖੋ ਲਾਇਨ, ਲਾਇਨ ਭਾਰਤ ਭੂਸ਼ਨ ਦੀ ਅਗਵਾਈ ਵਿਚ ਸਮਾਜ ਪ੍ਰਤੀ ਜਾਗਰੂਕਤਾ ਵਾਲੇ ਕੰਮ ਕਰਕੇ ਡ੍ਰਿਸਟ੍ਰਿਕ ਅਹੁਦਾਰਾਂ ਤੋ ਇਨਾਮ ਪ੍ਰਾਪਤ ਕਰ ਚੁੱਕੀ ਹੈ।ਨਵੇ ਸਾਲ ਦੀ ਸ਼ੁਰੂਆਤ ਵਿਚ ਕੀਤੇ ਪ੍ਰੋਜੈਕਟ ਵਿਚ ਲਾਇਨ ਬਰਿੰਦਰ ਸਿੰਘ ਅਠਵਾਲ, ਸੈਕਟਰੀ ਐਲ.ਐਸ ਢਿਲੋਂ, ਕੈਸੀਅਰ ਲਾਇਨ ਸਤਵੰਤ ਸਿੰਘ ਬੇਦੀ, ਡਿਪਟੀ ਜਿਲਾ ਸਿਖਿਆ ਅਫਸਰ ਭਾਰਤ ਭੂਸਨ, ਹਰਭਜ਼ਨ ਸਿੰਘ ਸੇਖੋ, ਸੁਖਦੇਵ ਸਿੰਘ ਹੰਜਰਾ, ਬਲਕਾਰ ਸਿੰਘ ਜੈਤੋਸਰਜਾ, ਪਰਵਿੰਦਰ ਸਿੰਘ , ਕੰਵਲਜੀਤ ਸਿੰਘ ਵਾਹਲਾ, ਦਵਿੰਦਰ ਸਿੰਘ, ਗੁਰਸਰਨ ਸਿੰਘ, ਸਰਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਕਾਲੇਨੰਗਲ ਤੋ ਇਲਾਵਾ ਡਾ. ਰਣਜੀਤ ਸਿੰਘ ਜੋਨ ਚੇਅਰਮੇਨ ਉਚੇਚੇ ਤੌਰ `ਤੇ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media